jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਆਪਣੀਆਂ ਹੱਕੀ ਮੰਗਾਂ ਲਈ ਪੱਤਰਕਾਰ ਹੋਏ ਇੱਕ ਪਲੇਟਫਾਰਮ ਤੇ ਇੱਕਠੇ

www.sabblok.blogspot.com

ਰਵਿੰਦਰ ਸਿੰਘ ਢਿੱਲੋ,ਦੋਰਾਹਾ
  ਪੰਜਾਬ ਵਿੱਚ ਆਉਂਦੀਆਂ ਜਾਂਦੀਆਂ ਸਰਕਾਰਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਹਰ ਵਾਰ ਪੱਤਰਕਾਰਾਂ ਨਾਲ ਵਾਅਦੇ ਕਰਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖ ਦਿੰਦੀਆਂ ਹਨ ।

 ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਸਮੇਂ-ਸਮੇਂ  ਤੇ ਹਰ ਵਾਰ ਪੱਤਰਕਾਰਾਂ ਨੂੰ ਆਮ ਲੋਕਾਂ ਵਾਂਗ ਅੱਖੋ ਪਰੋਖੇ ਕਰਦੀਆਂ ਆ ਰਹੀਆਂ ਹਨ । ਪੱਤਰਕਾਰ ਭਾਈਚਾਰੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਅਖਬਾਰਾਂ ਤੇ ਇਲੈਕਟ੍ਰੋਨਿਕ ਮੀਡੀਏ ਨਾਲ ਸਬੰਧਤ ਸੀਨੀਅਰ ਪੱਤਰਕਾਰਾਂ ਨੇ ਹਿੱਸਾ ਲਿਆ । ਇਸ ਮੀਟਿੰਗ ਵਿੱਚ ਪੱਤਰਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੀਡੀਆ ਨਾਲ ਸਬੰਧਤ ਲੋਕਾਂ ਦੀ ਭਲਾਈ ਲਈ 10 ਕਰੋੜ ਦਾ ਵਿਸ਼ੇਸ਼ ਵੈਲਫੇਅਰ ਫੰਡ ਕਾਇਮ ਕੀਤਾ ਜਾਵੇ, ਪੱਤਰਕਾਰਾਂ ਨੂੰ ਮਕਾਨ ਦਿੱਤੇ ਜਾਣ, ਬੱਸ ਤੇ ਰੇਲ ਵਿੱਚ ਪਾਸ ਦੀ ਸਹੂਲਤ ਦਿੱਤੀ ਜਾਵੇ, ਐਕਰੀਡੇਸ਼ਨ ਦੀ ਨੀਤੀ ਨੂੰ ਸੁਖਾਲਾ ਕੀਤਾ ਜਾਵੇ, ਹਰਿਆਣਾ ਸਰਕਾਰ ਵਾਂਗ ਪ੍ਰੈਸ ਨੀਤੀ ਨੂੰ ਮਾਡਲ ਵੱਜੋਂ ਬਣਾਇਆ ਜਾਵੇ, ਟੋਲ ਟੈਕਸ ਤੋਂ ਪੂਰੀ ਰਾਹਤ ਦਿੱਤੀ ਜਾਵੇ, ਪਰਿਵਾਰਾਂ ਦਾ ਬੀਮਾ ਕੀਤਾ ਜਾਵੇ ਤੇ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਮੀਡੀਏ ਨਾਲ ਸਬੰਧਤ ਲੋਕਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਵਿੱਚ 5 ਪ੍ਰਤੀਸ਼ਤ ਰਾਖਵਾਂ ਕੀਤਾ ਜਾਵੇ, ਤਹਿਸੀਲ ਪੱਧਰ ਤੇ ਮੀਡੀਆ ਸੈਂਟਰ ਸਥਾਪਿਤ ਕੀਤੇ ਜਾਣ, ਪੱਤਰਕਾਰਾਂ ਖਿਲਾਫ ਪੁਲਿਸ ਸ਼ਿਕਾਇਤ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਤੋਂ ਕਰਵਾਈ ਜਾਵੇ ਤੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੰਜਾਬ ਸੈਕਟਰੀਏਟ ਵਿੱਚ ਜਾਣ ਲਈ ਸ਼ਨਾਖਤੀ ਕਾਰਡ ਦਿੱਤੇ ਜਾਣ । ਇਨ•ਾਂ ਸਾਰੀਆਂ ਮੰਗਾਂ ਤੇ ਸਹਿਮਤੀ ਭਰਦੇ ਹੋਏ ਮੀਟਿੰਗ ਵਿੱਚ ਆਏ ਸੀਨੀਅਰ ਪੱਤਰਕਾਰਾਂ ਨੇ ਇੱਕ ਜੁੱਟ ਹੋ ਕੇ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਦਾ ਪ੍ਰਣ ਕੀਤਾ । ਸਰਕਾਰਾਂ ਤੋਂ ਹੱਕੀ ਮੰਗਾਂ ਮਨਵਾਉਣ ਲਈ ਸੀਨੀਅਰ ਪੱਤਰਕਾਰਾਂ ਦੀ ਇੱਕ ਸਾਂਝੀ ਐਕਸ਼ਨ ਕਮੇਟੀ ਬਣਾਈ ਗਈ ਜਿਸ ਵਿੱਚ ਫਾਸਟਵੇ ਤੋਂ ਵਿਨੋਦ ਜੈਨ, ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ, ਸਤਵੀਰ ਸਿੰਘ ਪੰਜਾਬੀ ਟ੍ਰੀਬਿਊਨ, ਜਤਿੰਦਰਪਾਲ ਸਿੰਘ ਛਾਬੜਾ ਬਿਓਰੋ ਚੀਫ ਚੜ•ਦੀ ਕਲਾ ਟਾਈਮ ਟੀ.ਵੀ., ਅਜੇ ਚੌਹਾਨ ਚੀਫ ਬਿਓਰੋ ਏ ਪਲੱਸ, ਐਸ.ਪੀ. ਸਿੰਘ ਪ੍ਰਧਾਨ, ਪਰਮੇਸ਼ਵਰ ਸਿੰਘ ਅਜੀਤ, ਮਹੇਸ਼ਇੰਦਰ ਮਾਂਗਟ, ਰਜੇਸ਼ ਕੁਮਾਰ, ਅਸ਼ੋਕ ਪੁਰੀ, ਬੀ.ਐਸ. ਬੱਲੀ, ਐਚ.ਐਸ. ਰੋਕੀ ਚੀਫ ਐਡੀਟਰ ਵਿੰਨ ਨਿਊਜ਼, ਰਾਜੇਸ਼ ਮਹਿਰਾ ਚੀਫ ਬਿਓਰੋ ਚੈਨਲ ਨੰਬਰ 1, ਅਮਰਪ੍ਰੀਤ ਸਿੰਘ, ਡੇਲੀ ਪੋਸਟ, ਸ਼੍ਰੀਪਾਲ ਸ਼ਰਮਾ ਆਦਿ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ । ਇਹ ਕਮੇਟੀ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਮਨਾਉਣ ਲਈ ਅਗਲਾ ਪ੍ਰੋਗਰਾਮ ਉਲੀਕੇਗੀ, ਇਸ ਮੀਟਿੰਗ ਵਿੱਚ ਨਦੀਮ ਅਨਸਾਰੀ ਦੈਨਿਕ ਜਾਗਰਨ, ਸਰਬਜੀਤ ਸਿੰਘ ਲੁਧਿਆਣਵੀਂ ਪੰਜਾਬੀ ਜਾਗਰਣ, ਬਲਵੀਰ ਮਲਹੋਤਰਾ, ਯਸ਼ ਕਪੂਰ, ਰੋਹਿਤ, ਹਰਪ੍ਰੀਤ ਸਿੰਘ ਚੌਹਾਨ, ਪਰਮਜੀਤ ਸਿੰਘ, ਰਜੇਸ਼ ਕੁਮਾਰ, ਸਤਪਾਲ ਸੋਨੀ, ਕਾਂਤ ਕਪੂਰ, ਲੱਕੀ ਬੰਟੀ, ਲਖਵਿੰਦਰ ਸਿੰਘ ਪੰਜਾਬੀ ਜਾਗਰਨ, ਰਾਜ ਜੋਸ਼ੀ ਪਹਿਰੇਦਾਰ, ਵਰਿੰਦਰ ਕੁਮਾਰ ਪਹਿਰੇਦਾਰ, ਜੇ.ਐਸ. ਚਾਵਲਾ ਸਪੋਕਸਮੈਨ, ਆਰ.ਪੀ. ਸਿੰਘ, ਦੀਪਕ ਕੋਹਲੀ, ਹਰਮਿੰਦਰ ਰਾਣਾ, ਪਾਲ ਵਰਿੰਦਰ ਸਿੰਘ, ਅਰਵਿੰਦਰ ਸਰਾਨਾ, ਜਿੰਮੀ ਮਲਹੋਤਰਾ ਆਦਿ ਸੀਨੀਅਰ ਪੱਤਰਕਾਰ ਸ਼ਾਮਲ ਸਨ

No comments: