jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਅਕਾਲੀ ਦਲ ਨੂੰ ਕੌਮੀ ਰਾਜਨੀਤੀ ਵੱਲ ਤੋਰਨ ਲਈ ਸੁਖਬੀਰ ਹੋਏ ਲਾਮਬੰਦ

www.sabblok.blogspot.com

ਦਿੱਲੀ, ਹਰਿਆਣਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਨ ਐਨ. ਡੀ. ਏ. ਕਨਵੀਨਰੀ ਤੋਂ ਫਿਲਹਾਲ ਨਾਂਹ
Photo: ਅਕਾਲੀ ਦਲ ਨੂੰ ਕੌਮੀ ਰਾਜਨੀਤੀ ਵੱਲ ਤੋਰਨ ਲਈ ਸੁਖਬੀਰ ਹੋਏ ਲਾਮਬੰਦ
ਦਿੱਲੀ, ਹਰਿਆਣਾ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਨ ਐਨ. ਡੀ. ਏ. ਕਨਵੀਨਰੀ ਤੋਂ ਫਿਲਹਾਲ ਨਾਂਹ 
ਲੁਧਿਆਣਾ ਝ ਅ. ਬ.-ਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ, ਜੋ ਕਿ ਭਾਜਪਾ ਨਾਲ ਮਿਲਕੇ ਚੋਣ ਲੜਨਗੇ। ਸਹੁੰ ਚੁੱਕ ਸਮਾਗਮ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ’ਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਪਿੱਛੋਂ ਦਿੱਲੀ ਵਿਖੇ ਅਕਾਲੀ ਦਲ ਦਾ ਆਧਾਰ ਬਹੁਤ ਮਜ਼ਬੂਤ ਹੋਇਆ ਹੈ ਤੇ ਅਕਾਲੀ ਦਲ ਪੰਜਾਬ ਤੋਂ ਬਾਹਰ ਆਪਣਾ ਘੇਰਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਹਰਿਆਣਾ ਤੇ ਦਿੱਲੀ ਦੇ ਲੋਕ ਸਭਾ ਹਲਕਿਆਂ ਤੋਂ ਉਮਦਵਾਰ ਉਤਾਰ ਸਕਦਾ ਹੈ ਪਰ ਇਸ ਲਈ ਪਾਰਟੀ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਦੀ ਹਾਲਤ ਦੇਖਕੇ ਲਗਦਾ ਹੈ ਕਿ ਆਮ ਚੋਣਾਂ ਇਸੇ ਸਾਲ ਦਸੰਬਰ ਵਿਚ ਹੋ ਸਕਦੀਆਂ ਹਨ। ਮਨਪ੍ਰੀਤ ਦੇ ਕਾਂਗਰਸ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ  ਜ਼ੀਰੋ ਦੇ ਜ਼ੀਰੋ ਨਾਲ ਮਿਲਣ ਤੇ ਵੀ ਉਹ ਜ਼ੀਰੋ ਹੀ ਰਹਿੰਦੀ ਹੈ। ਉਦਯੋਗਿਕ ਖੇਤਰ ’ਤੇ ਬਿਜਲੀ ਕੱਟ ਲੱਗਣ ਬਾਰੇ ਇਕ ਸਵਾਲ ਦਾ ਉੱਤਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰਾਂ ’ਤੇ ਕੱਟ ਕੁਝ ਦਿਨਾਂ ਦੀ ਗੱਲ ਹੈ ਕਿਉਂ ਜੋ ਕੇਂਦਰ ਵਲੋਂ ਪੰਜਾਬ ਨੂੰ 5300 ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣ ਦੀ ਆਗਿਆ ਨਹੀਂ ਦਿੱਤਾ ਜਾ ਰਹੀ। ਉਨ੍ਹਾਂ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਘਰੇਲੂ

ਖੇਤਰ ਵਿਚ ਕੋਈ ਬਿਜਲੀ ਕੱਟ ਨਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸੇ ਸਾਲ ਦਸੰਬਰ ਤੱਕ ਸੂਬੇ ਵਿਚ ਬਿਜਲੀ ਕੱਟ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਕਿਉਂਜੋ ਨਵੇਂ ਥਰਮਲ ਪਲਾਂਟਾਂ ਦੇ ਉਤਪਾਦਨ ਨਾਲ 6200 ਮੈਗਾਵਾਟ ਦੇ ਮੁਕਾਬਲੇ 13000 ਮੈਗਾਵਾਟ ਬਿਜਲੀ ਉਤਪਾਦਨ ਹੋ ਜਾਵੇਗਾ।  ਧਰਨਿਆਂ ਕਾਰਨ ਲਗਾਤਾਰ ਲੱਗ ਰਹੇ ਟ੍ਰੈਫਿਕ ਜਾਮਾਂ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸ਼ਨ ਨੂੰ ਹੁਕਮ ਦਿੱਤਾ ਹੈ ਕਿ ਸਾਰੇ ਜਿਲਿਆਂ ਵਿਚ ਧਰਨੇ ਦੇਣ ਲਈ ਥਾਵਾਂ ਦੀ ਸ਼ਨਾਖਤ ਕਰਨ ਕੀਤੀ ਜਾਵੇ। ਸਿੱਧੇ ਵਿਦੇਸ਼ੀ ਨਿਵੇਸ਼ ਬਾਰੇ ਸ. ਬਾਦਲ ਨੇ ਕਿਹਾ ਕਿ  ਹਰ ਖੇਤਰ ਵਿਚ ਦੇਸ਼ ਦੀ ਲੋੜ ਅਨੁਸਾਰ ਇਸਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ ਬਿੱਲ ਆਟਾ ਦਾਲ ਸਕੀਮ ਦੀ ਹੀ ਨਕਲ ਹੈ ਕਿਉਂ ਜੋ ਪੰਜਾਬ ਤਾਂ 6 ਸਾਲ ਤੋਂ ਗਰੀਬਾਂ ਨੂੰ ਸਸਤਾ ਅਨਾਜ ਤੇ ਦਾਲ ਮੁਹੱਈਆ ਕਰਵਾ ਰਿਹਾ ਹੈ। ਗੈਰਕਾਨੂੰਨੀ ਕਾਲੌਨੀਆਂ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਭਵਿੱਖ ਵਿਚ ਕੋਈ ਗੈਰਕਾਨੂੰਨੀ ਕਾਲੋਨੀ ਉਸਾਰਨ ਨਹੀਂ ਦਿੱਤੀ ਜਾਵੇਗੀ ਤੇ ਸਰਕਾਰ ਵਲੋਂ ਪਹਿਲਾਂ ਉਸਾਰੀਆਂ ਗੈਰਾਕਨੂੰਨੀ ਕਾਲੋਨੀਆਂ ਵਿਚ ਰਹਿ ਰਹੇ ਲੋਕਾਂ ਦੀ ਭਲਾਈ ਲਈ ਇਨ੍ਹਾਂ ਕਾਲੋਨੀਆਂ ਨੂੰ ਅਧਿਕਾਰਤ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਲਈ ਸਮਾਂ ਹੱਦ ਨਹੀਂ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਪੰਜਾਬ ਸਰਕਾਰ ਵਲੋਂ ਬਣਾਈ 4 ਮੈਂਬਰੀ ਕਮੇਟੀ ਕੋਲ ਆਪਣਾ ਪੱਖ ਰੱਖ ਸਕਦਾ ਹੈ।  ਕਾਹਨ ਸਿੰਘ ਪੰਨੂ ’ਤੇ ਹਮਲੇ ਬਾਰੇ ਕੇਸ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਅਜੇ ਤੱਕ ਆਪਣੀ ਰਿਪੋਰਟ ਨਹੀਂ ਸੌਂਪੀ ਗਈ। ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ  ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਜਿੰਦਲ ਕਮਿਸ਼ਨ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਉਹ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੀ ਰਿਪੋਰਟ ਬਾਰੇ ਨਹੀਂ ਜਾਣਦੇ। 
ਲੁਧਿਆਣਾ ----ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ, ਜੋ ਕਿ ਭਾਜਪਾ ਨਾਲ ਮਿਲਕੇ ਚੋਣ ਲੜਨਗੇ। ਸਹੁੰ ਚੁੱਕ ਸਮਾਗਮ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ’ਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਪਿੱਛੋਂ ਦਿੱਲੀ ਵਿਖੇ ਅਕਾਲੀ ਦਲ ਦਾ ਆਧਾਰ ਬਹੁਤ ਮਜ਼ਬੂਤ ਹੋਇਆ ਹੈ ਤੇ ਅਕਾਲੀ ਦਲ ਪੰਜਾਬ ਤੋਂ ਬਾਹਰ ਆਪਣਾ ਘੇਰਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਹਰਿਆਣਾ ਤੇ ਦਿੱਲੀ ਦੇ ਲੋਕ ਸਭਾ ਹਲਕਿਆਂ ਤੋਂ ਉਮਦਵਾਰ ਉਤਾਰ ਸਕਦਾ ਹੈ ਪਰ ਇਸ ਲਈ ਪਾਰਟੀ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ.
ਸਰਕਾਰ ਦੀ ਹਾਲਤ ਦੇਖਕੇ ਲਗਦਾ ਹੈ ਕਿ ਆਮ ਚੋਣਾਂ ਇਸੇ ਸਾਲ ਦਸੰਬਰ ਵਿਚ ਹੋ ਸਕਦੀਆਂ ਹਨ। ਮਨਪ੍ਰੀਤ ਦੇ ਕਾਂਗਰਸ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜ਼ੀਰੋ ਦੇ ਜ਼ੀਰੋ ਨਾਲ ਮਿਲਣ ਤੇ ਵੀ ਉਹ ਜ਼ੀਰੋ ਹੀ ਰਹਿੰਦੀ ਹੈ। ਉਦਯੋਗਿਕ ਖੇਤਰ ’ਤੇ ਬਿਜਲੀ ਕੱਟ ਲੱਗਣ ਬਾਰੇ ਇਕ ਸਵਾਲ ਦਾ ਉੱਤਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰਾਂ ’ਤੇ ਕੱਟ ਕੁਝ ਦਿਨਾਂ ਦੀ ਗੱਲ ਹੈ ਕਿਉਂ ਜੋ ਕੇਂਦਰ ਵਲੋਂ ਪੰਜਾਬ ਨੂੰ 5300 ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣ ਦੀ ਆਗਿਆ ਨਹੀਂ ਦਿੱਤਾ ਜਾ ਰਹੀ। ਉਨ੍ਹਾਂ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਘਰੇਲੂ

No comments: