jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਨੋਰਾ ਰਿਚਰਡ ਕਲਾ ਮੰਚ ਦੀ ਸਥਾਪਨਾ ਗ਼ਦਰ ਸ਼ਤਾਬਦੀ ਲਈ ਨਾਟਕ ਮੁਹਿੰਮ ਦਾ ਲਿਆ ਅਹਿਦ

www.sabblok.blogspot.com
ਜਲੰਧਰ, 17 ਜੁਲਾਈ :       ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਅਤੇ ਪੰਜਾਬੀ ਰੰਗ ਮੰਚ ਦੀ 100ਵੀਂ ਵਰੇ•ਗੰਢ ਮੌਕੇ ਦੀਨਾਨਗਰ ਵਿਖੇ ਹੋਏ ਵਿਸ਼ੇਸ਼ ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਅੰਦਰ ਨਵਾਂ ਮੋੜ ਲੈ ਕੇ
ਆਉਣ ਵਾਲੇ ਆਈ.ਸੀ. ਨੰਦਾ ਅਤੇ ਨੋਰਾ ਰਿਚਰਡ ਦੀ ਧਰਤੀ 'ਤੇ ਗ਼ਦਰ ਸ਼ਤਾਬਦੀ ਮੌਕੇ ਰੰਗ ਮੰਚੀ ਸਰਗਰਮੀਆਂ ਦਾ ਆਗਾਜ਼ ਕਰਨਾ ਅਗਾਂਹਵਧੂ ਸਭਿਆਚਾਰਕ ਲਹਿਰ ਲਈ ਮਾਣ ਵਾਲੀ ਗੱਲ ਹੈ।
ਪ੍ਰਿੰਸੀਪਲ ਸਨੇਹ ਸਰਿਤਾ ਜੋਸ਼ੀ, ਐਸ.ਡੀ.ਓ. ਨਰੇਸ਼ ਸ਼ਰਮਾ ਪਵਨ, ਅਮੋਲਕ ਸਿੰਘ, ਹੰਸਾ ਸਿੰਘ ਅਤੇ ਡਾ. ਸੁਰੇਸ਼ ਮਹਿਤਾ ਤਰਸੇਮ ਦੀ ਪ੍ਰਧਾਨਗੀ 'ਚ ਹੋਏ ਸਮਾਗਮ ਵਿੱਚ ਉਚੇਚੇ ਤੌਰ 'ਤੇ ਜੁੜੇ ਰੰਗ ਕਰਮੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਅਹਿਦ ਲਿਆ ਕਿ ਉਹ ਵੱਡੀ ਗਿਣਤੀ ਵਿੱਚ ਇਕ ਨਵੰਬਰ ਨੂੰ ਹੋ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਵਿੱਚ ਸ਼ਿਰਕਤ ਕਰਨਗੇ।  ਹੁਣ ਤੋਂ ਹੀ ਆਪਣੇ ਇਲਾਕੇ ਵਿੱਚ ਆਪਣੀ ਨਵੀਂ ਬਣੀ ਰੰਗ ਟੋਲੀ 'ਨੋਰਾ ਰਿਚਰਡ ਕਲਾ ਮੰਚ' ਵੱਲੋਂ ਨਾਟਕਾਂ ਦੀ ਮੁਹਿੰਮ ਚਲਾਉਣਗੇ।
ਤਰਸੇਮ ਦੀ ਮੰਚ ਸੰਚਾਲਨਾ ਹੇਠ ਹੋਏ ਇਸ ਸਮਾਗਮ ਨੇ ਦੀਨਾ ਨਗਰ ਖੇਤਰ 'ਚ ਨਵੀਂ ਸਭਿਆਚਾਰਕ ਲਹਿਰ ਛੇੜਨ ਦਾ ਅਹਿਦ ਲਿਆ।

No comments: