jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਪੰਨੂ ਕੇਸ: ਸਾਈਬਰ ਕਰਾਈਮ ਵਿੰਗ ਵੱਲੋਂ ਬਾਬਾ ਪਨੇਸਰ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ

www.sabblok.blogspot.com

Photo: ਪੰਨੂ ਕੇਸ: ਸਾਈਬਰ ਕਰਾਈਮ ਵਿੰਗ ਵੱਲੋਂ ਬਾਬਾ ਪਨੇਸਰ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ
Posted On July - 12 - 2013
ਮੁਲਜ਼ਮ ਸਰਬਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਂਦੇ ਹੋਏ ਸਾਈਬਰ ਕਰਾਈਮ ਪੁਲੀਸ ਦੇ ਕਰਮਚਾਰੀ
ਪੱਤਰ ਪ੍ਰੇਰਕ
ਮੁਹਾਲੀ, 12 ਜੁਲਾਈ
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕਾਹਨ ਸਿੰਘ ਪੰਨੂ ’ਤੇ ਉੱਤਰਾਖੰਡ ਵਿੱਚ ਹਮਲਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਵਿੰਗ ਵੱਲੋਂ ਮੁੱਖ ਮੁਲਜ਼ਮ ਲੁਧਿਆਣਾ ਦੇ ਟੈਕਸੀ ਚਾਲਕ ਗੁਰਵਿੰਦਰ ਸਿੰਘ ਉਰਫ਼ ਬਾਬਾ ਪਨੇਸਰ ਦੇ ਇੱਕ ਹੋਰ ਸਾਥੀ ਸਰਬਜੀਤ ਸਿੰਘ ਵਾਸੀ ਪਿੰਡ ਢੇਰੀ, ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਵ ਮੋਹਨ ਗਰਗ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ ਭਲਕੇ 13 ਜੁਲਾਈ ਨੂੰ ਮੁੜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।   ਇਹ ਜਾਣਕਾਰੀ ਸਾਈਬਰ ਕਰਾਈਮ ਵਿੰਗ ਦੇ ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਵਿੱਚ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਤੇ ਕੁੱਟਮਾਰ ਦੇ ਮਾਮਲੇ ਵਿੱਚ ਸਰਬਜੀਤ ਸਿੰਘ ਵੀ ਬਰਾਬਰ ਦਾ ਦੋਸ਼ੀ ਹੈ। ਘਟਨਾ ਵੇਲੇ ਉਹ ਵੀ ਮੌਕੇ ’ਤੇ ਮੌਜੂਦ ਸੀ ਅਤੇ ਉਸਨੇ ਵੀ ਸ੍ਰੀ ਪੰਨੂ ਦੀ ਕੁੱਟਮਾਰ ਕਰਦਿਆਂ ਹੋਰ ਲੋਕਾਂ ਨੂੰ ਉਕਸਾਇਆ ਸੀ। ਮੁਲਜ਼ਮ ਕੋਲੋਂ ਪੁੱਛ-ਪੜਤਾਲ ਜਾਰੀ ਹੈ।
ਉਧਰ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗੁਰਵਿੰਦਰ ਸਿੰਘ ਉਰਫ਼ ਬਾਬਾ ਪਨੇਸਰ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ ਜਦਕਿ ਬਾਕੀ ਮੁਲਜ਼ਮ ਦਰਸ਼ਨ ਸਿੰਘ ਵਾਸੀ ਪਟਿਆਲਾ, ਬਲਜਿੰਦਰ ਸਿੰਘ ਵਾਸੀ ਪਿੰਡ ਕਣਕਵਾਲ ਅਤੇ ਗੁਰਸੇਵਕ ਸਿੰਘ ਸੋਨੂੰ ਵਾਸੀ ਪਿੰਡ ਜਾਤੀਵਾਲ, ਬਾਬਾ ਪਨੇਸਰ ਦਾ ਸਾਥੀ ਸੁਖਵਿੰਦਰ ਸਿੰਘ ਉਰਫ਼ ਬੌਬੀ ਹਾਲੇ ਵੀ ਨਿਆਂਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਹੁਣ ਤੱਕ ਕਿਸੇ ਵੀ ਮੁਲਜ਼ਮ ਕੋਲੋਂ ਸ੍ਰੀ ਪੰਨੂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਕਿ ਮੁਲਜ਼ਮਾਂ ਦੀ ਵੱਖ-ਵੱਖ ਤੌਰ ’ਤੇ ਪੁੱਛ ਪੜਛਾਲ ਕਰਨ ਤੋਂ ਇਲਾਵਾ ਸਾਰਿਆਂ ਦੀ ਇਕੱਠੀ ਕੌਂਸਲਿੰਗ ਵੀ ਕੀਤੀ ਜਾ ਚੁੱਕੀ ਹੈ ਪਰ ਹੁਣ ਤੱਕ ਕਿਸੇ ਰਾਜਸੀ ਆਗੂ ਦੀ ਸਾਜ਼ਿਸ਼ ਜਾਂ ਉਸ ਦੀ ਸ਼ੱਕੀ ਭੂਮਿਕਾ ਬਾਰੇ ਕੋਈ ਪੁਖ਼ਤਾ ਸਬੂਤ ਪੁਲੀਸ ਦੇ ਹੱਥ ਨਹੀਂ ਲੱਗਿਆ ਹੈ। ਮੁਲਜ਼ਮਾਂ ਨੂੰ ਘਟਨਾ ਵਾਲੀ ਵੀਡੀਓ ਫ਼ਿਲਮ ਦਿਖਾਈ ਗਈ ਹੈ ਪਰ ਉਨ੍ਹਾਂ ਨੇ ਕਿਸੇ ਵੀ ਹਮਲਾਵਰ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਬੀਤੇ ਦਿਨੀਂ ਪੰਜਾਬ ਸਾਈਬਰ ਕਰਾਈਮ ਵਿੰਗ ਫੇਜ਼-4, ਮੁਹਾਲੀ ਵਿੱਚ ਆਈ.ਪੀ.ਸੀ ਦੀ ਧਾਰਾ 295ਏ, 298, 500, 120ਬੀ ਅਤੇ ਆਈ.ਟੀ.ਐਕਟ ਦੀ ਧਾਰਾ-66ਏ ਦੇ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।  ਉਧਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਦੇ ਆਈ.ਜੀ. (ਸੁਰੱਖਿਆ) ਸੰਜੀਵ ਕਾਲੜਾ ਦੀ ਅਗਵਾਈ ਹੇਠ ਗਠਿਤ ਕੀਤੀ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵੀ ਕਿਸੇ ਨਤੀਜੇ ’ਤੇ ਨਹੀਂ ਪੁੱਜੀ ਹੈ ਤੇ ਨਾ ਹੀ ਪੜਤਾਲੀਆ ਕਮੇਟੀ ਦੀ ਜਾਂਚ ਮੁਕੰਮਲ ਹੋ ਸਕੀ ਹੈ। 

No comments: