jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਹਿੰਦੂਤਵ ਜਾਂ ਰਾਮ ਮੰਦਿਰ ਕਦੀ ਵੀ ਭਾਜਪਾ ਦਾ ਸਿਆਸੀ ਮੁੱਦਾ ਨਹੀਂ ਰਿਹਾ-ਰਾਜਨਾਥ ਸਿੰਘ

www.sabblok.blogspot.com

Photo: ਹਿੰਦੂਤਵ ਜਾਂ ਰਾਮ ਮੰਦਿਰ ਕਦੀ ਵੀ ਭਾਜਪਾ ਦਾ ਸਿਆਸੀ ਮੁੱਦਾ ਨਹੀਂ ਰਿਹਾ-ਰਾਜਨਾਥ ਸਿੰਘ 

ਹਰਪ੍ਰੀਤ ਸਿੰਘ ਗਿੱਲ
ਅੰਮਿ੍ਤਸਰ, 7 ਜੁਲਾਈ-ਹਰੇਕ ਧਰਮ ਦੇ ਉਪਾਸ਼ਕ ਲਈ ਨਿੱਜੀ ਤੌਰ 'ਤੇ ਆਪਣੇ ਧਰਮ ਦੇ ਹਿੱਤਾਂ ਲਈ ਸੋਚਣ ਦੇ ਅਧਿਕਾਰ ਤਹਿਤ ਹਿੰਦੂ ਲਈ ਅਯੁੱਧਿਆ 'ਚ ਰਾਮ ਮੰਦਿਰ ਦੀ ਸਥਾਪਨਾ ਇਕ ਜੀਵਨ ਉਦੇਸ਼ ਹੈ, ਪਰ ਇਸਨੂੰ ਸਿਆਸਤ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਭਾਜਪਾ ਲਈ ਵੀ ਹਿੰਦੂਤਵ ਜਾਂ ਰਾਮ ਮੰਦਿਰ ਕਦੀ ਵੀ ਸਿਆਸੀ ਮੁੱਦਾ ਨਹੀਂ ਰਿਹਾ | ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਅੱਜ ਇਥੇ ਉੱਤਰ ਪ੍ਰਦੇਸ਼ ਭਾਜਪਾ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਸ੍ਰੀ ਅਮਿਤ ਸ਼ਾਹ ਦੇ ਅਯੁੱਧਿਆ 'ਚ ਰਾਮ ਮੰਦਰ ਬਣਾਉਣਾ ਭਾਜਪਾ ਦੀ ਪਹਿਲ ਬਾਰੇ ਦਿੱਤੇ ਬਿਆਨ 'ਤੇ ਟਿੱਪਣੀ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦਾ ਮੁੱਦਾ ਸਰਬਉੱਚ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਅਦਾਲਤ ਦਾ ਫੈਸਲਾ ਹੀ ਅੰਤਿਮ ਹੋਵੇਗਾ | ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਲਈ ਵਿਕਾਸ ਹੀ ਭਾਜਪਾ ਦਾ ਮੁੱਖ ਚੋਣ ਮੁੱਦਾ ਹੋਵੇਗਾ | ਉਨ੍ਹਾਂ ਬਿਹਾਰ ਦੇ ਬੋਧ ਗਯਾ ਵਿਖੇ ਇਤਿਹਾਸਿਕ ਮੰਦਿਰ ਨੇੜੇ ਹੋਏ ਲੜੀਵਾਰ ਬੰਬ ਧਮਾਕਿਆਂ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਪੱਖੋਂ ਅਵੇਸਲੀ ਹੋ ਚੁੱਕੀ ਹੈ
ਅਤੇ ਅੱਤਵਾਦੀ ਮਨਮਰਜ਼ੀ ਨਾਲ ਸੰਵੇਦਨਸ਼ੀਲ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ਼ਰਤ ਜਹਾਂ ਪੁਲਿਸ ਮੁਕਾਬਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਪੁੱਛਿਆ ਕਿ ਇਸ ਸਾਲ ਵੀ ਭਾਰਤ 'ਚ 800 ਜਾਨਾਂ ਪੁਲਿਸ ਮੁਕਾਬਲਿਆਂ 'ਚ ਗਈਆਂ ਕੀ ਉਹ ਸਭ ਅਸਲੀ ਸਨ? ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਉਠਾਕੇ ਕੇਂਦਰ ਸਰਕਾਰ ਸੀ. ਬੀ. ਆਈ. ਅਤੇ ਖੁਫੀਆ ਏਜੰਸੀ ਆਈ. ਬੀ. ਦਰਮਿਆਨ ਵਿਵਾਦ ਪੈਦਾ ਕਰ ਰਹੀ ਹੈ। ਸ੍ਰੀ ਰਾਜਨਾਥ ਸਿੰਘ ਅੱਜ ਇਥੇ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਬੈਠਕ 'ਚ ਹਿੱਸਾ ਲੈਣ ਪੁੱਜੇ ਸਨ। ਸਵੇਰੇ 11:30 ਵਜੇ ਸਥਾਨਕ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਪਹੁੰਚਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਣ ਮੌਕੇ ਰਸਤੇ 'ਚ ਥਾਂ-ਥਾਂ ਭਾਜਪਾ ਕਾਰਕੁਨਾਂ ਵੱਲੋਂ ਉਨ੍ਹਾਂ ਦਾ ਫੁੱਲਾਂ, ਹਾਰਾਂ ਅਤੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਭਾਜਪਾ ਪ੍ਰਧਾਨ ਜ਼ਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਿਰ ਵੀ ਗਏ।
ਬਾਅਦ ਦੁਪਹਿਰ ਭਾਜਪਾ ਕਾਰਜਕਾਰਨੀ ਦੀ ਸਥਾਨਕ ਇਕ ਹੋਟਲ 'ਚ ਰੱਖੀ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਨਾਥ ਸਿੰਘ ਕਿਹਾ ਕਿ ਕਾਂਗਰਸ ਨੇ ਆਗਾਮੀ ਚੋਣਾਂ ਦੇ ਸਨਮੁੱਖ ਖੁਰਾਕ ਸੁਰੱਖਿਆ ਬਿੱਲ ਜਿਹੇ ਗੁਮਰਾਹਕੁੰਨ ਸ਼ੋਸ਼ੇ ਛੱਡਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ 'ਫੂਡ ਸਕਿਓਰਟੀ ਬਿੱਲ' ਨਹੀਂ ਬਲਕਿ 'ਫੂਲ ਸਕਿਓਰਟੀ ਬਿੱਲ' ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੱਤਾ 'ਚ ਆਉਣ ਵੇਲੇ ਕਾਂਗਰਸ ਨੇ 100 ਦਿਨ 'ਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਭਰੋਸਾ ਦਿਤਾ ਸੀ ਪਰ 9 ਸਾਲ ਬਾਅਦ ਇਸਦੀ ਯਾਦ ਆਉਣੀ ਕੇਵਲ ਚੋਣ ਸਟੰਟ ਹੈ। ਉਨ੍ਹਾਂ ਦੇਸ਼ ਦੀ ਆਰਥਿਕਤਾ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਘਟਦੀ ਕੀਮਤ ਅਤੇ ਵਧਦਾ ਭ੍ਰਿਸ਼ਟਾਚਾਰ ਸਾਨੂੰ ਪਿਛੇ ਲਿਜਾ ਰਹੇ ਹਨ, ਆਜ਼ਾਦੀ ਦੇ 66 ਸਾਲ ਬਾਅਦ ਵੀ ਸਾਡਾ ਸ਼ੁਮਾਰ ਗਰੀਬ ਅਤੇ ਭ੍ਰਿਸ਼ਟਾਚਾਰੀ ਮੁਲਖਾਂ 'ਚ ਹੋ ਰਿਹਾ ਹੈ।
ਭਾਜਪਾ ਵਰਕਰਾਂ 'ਚ ਉਤਸ਼ਾਹ ਭਰਨ ਲਈ ਉਨ੍ਹਾਂ ਕਿਹਾ ਕਿ ਦੇਸ਼ 'ਚ ਭਾਜਪਾ ਹੀ ਇਕੋ ਇਕ ਧਰਮ ਨਿਰਪੱਖ ਅਤੇ ਗ਼ੈਰ-ਵਖਰੇਵੇਂ ਵਾਲੀ ਪਾਰਟੀ ਹੈ। ਕਾਂਗਰਸ ਅਤੇ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਮਗਰੋਂ ਕਈ ਹਿੱਸਿਆਂ 'ਚ ਵੰਡੀਆਂ ਜਾ ਚੁੱਕੀਆਂ ਹਨ ਪਰ 1951 ਤੋਂ ਭਾਜਪਾ ਇਕ ਮੁੱਠ ਹੈ, ਕਿਉਂਕਿ ਦੂਸਰੀਆਂ ਪਾਰਟੀਆਂ ਤੋਂ ਅਲਗ ਸਾਡੀ ਇਕ ਪੱਕੀ ਵਿਚਾਰਧਾਰਾ ਹੈ। ਉਨ੍ਹਾਂ ਕਾਂਗਰਸ ਅਤੇ ਭਾਜਪਾ ਦਰਮਿਆਨ ਤੁਲਨਾਤਮਿਕ ਵਿਧੀ ਅਪਣਾਉਂਦਿਆਂ ਭਾਜਪਾ ਨੂੰ ਕਾਂਗਰਸ ਤੋਂ ਵਧੇਰੇ ਸਥਿਰ, ਸੰਤੁਲਿਤ ਅਤੇ ਆਦਰਸ਼ ਭਰਪੂਰ ਦੱਸਿਆ।
ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਮੁੜ ਲੋਕਾਂ ਨੂੰ ਗੱਲਾਂ 'ਚ ਉਲਝਾਉਣ ਦੇ ਯਤਨਾਂ ਬਾਰੇ ਭਾਜਪਾ ਕਾਰਕੁਨਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਕਿਹਾ। ਉਨ੍ਹਾਂ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਮੰਡਲ, ਜ਼ਿਲ੍ਹਾ, ਬਲਾਕ ਕਮੇਟੀਆਂ ਤੋਂ ਅੱਗੇ ਦੋ ਮਹੀਨਿਆਂ 'ਚ 'ਪੋਲਿੰਗ ਬੂਥ ਕਮੇਟੀਆਂ' ਸਥਾਪਤ ਕਰਨ ਦੇ ਆਦੇਸ਼ ਦਿੱਤੇ ਅਤੇ ਇਸ 'ਚ ਅਸਫਲ ਰਹਿਣ ਵਾਲੇ ਜ਼ਿਲ੍ਹਾ ਪ੍ਰਧਾਨਾਂ ਦੀ ਛੁੱਟੀ ਕਰ ਦੇਣ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਸਥਾਨਕ ਆਗੂਆਂ ਨੂੰ ਅਖਬਾਰੀ ਨਹੀਂ ਬਲਕਿ ਲੋਕ ਨੇਤਾ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਾਜਪਾ ਵੱਲ ਵੇਖ ਰਿਹਾ ਹੈ ਅਤੇ ਅਸੀਂ ਜਨਤਾ ਦੀਆਂ ਆਸਾਂ 'ਤੇ ਖਰ੍ਹਾ ਉਤਰਾਂਗੇ।
ਬੈਠਕ ਦੌਰਾਨ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕੌਮੀ ਆਗੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ, ਸ੍ਰੀ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਂਟ ਕੀਤਾ। ਉਪਰੰਤ ਸ੍ਰੀ ਸ਼ਰਮਾ ਨੇ ਸੂਬਾ ਕਮੇਟੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਭਾਜਪਾ ਆਪਣੀ ਪਹਿਲੀ ਕਾਰਜਕਾਰਨੀ ਬੈਠਕ ਗੁਰੂ ਨਗਰੀ ਤੋਂ ਸ਼ੁਰੂ ਕਰ ਰਹੀ ਹੈ ਤਾਂ ਜੋ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ।
ਇਸ ਦੋ ਦਿਨਾਂ ਬੈਠਕ ਦੇ ਅੱਜ ਪਹਿਲੇ ਦਿਨ ਭਾਗ ਲੈਣ ਵਾਲਿਆਂ 'ਚ ਹਿਮਾਚਲ ਪ੍ਰਦੇਸ਼ ਤੋਂ ਸਾਬਕਾ ਮੁੱਖ ਮੰਤਰੀ ਸ੍ਰੀ ਸ਼ਾਂਤਾ ਕੁਮਾਰ, ਅਜੇ ਜਮਵਾਲ, ਸ੍ਰੀ ਰਾਮ ਲਾਲ, ਜੇ. ਪੀ. ਨੱਢਾ, ਸ਼ਾਮ ਦਿਆਲੂ, ਬ੍ਰਿਜ ਲਾਲ ਰਿਣਵਾਂ, ਸ੍ਰੀ ਰਜਿੰਦਰ ਭੰਡਾਰੀ, ਗੁਰਚਰਨ ਸਿੰਘ ਗਰੇਵਾਲ, ਅਵਿਨਾਸ਼ ਰਾਏ ਖੰਨਾ, ਵਿਨੋਦ ਖੰਨਾ, ਭਗਤ ਚੂਨੀ ਲਾਲ, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਸ੍ਰੀ ਅਨਿਲ ਜੋਸ਼ੀ, ਡਾ: ਨਵਜੋਤ ਕੌਰ ਸਿੱਧੂ, ਰਜਿੰਦਰ ਮੋਹਨ ਸਿੰਘ ਛੀਨਾ, ਅਸ਼ਵਨੀ ਸ਼ਰਮਾ, ਤਰੁਣ ਚੁੱਘ, ਸੁਖਮਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਭਾਜਪਾ, ਬਖਸ਼ੀ ਰਾਮ ਅਰੋੜਾ, ਨਰੇਸ਼ ਕੁਮਾਰ, ਸੁਰਭੀ, ਮਾਸਟਰ ਮੋਹਨ ਲਾਲ, ਸ਼ਵੇਤ ਮਲਿਕ ਆਦਿ ਤੋਂ ਇਲਾਵਾ ਭਾਜਪਾ ਵਿਧਾਇਕ, ਸੂਬਾਈ ਆਗੂ, ਕੌਂਸਲਰ, ਬਲਾਕ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਾਮਿਲ ਸਨ।
ਬਾਦਲ ਦੀਆਂ ਸਿਫਤਾਂ ਦੇ ਬੰਨ੍ਹੇ ਪੁੱਲ
ਪੱਤਰਕਾਰਾਂ ਵੱਲੋਂ ਐਨ. ਡੀ. ਏ. 'ਚ ਤਰੇੜ ਬਾਰੇ ਪੁੱਛਣ 'ਤੇ ਸ੍ਰੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ ਕਿ ਜਿਸ ਗਠਜੋੜ 'ਚ ਸ: ਪ੍ਰਕਾਸ਼ ਸਿੰਘ ਬਾਦਲ ਵਰਗੇ ਆਦਰਸ਼ ਅਤੇ ਸੰਤੁਲਿਤ ਆਗੂ ਸ਼ਾਮਲ ਹੋਣ ਉਸ ਗਠਜੋੜ 'ਚ ਕਦੀ ਵੀ ਤਰੇੜ ਦੀ ਸੰਭਾਵਨਾ ਪੈਦਾ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਆਗੂਆਂ ਨੂੰ ਸ: ਬਾਦਲ ਦੀ ਸਖਸ਼ੀਅਤ ਤੋਂ ਸਬਕ ਲੈਂਦਿਆਂ ਸਾਦਗੀ ਅਤੇ ਸੰਯਮ ਨੂੰ ਜੀਵਨ ਦਾ ਜ਼ਰੂਰੀ ਅੰਗ ਬਨਾਉਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ: ਬਾਦਲ ਧਰਤੀ ਨਾਲ ਜੁੜੇ ਆਗੂਆਂ ਕਾਰਨ ਹੀ ਅੱਜ ਵੀ ਲੋਕ ਸਿਆਸਤਦਾਨਾਂ ਨੂੰ ਮਾਨਤਾ ਦਿੰਦੇ ਹਨ।
ਕੇਸਰੀ ਪਗੜੀ ਲਈ ਸਤਿਕਾਰ ਦਰਸਾਇਆ
ਸੂਬਾ ਭਾਜਪਾ ਕਾਰਜਕਾਰਨੀ ਦੀ ਬੈਠਕ 'ਚ ਭਾਗ ਲੈਣ ਪਹੁੰਚੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੂੰ ਸਨਮਾਨਿਤ ਕਰਦਿਆਂ ਸਥਾਨਕ ਆਗੂਆਂ ਵੱਲੋਂ ਉਨ੍ਹਾਂ ਨੂੰ ਕੇਸਰੀ ਦਸਤਾਰ ਸਜਾਈ ਗਈ। ਜਿਸ ਨੂੰ ਆਪਣੇ ਭਾਸ਼ਣ ਦੇ ਲਗਪਗ ਇਕ ਘੰਟੇ ਦੇ ਸਮੇਂ ਦੌਰਾਨ ਉਨ੍ਹਾਂ ਸਿਰ 'ਤੇ ਹੀ ਰੱਖਿਆ। ਭਾਸ਼ਣ ਉਪਰੰਤ ਉਨ੍ਹਾਂ ਕਿਹਾ ਕਿ ਬੇਸ਼ੱਕ ਮੇਰੇ ਸਿਰ 'ਤੇ ਰੱਖੀ ਪਗੜੀ ਕੁੱਝ ਢਿੱਲੀ ਸੀ ਪਰ ਪੰਜਾਬ ਅਤੇ ਸਿੱਖ ਪੰਥ ਦੇ ਮਾਣ ਲਈ ਮੈਂ ਇਸ ਨੂੰ ਪੂਰਾ ਸਮਾਂ ਆਪਣੇ ਸਿਰ 'ਤੇ ਰੱਖਣਾ ਜ਼ਰੂਰੀ ਸਮਝਿਆ, ਕਿਉਂਕਿ ਮੈਂ ਇਸ ਪਗੜੀ ਦਾ ਬਹੁਤ ਸਤਿਕਾਰ ਕਰਦਾ ਹਾਂ।
ਖੁੱਲ੍ਹੀ ਛੱਤ ਵਾਲੀ ਗੱਡੀ 'ਤੇ ਗੁਲਾਬ ਦੇ ਫੁੱਲਾਂ ਦੀ ਵਰਖਾ
ਸ੍ਰੀ ਰਾਜਨਾਥ ਸਿੰਘ ਹਵਾਈ ਅੱਡੇ ਤੋਂ ਹਰਿਮੰਦਰ ਸਾਹਿਬ ਜਾਣ ਲਈ ਖੁੱਲ੍ਹੀ ਛੱਤ ਵਾਲੀ ਰੇਂਜ ਰੋਵਰ ਗੱਡੀ 'ਤੇ ਰਵਾਨਾ ਹੋਏ ਜਿਸ ਨੂੰ ਭਾਜਪਾ ਦੇ ਸੂਬਾ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਚਲਾ ਰਹੇ ਸਨ। ਇਸ ਗੱਡੀ 'ਚੋਂ ਬਾਹਰ ਨਿਕਲ ਕੇ ਖਲੋਤੇ ਸ੍ਰੀ ਰਾਜਨਾਥ ਸਿੰਘ ਦਾ ਥਾਂ-ਥਾਂ ਗੁਲਾਬ ਦੇ ਫੁੱਲਾਂ ਦੀ ਵਰਖਾ ਨਾਲ ਆਗੂਆਂ ਅਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਥਾਵਾਂ ਲਾਰੰਸ ਰੋਡ, ਉੱਚਾ ਪੁੱਲ, ਹਾਲ ਗੇਟ 'ਤੇ ਸ੍ਰੀ ਅਨਿਲ ਜੋਸ਼ੀ, ਸ੍ਰੀ ਤਰੁਣ ਚੁੱਘ, ਸ੍ਰੀ ਮਾਨਵ ਤਨੇਜਾ, ਮੇਅਰ ਬਖਸ਼ੀ ਰਾਮ ਅਰੋੜਾ ਆਦਿ ਦੇ ਸਮਰਥਕਾਂ ਵੱਲੋਂ ਉਨ੍ਹਾਂ 'ਤੇ ਫੁੱਲਾਂ ਦੇ ਹਾਰ ਅਤੇ ਪੰਖੜੀਆਂ ਸੁੱਟੀਆਂ ਗਈਆਂ।
ਨਵਜੋਤ ਸਿੰਘ ਸਿੱਧੂ ਸਾਡੇ ਹੋਣਹਾਰ ਆਗੂ
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਦੀ ਪਹਿਲਾਂ ਪਠਾਨਕੋਟ ਰੈਲੀ ਅਤੇ ਹੁਣ ਅੰਮ੍ਰਿਤਸਰ ਬੈਠਕ 'ਚੋਂ ਗੈਰ ਹਾਜ਼ਰ ਸਬੰਧੀ ਲਗਾਤਾਰ ਜਾਰੀ ਚਰਚਾ 'ਤੇ ਟਿੱਪਣੀ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਸ: ਸਿੱਧੂ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਮਿਲੇ ਸਨ ਅਤੇ ਆਪਣੀ ਸਥਿਤੀ ਤੋਂ ਜਾਣੂੰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਸ: ਸਿੱਧੂ ਭਾਜਪਾ ਦੇ ਬਹੁਤ ਹੀ ਯੋਗ ਅਤੇ ਜ਼ਿੰਮੇਵਾਰ ਆਗੂ ਹਨ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸਲਾਉਣਯੋਗ ਸੇਵਾਵਾਂ ਹਮੇਸ਼ਾਂ ਜਾਰੀ ਰਹਿਣਗੀਆਂ। ਬੇਸ਼ੱਕ ਸ੍ਰੀ ਰਾਜਨਾਥ ਸਿੰਘ ਨੇ ਸ: ਸਿੱਧੂ ਨੂੰ ਸਲਾਹਿਆ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਰੜਕਦੀ ਰਹੀ।
ਉਤਰਾਖੰਡ ਆਫ਼ਤ ਪੀੜਤਾਂ ਲਈ ਇਕ ਕਰੋੜ ਦੀ ਰਾਸ਼ੀ ਭੇਟ
ਪਿਛਲੇ ਦਿਨੀਂ ਉਤਰਾ ਖੰਡ 'ਚ ਆਏ ਹੜਾਂ ਦੀ ਮਾਰ ਹੇਠ ਆਉਣ ਵਾਲੇ ਆਮ ਲੋਕਾਂ ਦੀ ਸਹਾਇਤਾ ਲਈ ਪੰਜਾਬ ਭਾਜਪਾ ਵੱਲੋਂ ਵੱਖ ਵੱਖ ਸਥਾਨਾਂ 'ਤੇ ਜਾ ਕੇ ਲੋਕਾਂ ਕੋਲੋਂ ਰਾਹਤ ਫੰਡ ਲਈ ਇਕੱਠੀ ਕੀਤੀ ਇਕ ਕਰੋੜ ਰੁਪਏ ਦੀ ਰਾਸ਼ੀ ਵੀ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੂੰ ਅੱਜ ਦੀ ਬੈਠਕ ਦੌਰਾਨ ਭੇਟ ਕੀਤੀ ਗਈ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਜਦੋਂ ਪੂਰਾ ਦੇਸ਼ ਉਤਰਾਖੰਡ ਪੀੜਤਾਂ ਦੀ ਸਹਾਇਤਾ ਲਈ ਖੜ੍ਹਾ ਹੈ ਤਾਂ ਪ੍ਰਦੇਸ਼ ਭਾਜਪਾ ਵੱਲੋਂ ਪਾਏ ਇਸ ਯੋਗਦਾਨ ਨਾਲ ਭਾਜਪਾ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। 

No comments: