jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਸਰਨਾ ਨੂੰ ਅਕਾਲ ਤਖਤ ਸਾਹਿਬ 'ਤੇ 26 ਨੂੰ ਪੇਸ਼ ਹੋਣ ਦਾ ਫਰਮਾਨ

www.sabblok.blogspot.com

Photo: ਸਰਨਾ ਨੂੰ ਅਕਾਲ ਤਖਤ ਸਾਹਿਬ 'ਤੇ 26 ਨੂੰ ਪੇਸ਼ ਹੋਣ ਦਾ ਫਰਮਾਨ
ਅੰਮ੍ਰਿਤਸਰ (ਲੂਥਰਾ)—ਅਕਾਲ ਤਖਤ ਸਾਹਿਬ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ 26 ਜੁਲਾਈ ਨੂੰ ਅਕਾਲ ਤਖਤ ਸਾਹਿਬ 'ਤੇ ਦੁਬਾਰਾ ਤਲਬ ਕੀਤਾ ਹੈ। 26 ਨੂੰ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਹੋਣ ਵਾਲੀ ਬੈਠਕ ਵਿਚ ਸਰਨਾ ਨੂੰ ਹਾਜ਼ਰ ਹੋਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਪੰਥਕ ਸੂਤਰਾਂ ਅਨੁਸਾਰ  ਇਸ ਸੰਬੰਧੀ ਪੱਤਰ ਅਕਾਲ ਤਖਤ ਸਾਹਿਬ ਦੇ ਦਫਤਰ ਤੋਂ ਸਰਨਾ ਨੂੰ ਭੇਜ ਦਿੱਤਾ ਗਿਆ ਹੈ, ਜਦਕਿ ਸਰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਪੱਤਰ ਹਾਸਲ ਨਹੀਂ ਹੋਇਆ ਹੈ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਕੀ ਹੈ ਮਾਮਲਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਯਾਦਗਾਰ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਸੀ। 5 ਜੂਨ ਨੂੰ ਯਾਦਗਾਰ ਬਾਰੇ ਨੀਂਹ ਪੱਥਰ ਰੱਖਿਆ ਜਾਣਾ ਸੀ, ਇਸ ਤੋਂ ਇਕ ਦੋ ਦਿਨ ਪਹਿਲਾਂ ਹੀ ਸਰਨਾ ਯਾਦਗਾਰ ਮਾਮਲੇ ਨੂੰ ਲੈ ਕੇ ਹਾਈਕੋਰਟ ਚਲੇ ਗਏ, ਮਤਲਬ ਉਨ੍ਹਾਂ ਨੇ ਨੀਂਹ ਪੱਥਰ ਸਮਾਗਮ ਰੁਕਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਸਟੇਅ ਹਾਸਲ ਨਾ ਹੋਣ ਕਾਰਨ  ਦਿੱਲੀ ਕਮੇਟੀ ਨੇ ਨੀਂਹ ਪੱਥਰ ਮਿਥੀ ਤਰੀਕ 'ਤੇ ਹੀ ਰੱਖ ਲਿਆ ਸੀ। ਯਾਦਗਾਰ ਦਾ ਵਿਰੋਧ ਕਰਨ ਕਾਰਨ ਹੀ ਸਰਨਾ ਨੂੰ ਅਕਾਲ ਤਖਤ 'ਤੇ ਤਲਬ ਕੀਤਾ ਗਿਆ ਹੈ। 

No comments: