jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਡਿੰਪਾ ਦੇ ਕਰੀਬੀ ਸਾਥੀਆਂ ਦੀ ਮਿਹਨਤ ਨਾਲ ਬਣੀਆਂ ਕਾਂਗਰਸੀ ਪੰਚਾਇਤਾਂ

www.sabblok.blogspot.com

ਜੁਲਾਈ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਆਏ ਚੋਣ ਨਤੀਜਿਆਂ ਨੇ ਇੱਕ ਵਾਰ ਫੇਰ ਹਲਕਾ ਬਾਬਾ ਬਕਾਲਾ ਵਿੱਚ ਸਾਬਕਾ ਵਿਧਾਇਕ ਬਿਆਸ ਸ. ਜਸਬੀਰ ਸਿੰਘ ਡਿੰਪਾ ਦੀ ਸਰਦਾਰੀ ਨੂੰ ਬਰਕਰਾਰ ਰੱਖਿਆ[ਭਾਵੇਂ ਕਿ ਆਮ ਵਾਂਗ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਬਲਕਿ ਹੋਰ ਚੋਣ ਨਿਸ਼ਾਨਾਂ ਤੇ ਲੜੀਆਂ ਗਈਆਂ ਸਨ, ਪਰ ਹਲਕਾ ਬਾਬਾ ਬਕਾਲਾ ਵਿੱਚ ਪੈਂਦੇ ਬਲਾਕ ਰਈਆ, ਤਰਸਿੱਕਾ ਅਤੇ ਬਲਾਕ ਖਡੂਰ ਸਾਹਿਬ ਤੋਂ ਪ੍ਰਾਪਤ ਹੋਏ ਕੁੱਲ ਨਤੀਜਿਆਂ ਵਿੱਚੋਂ ਸ. ਜਸਬੀਰ ਸਿੰਘ ਡਿੰਪਾ ਦੇ ਪੰਜਾਹ ਦੇ ਕਰੀਬ ਸਾਥੀ ਸਰਪੰਚ ਬਣਨ ਵਿੱਚ ਸਫਲ ਹੋਏ ਤੇ ਬਹੁਤ ਸਾਰੀਆਂ ਬਾਕੀ ਪੰਚਾਇਤਾਂ ਵਿੱਚ ਸੈਂਕੜੇ ਪੰਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਚੁਣੇ ਗਏ[ਇਸ ਵਾਰ ਬਹੁਤੀਆਂ ਥਾਵਾਂ ਤੇ ਅਕਾਲੀ ਆਪਸ ਵਿੱਚ ਹੀ ਭਿੜਦੇ ਨਜ਼ਰ ਆਏ ਅਤੇ ਇਸ ਹਲਕੇ ਵਿੱਚ ਸਮੁਚੀ ਕਾਂਗਰਸ ਪਾਰਟੀ ਨੇ ਇੱਕਜੁਟ ਹੋ ਕੇ ਸ. ਡਿੰਪਾ ਦੀ ਅਗਵਾਈ ਵਿੱਚ ਯੋਜਨਾਬੱਧ ਤਰੀਕੇ ਨਾਲ ਚੋਣ ਲੜੀ ਅਤੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ[ਸ. ਡਿੰਪਾ ਦੇ ਮਾਤਾ ਸਤਵਿੰਦਰ ਕੌਰ ਗਿੱਲ ਤੋਂ ਇਲਾਵਾ ਡਿੰਪਾ ਦੇ ਅਤੀ ਨਜ਼ਦੀਕੀ ਸਾਥੀ ਜਿਨ੍ਹਾਂ ਵਿੱਚ ਐਡਵੋਕੇਟ ਰਜਿੰਦਰ ਸਿੰਘ ਟਪਿਆਲਾ, ਵਰਿੰਦਰ ਸਿੰਘ ਭਿੰਡਰ, ਜਸਵੰਤ ਸਿੰਘ ਬਿੱਲਾ, ਬਲਕਾਰ ਸਿੰਘ ਬੱਲ, ਸੂਰਤਾ ਸਿੰਘ ਬੂਲੇਨੰਗਲ, ਸੰਤੋਖ ਸਿੰਘ ਭਲਾਈਪੁਰ, ਸਵਿੰਦਰ ਸਿੰਘ ਬੱਲ, ਦਰਬਾਰਾ ਸਿੰਘ ਭੋਰਸ਼ੀ, ਰਵਿੰਦਰ ਸਿੰਘ ਰਵੀ ਚੀਮਾ, ਗਰਚਰਨ ਸਿੰਘ ਰਾਣਾ ਕਾਲੇਕੇ, ਸਰਬਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਬੋਤਲਕੀੜੀ, ਦਲਜੀਤ ਸਿੰਘ ਭੱਪੀ, ਚੈਂਚਲ ਸਿੰਘ ਜਸਪਾਲ, ਹਰਦਾਸ ਸਿੰਘ ਭਲਾਈਪੁਰ, ਬਲਕਾਰ ਸਿੰਘ ਝਲਾੜੀ ਕੁਲਬੀਰ ਸਿੰਘ ਕਾਲੂ ਸ਼ਾਹ, ਨਿਰਮਲ ਸਿੰਘ ਪੱਡਾ, ਮਾਹਨਾ ਛਾਪਿਆਂਵਾਲੀ, ਜਗਬੀਰ ਸਿੰਘ ਮੱਦ, ਸੁਰਜੀਤ ਸਿੰਘ ਬਿੱਟੂ ਆਦਿ ਆਪਣੇ ਪਿੰਡਾਂ ਵਿੱਚ ਅਕਾਲੀਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਕਾਂਗਰਸ ਪਾਰਟੀ ਦੀਆਂ ਪੰਚਾਇਤਾਂ ਬਣਾਉਣ ਵਿੱਚ ਕਾਮਯਾਬ ਰਹੇ[ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਦੋ ਧੜਿਆਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵੰਡੇ ਜਾਣ ਕਾਰਣ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਸੀ ਪਰੰਤੂ ਦੁਬਾਰਾ ਪਾਰਟੀ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਸ. ਡਿੰਪਾ ਨੂੰ ਹਲਕੇ ਦੀ ਵਾਗਡੋਰ ਸੌਂਪੇ ਜਾਣ ਤੋਂ ਬਾਅਦ ਉਨ੍ਹਾਂ ਆਪਣੀ ਸੂਝਬੂਝ ਨਾਲ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹਲਕੇ ਦੇ ਸਾਰੇ ਦਿਗਜਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਕਰਕੇ ਦੁਬਾਰਾ ਤੋਂ ਕਾਂਗਰਸੀਆਂ ਵਿੱਚ ਇੱਕ ਨਵੀਂ ਰੂਹ ਫੂਕ ਕੇ ਪਾਰਟੀ ਨੂੰ ਕਾਮਯਾਬ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ[ਇਨ੍ਹਾਂ ਚੋਣ ਨਤੀਜਿਆਂ ਤੇ ਸ. ਡਿੰਪਾ ਤੇ ਉਨ੍ਹਾਂ ਦੀ ਏ ਟੀਮ ਵਲੋਂ ਕੀਤੀ ਮਿਹਨਤ ਇਹੀ ਸਿੱਧ ਕਰਦੀ ਹੈ ਕਿ ਆਉਂਦੇ ਸਮੇਂ ਵਿੱਚ ਹੋਣ ਵਾਲੀਆਂ ਨਗਰ ਪੰਚਾਇਤ ਰਈਆ ਤੇ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਇਸ ਹਲਕੇ ਵਿੱਚ ਅਕਾਲੀਆਂ ਨੂੰ ਭਾਰੀ ਮਾਤ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇਗੀ

No comments: