jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਪੰਜਾਬ ਸਿੱਖਿਆ ਬੋਰਡ ਨੂੰ ਮਿਲਿਆ ਦੇਸ਼ ਭਰ ਵਿੱਚੋਂ ਤੀਜਾ ਸਥਾਨ

www.sabblok.blogspot.co 

ਪੱਤਰ ਪ੍ਰੇਰਕ
ਮੁਹਾਲੀ, 12 ਜੁਲਾਈ
ਦੇਸ਼ ਭਰ ਦੀਆਂ ਆਈਆਈਟੀ ਸੰਸਥਾਵਾਂ ਵਿੱਚ ਦਾਖ਼ਲੇ ਲਈ ਇਸ ਸਾਲ ਕਾਮਯਾਬ ਹੋਏ ਵਿਦਿਆਰਥੀਆਂ ਵਿੱਚੋਂ 750 ਤੋਂ ਵੱਧ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰ੍ਹਵੀਂ ਪਾਸ ਹੋਣ ਦੇ ਤੱਥ ਨੇ ਪੰਜਾਬ ਬੋਰਡ ਨੂੰ ਦੇਸ਼ ਦੇ ਹੋਰ ਸੂਬਿਆਂ ਦੇ ਬੋਰਡਾਂ ਦੇ ਮੁਕਾਬਲੇ ਤੀਜੇ ਸਥਾਨ ’ਤੇ ਲਿਆ ਖੜ੍ਹਾ ਕੀਤਾ ਹੈ। ਪੰਜਾਬ ਬੋਰਡ ਤੋਂ ਉੱਤੇ ਸਿਰਫ ਸੀਬੀਐਸਈ ਤੇ ਆਂਧਰਾ ਪ੍ਰਦੇਸ਼ ਸਕੂਲ ਬੋਰਡ ਹੀ ਹਨ।
ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਆਈਆਈਟੀ ਤੇ ਜੇਈਈ ਪ੍ਰੀਖਿਆਵਾਂ ਦੇ ਨਤੀਜਿਆਂ ਅਨੁਸਾਰ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਵਿੱਚੋਂ ਹਰ ਸਾਲ ਅੱਧੇ ਤੋਂ ਵੱਧ ਵਿਦਿਆਰਥੀ ਸੀਬੀਐਸਈ ਦੇ ਰਹੇ ਹਨ ਪਰ ਇਸ ਵਾਰ ਸੂਬਾਈ ਬੋਰਡਾਂ ਨੇ ਆਪਣਾ ਹਿੱਸਾ ਵਧਾ ਲਿਆ ਹੈ। ਇਸ ਬਾਰੇ ਜੇਈ (ਐਡਵਾਂਸ) ਦੇ ਚੇਅਰਮੈਨ ਡਾ. ਐਚਸੀ ਗੁਪਤਾ ਨੇ ਉਕਤ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ਦੇ 30 ਤੋਂ ਵੱਧ ਬੋਰਡਾਂ ਵਿੱਚੋਂ ਇਸ ਵਾਰ ਆਂਧਰਾ ਪ੍ਰਦੇਸ਼ ਤੇ ਪੰਜਾਬ ਨੇ ਆਪਣੀ ਸਰਦਾਰੀ ਕਾਇਮ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਬੋਰਡ ਦੇ 750 ਤੋਂ ਵੱਧ ਵਿਦਿਆਰਥੀ ਉੱਚ ਸੰਸਥਾਵਾਂ ਵਿੱਚ ਦਾਖ਼ਲ ਹੋਏ ਹਨ।
ਆਈਆਈਟੀ ਰੁੜਕੀ ਦੇ ਡਾਇਰੈਕਟਰ ਪਰਦੀਪ ਬੈਨਰਜੀ ਦਾ ਕਹਿਣਾ ਹੈ ਕਿ ਸੀਬੀਐਸਈ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਦੀ ਗੱਲ ਹਮੇਸ਼ਾ ਹੀ ਸੁਣੀ ਸੀ ਪਰ ਇਸ ਵਾਰ ਸੂਬਾਈ ਬੋਰਡ ਨੇ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਇਸ ਮੌਕੇ ਪੰਜਾਬ ਬੋਰਡ ਦੀ ਮੁਖੀ ਡਾ. ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿੱਚ ਉੱਚ ਤਕਨੀਕੀ ਸੰਸਥਾਵਾਂ ਵਿੱਚ ਜਾਣਾ ਸ਼ੁਭ ਸ਼ਗਨ ਹੈ। ਉਨ੍ਹਾਂ ਆਈਆਈਟੀ ਤੇ ਜੇਈਈ ਪ੍ਰੀਖਿਆਵਾਂ ਵਿੱਚ ਪੰਜਾਬ ਬੋਰਡ ਦੇ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਪੰਜਾਬ ਦੇ ਅਧਿਆਪਕ ਸਿਰ ਬੰਨ੍ਹਿਆ ਹੈ।

No comments: