jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਦੇ ਪ੍ਰਫਾਰਮੇ ਬਾਰੇ ਭੰਬਲਭੂਸਾ ਕਾਇਮ

www.sabblok.blogspot.com
ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 20 ਜੁਲਾਈ
ਪੰਜਾਬ ਦਾ ਸਿੱਖਿਆ ਵਿਭਾਗ ਸਕੂਲ ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ (ਏ.ਸੀ.ਆਰ.) ਤਿਆਰ ਕਰਨ ਸਬੰਧੀ ਹਦਾਇਤਾਂ ਜਾਰੀ ਕਰਨ ਵਿੱਚ ਅਸਫਲ ਰਿਹਾ ਹੈ। ਏ.ਸੀ.ਆਰ. ਭੇਜਣ ਦੀ ਆਖ਼ਰੀ ਮਿਤੀ 30 ਜੂਨ ਲੰਘ ਗਈ ਹੈ ਅਤੇ ਅਧਿਕਾਰੀ ਹਾਲੇ ਵੀ ਮਰਜ਼ੀ ਦੇ ਹੁਕਮ ਲਾਗੂ ਕਰਾਉਣ ਲਈ ਹਨੇਰੇ ਵਿੱਚ ਤੀਰ ਚਲਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਦੇ ਤਿੰਨ ਮੰਡਲ ਸਿੱਖਿਆ ਅਫਸਰਾਂ ਵੱਲੋਂ ਸਕੂਲ ਮੁਖੀਆਂ ਨੂੰ ਅਧਿਆਪਕਾਂ ਦੀਆਂ ਏ.ਸੀ.ਆਰ. ਤਿਆਰ ਕਰਨ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਨਾਲ ਭੰਬਲਭੂਸਾ ਖੜ੍ਹਾ ਹੋ ਗਿਆ ਹੈ। ਦਿਲਚਸਪ ਗੱਲ ਇਹ ਕਿ ਮੰਡਲ ਅਫਸਰਾਂ ਨੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਦੀ ਉਡੀਕ ਕਰਨ ਦੀ ਲੋੜ ਨਹੀਂ ਸਮਝੀ ਹੈ।
ਮੰਡਲ ਸਿੱਖਿਆ ਅਫਸਰ ਪਟਿਆਲਾ ਸਰਕਲ ਨਾਭਾ ਵੱਲੋਂ 12 ਜੁਲਾਈ ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਭੇਜ ਕੇ ਕਿਹਾ ਗਿਆ ਹੈ ਕਿ ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਪੁਰਾਣੇ ਪ੍ਰਫਾਰਮੇ ’ਤੇ ਭਰ ਕੇ ਭੇਜੀਆਂ ਜਾਣ। ਦੂਜੇ ਬੰਨੇ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੇ 12 ਜੁਲਾਈ ਨੂੰ ਪੱਤਰ ਨੰਬਰ 9,13 ਭੇਜ ਕੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਸਾਲਾਨਾ ਗੁਪਤ ਰਿਪੋਰਟਾਂ ਨਵੇਂ ਪ੍ਰਫਾਰਮੇ ਨਾਲ ਤਿਆਰ ਕਰਕੇ ਦਿੱਤੀਆਂ ਜਾਣ। ਉਨ੍ਹਾਂ ਲਿਖਿਆ ਹੈ ਕਿ ਜਿਹੜੇ ਸਕੂਲ ਮੁਖੀ ਪੁਰਾਣੇ ਪ੍ਰਫਾਰਮੇ ਰਾਹੀਂ ਏ.ਸੀ.ਆਰ. ਭੇਜ ਚੁੱਕੇ ਹਨ ਉਹ ਡਿਸਪੈਚ ਸ਼ਾਖ਼ਾ ਤੋਂ ਵਾਪਸ ਲੈ ਲੈਣ ਅਤੇ ਰਿਪੋਰਟਾਂ ਤਿਆਰ ਕਰਨ ਲਈ ਨਵਾਂ ਪ੍ਰਫਾਰਮਾ ਹੀ ਵਰਤਿਆ ਜਾਵੇ। ਇਹ ਪੱਤਰ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਲੁਧਿਆਣਾ, ਅਜੀਤਗੜ੍ਹ ਅਤੇ ਫਤਿਹਗੜ੍ਹ ਸਾਹਿਬ ਦੇ ਸਕੂਲਾਂ ਵਿੱਚ ਪੁੱਜ ਚੁੱਕਿਆ ਹੈ। ਇੱਥੇ ਹੀ ਬੱਸ ਨਹੀਂ ਸਿੱਖਿਆ ਮੰਡਲ ਅਫਸਰ ਫਰੀਦਕੋਟ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ 18 ਜੁਲਾਈ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਸਕੂਲ ਅਧਿਆਪਕਾਂ ਦੀ ਏ.ਸੀ.ਆਰ. ਪੁਰਾਣੇ ਪ੍ਰਫਾਰਮੇ ’ਤੇ ਤਿਆਰ ਕਰਕੇ ਭੇਜੀ ਜਾਵੇ ਜਦਕਿ ਨਵਾਂ ਪ੍ਰਫਾਰਮਾ ਕੇਵਲ ਨਾਨ ਟੀਚਿੰਗ ਸਟਾਫ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਪੱਤਰ ਵਿੱਚ ਨਵੇਂ ਅਤੇ ਪੁਰਾਣੇ ਪ੍ਰਫਾਰਮੇ ਬਾਰੇ ਛਿੜੀ ਬਹਿਸ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਵੀ ਕੀਤਾ ਹੈ। ਨਾਭਾ ਨੇੜੇ ਪੈਂਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾਂ ਸਿੱਖਿਆ ਅਫਸਰ ਦੇ ਜ਼ੁਬਾਨੀ ਨਿਰਦੇਸ਼ਾਂ ’ਤੇ ਪੁਰਾਣੇ ਪ੍ਰਫਾਰਮੇ ਰਾਹੀਂ ਹੀ ਸਾਲਾਨਾ ਗੁਪਤ ਰਿਪੋਰਟਾਂ ਤਿਆਰ ਕਰਕੇ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ੍ਹ ਸਿੱਖਿਆ ਅਫਸਰ ਵੱਲੋਂ ਇਸ ਪ੍ਰਫਾਰਮੇ ਦੇ ਬਦਲਣ ਦੀ ਸੂਰਤ ਵਿੱਚ ਦੁਬਾਰਾ ਰਿਪੋਰਟਾਂ ਤਿਆਰ ਕਰਕੇ ਭੇਜਣ ਦਾ ਇਸ਼ਾਰਾ ਵੀ ਕੀਤਾ ਗਿਆ ਸੀ।
ਡੀ.ਪੀ.ਆਈ. (ਸਕੂਲ) ਕਮਲ ਗਰਗ ਨੇ ਇਨ੍ਹਾਂ ਸਾਰੇ ਪੱਤਰਾਂ ਤੋਂ ਹੱਟਵੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਨਵੇਂ ਪ੍ਰਫਾਰਮੇ ਰਾਹੀਂ ਤਿਆਰ ਕਰਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਧਿਆਪਕਾਂ ਦੀ ਉਨ੍ਹਾਂ ਦੇ ਕਲਾਸ ਨਤੀਜਿਆਂ ਦੀ ਜਾਣਕਾਰੀ ਪ੍ਰਫਾਰਮੇ ਨਾਲ ਨੱਥੀ ਸਵੈ ਮੁਲਾਂਕਣ ਫਾਰਮ ਰਾਹੀਂ ਮੰਗ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੰਡਲ ਸਿੱਖਿਆ ਅਫਸਰਾਂ ਨੂੰ ਨਵੀਆਂ ਹਦਾਇਤਾਂ ਦਾ ਪੱਤਰ 19 ਜੁਲਾਈ ਨੂੰ ਭੇਜਿਆ ਗਿਆ ਹੈ। ਸ੍ਰੀ ਗਰਗ ਨੇ ਸਪੱਸ਼ਟ ਕੀਤਾ ਕਿ ਸਾਲਾਨਾ ਗੁਪਤ ਰਿਪੋਰਟਾਂ ਦਾ ਪ੍ਰਫਾਰਮਾ ਤਿਆਰ ਕਰਨ ਦਾ ਅੰਤਿਮ ਹੱਕ ਪ੍ਰਸੋਨਲ ਵਿਭਾਗ ਨੂੰ ਹੈ ਅਤੇ ਨਵਾਂ ਪ੍ਰਫਾਰਮਾ ਉਸੇ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਸਾਲਾਨਾ ਰਿਪੋਰਟਾਂ ਲਈ ਜੋ ਪ੍ਰਫਾਰਮਾ ਸਕੂਲਾਂ ਨੂੰ ਭੇਜਿਆ ਗਿਆ ਸੀ, ਉਸ ਵਿੱਚੋਂ ਨਤੀਜਿਆਂ ਦਾ ਕਾਲਮ ਗਾਇਬ ਸੀ। ਇਸ ਕਾਰਨ ਵਿਵਾਦ ਪੈਦਾ ਹੋਇਆ ਸੀ। ਇਸ ਤੋਂ ਪਹਿਲਾਂ ਸੌ ਅੰਕਾਂ ਦੀ ਰਿਪੋਰਟ ’ਚੋਂ 60 ਅੰਕ ਨਤੀਜਿਆਂ ਦੀ ਕਾਰਗੁਜ਼ਾਰੀ ਦੇ ਹੁੰਦੇ ਸਨ।

No comments: