jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਵੱਧ ਰਹੀ ਆਬਾਦੀ ਬਾਰੇ ਸਭ ਨੂੰ ਮਿਲਕੇ ਗੰਭੀਰਤਾ ਨਾਲ ਸੋਚਣ ਦੀ ਲੋੜ : ਡਾ. ਰੇਨੂੰ

www.sabblok.blogspot.com
Photo: ਵੱਧ ਰਹੀ ਆਬਾਦੀ ਬਾਰੇ ਸਭ ਨੂੰ ਮਿਲਕੇ ਗੰਭੀਰਤਾ ਨਾਲ ਸੋਚਣ ਦੀ ਲੋੜ : ਡਾ. ਰੇਨੂੰ

ਮਹਿਲ ਕਲਾਂ/ਬਰਨਾਲਾ,
ਸਿਵਲ ਸਰਜਨ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਵਿਸ਼ਵ ਆਬਾਦੀ ਦਿਵਸ ਸਥਾਨਕ ਪੁਰਾਣਾ ਸਿਵਲ ਹਸਪਤਾਲ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸ੍ਰ. ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਬਰਨਾਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।  ਸ੍ਰ. ਪਰਮਜੀਤ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਬਾਦੀ ਦੇ ਲਗਾਤਾਰ ਵਧਣ ਕਾਰਣ ਸਾਡੇ ਸਮਾਜਿਕ ਢਾਂਚੇ ਦਾ ਤਾਣਾਬਾਣਾ ਵਿਗੜ ਰਿਹਾ ਹੈ, ਜੇਕਰ ਇਸ ਵਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਜੋ ਕਿ ਸਾਡੀ ਆਉਣ ਵਾਲੀ ਪੀੜੀ ਨੁੰ ਭੁਗਤਣੇ ਪੈਣਗੇ। ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨੇ ਇਸ ਮੌਕੇ ਕਿਹਾ ਕਿ ਆਮ ਜਨਤਾ ਨੂੰ ਵੱਧ ਰਹੀ ਆਬਾਦੀ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਕੇ ਜਾਗਰੂਕ ਕਰਨ ਦੀ ਬਹੁਤ ਲੋੜ ਹੈ।  ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਸੰਨ 2000 ਵਿੱਚ ਰਾਸ਼ਟਰੀ ਜਨਸੰਖਿਆ ਪਾਲਸੀ ਨੂੰ ਲਾਗੂ ਕੀਤਾ ਗਿਆ। ਜਿਸ ਅਨੁਸਾਰ 2045 ਤੱਕ ਭਾਰਤ ਦੀ ਆਬਾਦੀ ਤੇ ਕਾਬੂ ਪਾਉਣ ਲਈ 2010 ਤੱਕ ਮਾਪ ਦੰਡ ਬਣਾਉਣ ਲਈ ਕਿਹਾ ਗਿਆ। ਜਿਸ ਵਿਚ ਮੈਰਿਜ, ਗਰਭਧਾਰਣ ਅਤੇ ਡਲਿਵਰੀ ਦੀ ਸਤ ਪ੍ਰਤੀਸ਼ਤ ਰਜਿਸਟ੍ਰੇਸ਼ਨ ਕੀਤੀ ਜਾਵੇ। ਲੜਕੀ ਅਤੇ ਲੜਕੇ ਦੀ ਵਿਆਹ ਲਈ ਨਿਰਧਾਰਿਤ ਉਮਰ ਤੋਂ ਪਹਿਲਾਂ ਵਿਆਹ ਨਾ ਕੀਤਾ ਜਾਵੇ। ਦੇਸ਼ ਵਿੱਚ ਸਤ ਪ੍ਰਤੀਸ਼ਤ ਡਲਿਵਰੀਆਂ ਸਿਹਤ ਸੰਸਥਾਵਾਂ ਵਿੱਚ ਹੋਣ। ਮਟਰਨਲ ਮੌਤ ਦਰ ਘੱਟ ਕਰਕੇ ਪ੍ਰਤਿ ਲੱਖ 100 ਹੋਣ ਅਤੇ ਪੰਜਵਾਂ ਇਨਫੈਂਟ ਮੌਤ ਦਰ ਪ੍ਰਤਿ ਹਜਾਰ ਸਿਰਫ 30 ਹੋਵੇ।  ਉਹਨਾਂ ਕਿਹਾ ਕਿ ਵੱਧ ਰਹੀ ਆਬਾਦੀ ਦਾ ਬੋਝ ਸਾਡੇ ਸਰੋਤਾਂ ਉੱਤੇ ਪੈ ਰਿਹਾ ਹੈ। ਜਿਸ ਕਾਰਣ ਅਸੀ ਸਭ ਜਾਣੇ ਜਾਂ ਅਣਜਾਣੇ ਤੌਰ ਤੇ ਇਸ ਦੀ ਲਪੇਟ ਵਿੱਚ ਆ ਰਹੇ ਹਾਂ। ਇਸ ਮੌਕੇ ਡਾ. ਗਿਆਨ ਚੰਦ ਸਹਾਇਕ ਸਿਵਲ ਸਰਜਨ, ਬਰਨਾਲਾ ਨੇ ਬੋਲਦਿਆ ਹੋਇਆ ਕਿਹਾ ਕਿ ਇਸ ਸਮੇਂ ਭਾਰਤ ਦੀ ਆਬਾਦੀ 121 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤ ਦੀ ਜਨਸੰਖਿਆ ਦੁਨੀਆਂ ਭਰ ਦੀ ਜਨਸੰਖਿਆ ਦਾ 17.31% ਹੈ,  ਦੁਨੀਆਂ ਭਰ ਵਿੱਚ ਹਰ ਛੇਵਾਂ ਵਿਅਕਤੀ ਭਾਰਤੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਹਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਹਰ ਰੋਜ਼ ਨਲਬੰਦੀ ਅਤੇ ਨਸਬੰਦੀ ਦੇ ਅਪ੍ਰ੍ਰੇਸ਼ਨ ਕੀਤੇ ਜਾਣਗੇ ਅਤੇ ਮਿਤੀ 18 ਜੁਲਾਈ ਨੂੰ ਵਿਸ਼ਾਲ ਨਸਬੰਦੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਤਪਾ ਵਿਖੇ ਮਿਤੀ 12 ਜੁਲਾਈ ਨੂੰ ਨਲਬੰਦੀ ਅਤੇ 19 ਜੁਲਾਈ ਨੂੰ ਨਸਬੰਦੀ ਕੈਂਪ, ਬਲਾਕ ਧਨੌਲਾ ਵਿਖੇ ਮਿਤੀ 15 ਜੁਲਾਈ ਨੂੰ ਨਲਬੰਦੀ ਅਤੇ 22 ਜੁਲਾਈ ਨੂੰ ਨਸਬੰਦੀ ਕੈਂਪ ਅਤੇ ਬਲਾਕ ਮਹਿਲ ਕਲਾਂ ਦੀ ਪੀ.ਐਚ.ਸੀ. ਚੰਨਣਵਾਲ ਵਿਖੇ ਮਿਤੀ 13 ਜੁਲਾਈ ਨੂੰ ਨਲਬੰਦੀ ਅਤੇ 20 ਜੁਲਾਈ ਨੂੰ ਨਸਬੰਦੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਨਸਬੰਦੀ ਦਾ ਅਪ੍ਰੇਸ਼ਨ ਕਰਵਾਉਣ ਵਾਲੇ ਨੂੰ 1100/- ਰੁਪਏ ਹਰ ਵਰਗ ਲਈ ਸਹਾਇਤਾ ਰਾਸ਼ੀ ਵਜੋ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 200/- ਰੁਪਏ ਪ੍ਰੋਤਸ਼ਾਹਣ ਦੇ ਤੌਰ ਤੇ ਦਿੱਤੇ ਜਾਣਗੇ।  ਇਸੇ ਤਰਾਂ ਨਲਬੰਦੀ ਦਾ ਅਪ੍ਰੇਸ਼ਨ ਕਰਵਾਉਣ ਵਾਲੀ ਨੂੰ 250/- ਰੁਪਏ ਜਨਰਲ ਵਰਗ ਅਤੇ 600/- ਰੁਪਏ ਐਸ.ਸੀ./ਐਸ.ਟੀ. ਅਤੇ ਬੀ.ਪੀ.ਐਲ ਵਰਗ ਨੂੰ ਸਹਾਇਤਾ ਰਾਸ਼ੀ ਵਜੋ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 150/- ਰੁਪਏ ਪ੍ਰੋਤਸਹਾਣ ਦੇ ਤੌਰ ਤੇ ਦਿੱਤੇ ਜਾਣਗੇ।ਮਹਿਲ ਕਲਾਂ/ਬਰਨਾਲਾ,
ਸਿਵਲ ਸਰਜਨ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਵਿਸ਼ਵ ਆਬਾਦੀ ਦਿਵਸ ਸਥਾਨਕ ਪੁਰਾਣਾ ਸਿਵਲ ਹਸਪਤਾਲ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸ੍ਰ. ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਬਰਨਾਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸ੍ਰ. ਪਰਮਜੀਤ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਬਾਦੀ ਦੇ ਲਗਾਤਾਰ ਵਧਣ ਕਾਰਣ ਸਾਡੇ ਸਮਾਜਿਕ ਢਾਂਚੇ ਦਾ ਤਾਣਾਬਾਣਾ ਵਿਗੜ ਰਿਹਾ ਹੈ, ਜੇਕਰ ਇਸ ਵਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਜੋ ਕਿ ਸਾਡੀ ਆਉਣ ਵਾਲੀ ਪੀੜੀ ਨੁੰ ਭੁਗਤਣੇ ਪੈਣਗੇ। ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨੇ ਇਸ ਮੌਕੇ ਕਿਹਾ ਕਿ ਆਮ ਜਨਤਾ ਨੂੰ ਵੱਧ ਰਹੀ ਆਬਾਦੀ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਵਾਕੇ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਸੰਨ 2000 ਵਿੱਚ ਰਾਸ਼ਟਰੀ ਜਨਸੰਖਿਆ ਪਾਲਸੀ ਨੂੰ ਲਾਗੂ ਕੀਤਾ ਗਿਆ। ਜਿਸ ਅਨੁਸਾਰ 2045 ਤੱਕ ਭਾਰਤ ਦੀ ਆਬਾਦੀ ਤੇ ਕਾਬੂ ਪਾਉਣ ਲਈ 2010 ਤੱਕ ਮਾਪ ਦੰਡ ਬਣਾਉਣ ਲਈ ਕਿਹਾ ਗਿਆ। ਜਿਸ ਵਿਚ ਮੈਰਿਜ, ਗਰਭਧਾਰਣ ਅਤੇ ਡਲਿਵਰੀ ਦੀ ਸਤ ਪ੍ਰਤੀਸ਼ਤ ਰਜਿਸਟ੍ਰੇਸ਼ਨ ਕੀਤੀ ਜਾਵੇ। ਲੜਕੀ ਅਤੇ ਲੜਕੇ ਦੀ ਵਿਆਹ ਲਈ ਨਿਰਧਾਰਿਤ ਉਮਰ ਤੋਂ ਪਹਿਲਾਂ ਵਿਆਹ ਨਾ ਕੀਤਾ ਜਾਵੇ। ਦੇਸ਼ ਵਿੱਚ ਸਤ ਪ੍ਰਤੀਸ਼ਤ ਡਲਿਵਰੀਆਂ ਸਿਹਤ ਸੰਸਥਾਵਾਂ ਵਿੱਚ ਹੋਣ। ਮਟਰਨਲ ਮੌਤ ਦਰ ਘੱਟ ਕਰਕੇ ਪ੍ਰਤਿ ਲੱਖ 100 ਹੋਣ ਅਤੇ ਪੰਜਵਾਂ ਇਨਫੈਂਟ ਮੌਤ ਦਰ ਪ੍ਰਤਿ ਹਜਾਰ ਸਿਰਫ 30 ਹੋਵੇ। ਉਹਨਾਂ ਕਿਹਾ ਕਿ ਵੱਧ ਰਹੀ ਆਬਾਦੀ ਦਾ ਬੋਝ ਸਾਡੇ ਸਰੋਤਾਂ ਉੱਤੇ ਪੈ ਰਿਹਾ ਹੈ। ਜਿਸ ਕਾਰਣ ਅਸੀ ਸਭ ਜਾਣੇ ਜਾਂ ਅਣਜਾਣੇ ਤੌਰ ਤੇ ਇਸ ਦੀ ਲਪੇਟ ਵਿੱਚ ਆ ਰਹੇ ਹਾਂ। ਇਸ ਮੌਕੇ ਡਾ. ਗਿਆਨ ਚੰਦ ਸਹਾਇਕ ਸਿਵਲ ਸਰਜਨ, ਬਰਨਾਲਾ ਨੇ ਬੋਲਦਿਆ ਹੋਇਆ ਕਿਹਾ ਕਿ ਇਸ ਸਮੇਂ ਭਾਰਤ ਦੀ ਆਬਾਦੀ 121 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤ ਦੀ ਜਨਸੰਖਿਆ ਦੁਨੀਆਂ ਭਰ ਦੀ ਜਨਸੰਖਿਆ ਦਾ 17.31% ਹੈ, ਦੁਨੀਆਂ ਭਰ ਵਿੱਚ ਹਰ ਛੇਵਾਂ ਵਿਅਕਤੀ ਭਾਰਤੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਹਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਹਰ ਰੋਜ਼ ਨਲਬੰਦੀ ਅਤੇ ਨਸਬੰਦੀ ਦੇ ਅਪ੍ਰ੍ਰੇਸ਼ਨ ਕੀਤੇ ਜਾਣਗੇ ਅਤੇ ਮਿਤੀ 18 ਜੁਲਾਈ ਨੂੰ ਵਿਸ਼ਾਲ ਨਸਬੰਦੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਤਪਾ ਵਿਖੇ ਮਿਤੀ 12 ਜੁਲਾਈ ਨੂੰ ਨਲਬੰਦੀ ਅਤੇ 19 ਜੁਲਾਈ ਨੂੰ ਨਸਬੰਦੀ ਕੈਂਪ, ਬਲਾਕ ਧਨੌਲਾ ਵਿਖੇ ਮਿਤੀ 15 ਜੁਲਾਈ ਨੂੰ ਨਲਬੰਦੀ ਅਤੇ 22 ਜੁਲਾਈ ਨੂੰ ਨਸਬੰਦੀ ਕੈਂਪ ਅਤੇ ਬਲਾਕ ਮਹਿਲ ਕਲਾਂ ਦੀ ਪੀ.ਐਚ.ਸੀ. ਚੰਨਣਵਾਲ ਵਿਖੇ ਮਿਤੀ 13 ਜੁਲਾਈ ਨੂੰ ਨਲਬੰਦੀ ਅਤੇ 20 ਜੁਲਾਈ ਨੂੰ ਨਸਬੰਦੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸਬੰਦੀ ਦਾ ਅਪ੍ਰੇਸ਼ਨ ਕਰਵਾਉਣ ਵਾਲੇ ਨੂੰ 1100/- ਰੁਪਏ ਹਰ ਵਰਗ ਲਈ ਸਹਾਇਤਾ ਰਾਸ਼ੀ ਵਜੋ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 200/- ਰੁਪਏ ਪ੍ਰੋਤਸ਼ਾਹਣ ਦੇ ਤੌਰ ਤੇ ਦਿੱਤੇ ਜਾਣਗੇ। ਇਸੇ ਤਰਾਂ ਨਲਬੰਦੀ ਦਾ ਅਪ੍ਰੇਸ਼ਨ ਕਰਵਾਉਣ ਵਾਲੀ ਨੂੰ 250/- ਰੁਪਏ ਜਨਰਲ ਵਰਗ ਅਤੇ 600/- ਰੁਪਏ ਐਸ.ਸੀ./ਐਸ.ਟੀ. ਅਤੇ ਬੀ.ਪੀ.ਐਲ ਵਰਗ ਨੂੰ ਸਹਾਇਤਾ ਰਾਸ਼ੀ ਵਜੋ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 150/- ਰੁਪਏ ਪ੍ਰੋਤਸਹਾਣ ਦੇ ਤੌਰ ਤੇ ਦਿੱਤੇ ਜਾਣਗੇ।

No comments: