jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ -ਹਰਸਿਮਰਤ ਕੌਰ ਬਾਦਲ

www.sabblok.blogspot.com
Photo: ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ -ਹਰਸਿਮਰਤ ਕੌਰ ਬਾਦਲ
ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸ਼ਹਿਰ ਵਿਚ ਕੀਤੇ ਗਏ ਆਪਣੇ ਦੌਰੇ ਸਮੇਂ ਵਿਕਾਸ ਕੰਮਾਂ ਦੀ ਝੜੀ ਲਾਈ ਅਤੇ ਸ਼ਹਿਰ ਚ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ | ਬਾਅਦ ਚ ਉਨ੍ਹਾਂ ਵੱਲੋਂ ਕੀਤੇ ਸੰਗਤ ਦਰਸ਼ਨ ਸਮੇਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਹਾਜਰ ਨੌਕਰਸ਼ਾਹੀ ਨੂੰ ਇੰਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ | ਬੀਬੀ ਬਾਦਲ ਨੇ ਸ਼ਹਿਰ ਦੇ ਬਾਈਪਾਸ ਦੀ 20 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ | ਇਸ ਤੋਂ ਬਾਅਦ ਜਲਘਰ ਵਿਖੇ ਨਵੇਂ ਬਣਾਏ ਜਾਣ ਵਾਲੇ 50 ਲੱਖ ਰੁਪਏ ਦੀ ਲਾਗਤ ਵਾਲੇ ਨਗਰ ਕੌਾਸਲ ਦੇ ਦਫਤਰ ਦਾ ਨੀਂਹ ਪੱਥਰ ਰੱਖਿਆ | ਇਸ ਉਪਰੰਤ ਸ਼ਹਿਰ ਚ ਬਣਾਈਆਂ ਗਈਆਂ ਗਲੀਆਂ, ਨਾਲੀਆਂ, ਸੜਕਾਂ ਅਤੇ ਸੀਵਰੇਜ ਦਾ ਉਦਘਾਟਨ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮਾਂ ਮੰਡੀ ਦੇ ਵਿਕਾਸ ਕੰਮਾਂ ਲਈ 8.50 ਕਰੋੜ ਰੁਪਏ ਦਾ ਚੈਕ ਦਿੱਤਾ ਗਿਆ ਹੈ ਅਤੇ ਕਿਹਾ ਕਿ ਹੁਣ ਤੱਕ ਸ਼ਹਿਰ ਦੇ ਵਿਕਾਸ ਕੰਮਾਂ ਲਈ 46 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ | ਬੀਬੀ ਬਾਦਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ | ਜਿਸ ਕਾਰਨ ਪੰਜਾਬ ਦੇ ਵਿਕਾਸ ਤੇ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਆਉਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗਰੀਬਾਂ ਦੀ ਹਮਦਰਦੀ ਲੈਣ ਖਾਤਰ ਖੁਰਾਕ ਸੁਰਖਿਆ ਬਿੱਲ ਯਾਦ ਆ ਗਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਕਚੂੰਬਰ ਕੱਢਣ ਵਾਲੀ ਕੇਂਦਰ ਸਰਕਾਰ ਨੂੰ ਚੱਲਦਾ ਕਰਕੇ ਬੀ.ਜੇ.ਪੀ ਨੂੰ ਕੇਂਦਰ ਵਿਚ ਲਿਆਂਦਾ ਜਾਵੇ | ਇਸ ਉਪਰੰਤ ਉਨ੍ਹਾਂ ਨੇ ਰੇਲਵੇ ਲਾਇਨ ਦੇ ਨਾਲ ਰਹਿੰਦੇ ਲੋਕਾਂ ਨੂੰ ਲੰਬੇਂ ਸਮੇਂ ਤੋਂ ਆ ਰਹੀ ਗੰਦਾ ਪਾਣੀ ਖੜਨ ਦੀ ਸਮੱਸਿਆ ਵਾਰਡ ਨੰ. 1 ਅਤੇ 2 ਵਿਚ ਜਾ ਕੇ ਮੌਕੇ 'ਤੇ ਸੁਣੀ | ਉਨ੍ਹਾਂ ਵਾਰਡ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਸਦਾ ਹੱਲ ਥੋੜੇ ਸਮੇਂ ਵਿਚ ਕੋਈ ਸਕੀਮ ਬਣਾ ਕੇ ਕੀਤਾ ਜਾਵੇਗਾ | ਬੀਬੀ ਬਾਦਲ ਨੇ ਬਾਅਦ ਵਿਚ ਸੰਗਤ ਦਰਸ਼ਨ ਲਾ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਨੁਸਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹਾਜਰ ਜਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ | ਇਸ ਮੌਕੇ ਜਿਲ੍ਹਾ ਬਠਿੰਡਾ ਦੇ ਡੀ.ਸੀ. ਕਮਲ ਕਿਸ਼ੋਰ ਯਾਦਵ, ਉਨ੍ਹਾਂ ਨਾਲ ਹਲਕਾ ਇੰਚਾਰਜ ਬਲਵੀਰ ਸਿੰਘ ਤਲਵੰਡੀ ਸਾਬੋ, ਸ਼੍ਰੋ. ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਗੁਰਜੀਤ ਸਿੰਘ ਕੋਟ ਬਖਤੂ, ਸੁਖਮੰਦਰ ਸਿੰਘ ਭਾਗੀਵਾਂਦਰ ਦੋਵੇ ਜਿਲ੍ਹਾ ਪ੍ਰੀਸ਼ਦ ਮੈਬਰ, ਬਲਾਕ ਸੰਮਤੀ ਮੈਂਬਰ ਨਾਜਰ ਸਿੰਘ ਜੱਜਲ, ਅਕਾਲੀ ਦਲ ਦੇ ਜਿਲ੍ਹਾ ਪੈ੍ਰਸ ਸਕੱਤਰ ਓਮ ਪ੍ਰਕਾਸ਼ ਸ਼ਰਮਾਂ, ਯੂਥ ਅਕਾਲੀ ਦਲ ਦੇ ਜਗਜੀਤ ਸਿੰਘ ਲਹਿਲ, ਤੇਲੂ ਰਾਮ ਲੈਹਰੀ, ਚੋ. ਅਸ਼ੋਕ ਮਿੱਤਲ, ਪ੍ਰਧਾਨ ਕੌਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਕੇਵਲ ਸਿੰਘ, ਪ੍ਰਧਾਨ ਰਿੰਪੀ ਮਾਨ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ, ਰਵੀਪ੍ਰੀਤ ਸਿੰਘ ਸਿੱਧੂ ਯੂਥ ਅਕਾਲੀ ਆਗੂ, ਗੋਰਾ ਸਿੰਘ ਲਾਲੇਆਣਾ, ਅਸ਼ੋਕ ਬੰਗੀ, ਵਿਜੋ ਲੈਹਰੀ, ਸਥਾਨਕ ਕੌਸਲਰ ਪਿੰਡਾਂ ਦੇ ਨਵੇਂ ਚੁਣੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ | 

No comments: