jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਇੰਡੀਅਨ ਕੋਸ਼ਟ ਗਾਰਡ ਵਿੱਚ ਭਰਤੀ ਸੰਬੰਧੀ ਸਿਖਲਾਈ ਲਈ ਅਰਜ਼ੀਆਂ ਦੀ ਮੰਗ

www.sabblok.blogspot.com

ਮਹਿਲ ਕਲਾਂ/ਬਰਨਾਲਾ,
ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪੜ੍ਹੇ-ਲਿਖੇ ਬੇ-ਰੁਜ਼ਗਾਰ ਯੁਵਕਾਂ ਨੂੰ ਇੰਡੀਅਨ ਕੋਸ਼ਟ ਗਾਰਡ ਵਿੱਚ ਸਿਪਾਹੀ ਭਰਤੀ ਹੋਣ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ। ਮੇਜਰ ਦਵਿੰਦਰਪਾਲ ਪੁਰੀ ਟ੍ਰੇਨਿੰਗ ਅਧਿਕਾਰੀ ਸੀ-ਪਾਈਟ ਕੈਂਪ ਨਾਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਕੋਸ਼ਟ ਗਾਰਡ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਉਮਰ ਜਰਨਲ ਵਾਸਤੇ 18 ਤੋਂ 22 ਸਾਲ ਤੱਕ, ਬੀ.ਸੀ. ਲਈ 18 ਤੋਂ 25 ਸਾਲ ਅਤੇ ਐਸ.ਸੀ. ਲਈ 18 ਤੋਂ 27 ਸਾਲ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਯੋਗਤਾ 10ਵੀਂ ਕਲਾਸ 60 ਫ਼ੀਸਦੀ ਅੰਕਾਂ ਨਾਲ ਪਾਸ ਹੋਵੇ ਅਤੇ 03 ਸਾਲਾਂ ਦਾ ਮਕੈਨੀਕਲ/ਇਲੈਕਟ੍ਰੋਨਿਕ/ਇੰਜੀਨੀਅਰਿੰਗ ਇਲੈਕਟ੍ਰੋਨਿਕ ਵਿੱਚ ਡਿਪਲੋਮਾ ਪਾਸ ਕੀਤਾ ਹੋਣਾ ਜਰੂਰੀ ਹੈ। ਉਨ੍ਹਾ ਦੱਸਿਆ ਕਿ ਫਾਰਮ ਆਨ ਲਾਈਨ ਅਪਲਾਈ ਕੀਤੇ ਜਾ ਰਹੇ ਹਨ, ਜਿਸਦੀ ਆਖਰੀ ਮਿਤੀ 22 ਜੁਲਾਈ 2013 ਹੈ। ਉਨ੍ਹਾਂ ਕਿਹਾ ਕਿ ਯੁਵਕ ਫਾਰਮ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਰਸੀਦ ਦੀ ਫੋਟੋਕਾਪੀ ਅਤੇ ਨਾਲ ਸਾਰੇ ਅਸਲੀ ਸਰਟੀਫਿਕੇਟ ਲੈ ਕੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਭਵਾਨੀਗੜ੍ਹ ਰੋਡ ਮਾਰਫ਼ਤ ਜੀ.ਟੀ.ਸੀ. ਨਾਭਾ ਵਿਖੇ ਰਿਪੋਰਟ ਕਰਨ। ਉਨ੍ਹਾਂ ਦੱਸਿਆ ਕਿ ਯੁਵਕਾਂ ਨੂੰ ਟ੍ਰੇਨਿੰਗ ਦੌਰਾਨ ਮੁਫ਼ਤ ਖਾਣਾ ਅਤੇ ਰਿਹਾਇਸ਼ ਦੇ ਨਾਲ – ਨਾਲ 400 ਰੁਪਏ ਪ੍ਰਤੀ ਮਹੀਨਾ ਦਾ ਵਜੀਫਾ ਦੇਣ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਆਰਮੀ ਦੀ ਭਰਤੀ ਰੈਲੀ ਜੋ ਕਿ ਅਕਤੂਬਰ 2013 ਦੇ ਪਹਿਲੇ ਹਫ਼ਤੇ ਹੋਣ ਜਾ ਰਹੀ ਹੈ, ਉਸ ਭਰਤੀ ਰੈਲੀ ਵਾਸਤੇ ਸੀ-ਪਾਈਟ ਕੈਂਪ ਨਾਭਾ ਵਿਖੇ 15, 16 ਅਤੇ 17 ਜੁਲਾਈ 2013 ਨੂੰ ਯੁਵਕਾਂ ਦੀ ਰੈਲੀ ਰੱਖੀ ਗਈ ਹੈ। ਸੋ ਚਾਹਵਾਨ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਨਾਭਾ ਵਿਖੇ ਰਿਪੋਰਟ ਕਰਨ

No comments: