jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਕਿਤਾਬਾਂ ਦੇ ਮਾਮਲੇ 'ਤੇ ਕਾਂਗਰਸ ਦਾ ਰੌਲਾ ਰੱਪਾ ਕੇਵਲ ਯੂ ਪੀ ਏ ਦੇ ਭ੍ਰਿਸ਼ਟਾਚਾਰ ਤੋਂ ਧਿਆਨ ਪਾਸੇ ਕਰਨ ਦਾ ਯਤਨ : ਅਕਾਲੀ ਦਲ

www.sabblok.blogspot.com

ਪਵਨ ਕੁਮਾਰ ਬਾਂਸਲ ਬਾਰੇ ਕਾਂਗਰਸ ਚੁੱਪ ਕਿਉਂ-ਭੂੰਦੜ

ਚੰਡੀਗੜ�, 20 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਦੀ ਯੂ ਪੀ ਏ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਰਾਜਾਂ ਤੋਂ ਇਕੱਠੇ ਕੀਤੇ ਪੈਸੇ ਨੂੰ ਉਹਨਾਂ ਯੋਜਨਾਵਾਂ ਵਿਚ ਕਿਵੇਂ ਵਰਤ ਰਹੀ ਹੈ ਜਿਹਨਾਂ ਲਈ ਇਹਨਾਂ ਰਾਜਾਂ ਨਾਲ ਨਾ ਤਾਂ ਸਲਾਹ ਕੀਤੀ ਗਈ ਤੇ ਨਾ ਹੀ ਇਹਨਾਂ ਯੋਜਨਾਵਾਂ ਦਾ ਉਹਨਾਂ ਰਾਜਾਂ ਨੂੰ ਕੋਈ ਲਾਭ ਹੋ ਰਿਹਾ ਹੈ ਜਿਹਨਾਂ ਤੋਂ ਪੈਸੇ ਇਕੱਤਰ ਕੀਤੇ ਗਏ|

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਭੂੰਦੜ ਨੇ ਕਾਂਗਰਸ ਪਾਰਟੀ ਅਤੇ ਯੂ ਪੀ ਏ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਨਮੋਸ਼ੀ ਭਰੇ ਹਾਲਾਤ 'ਚ ਫਸਾਉਣ ਅਤੇ ਆਪਣੇ ਦਾਗੀ ਆਗੂਆਂ ਜਿਹਨਾਂ ਨੇ ਰਿਕਾਰਡ ਤੋੜ ਘੁਟਾਲੇ ਕੀਤੇ

ਨੂੰ ਬਚਾਉਣ ਲਈ ਆਪਣੀਆਂ ਏਜੰਸੀਆਂ ਤੇ ਹੋਰ ਸਾਧਨਾਂ ਦੀ ਦੁਰਵਰਤੋਂ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ| ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕਰਨ ਦੀ ਆਗਿਆ ਦੇਣ ਲਈ ਤਾਂ 30 ਵਰ�ੇ ਲੱਗ ਗਏ ਜਦਕਿ ਪੰਜਾਬ ਸਰਕਾਰ ਨੂੰ ਕਿਤਾਬਾਂ ਦੇ ਮਾਮਲੇ 'ਤੇ ਦੋਸ਼ੀ ਠਹਿਰਾਉਣ ਲਈ 30 ਦਿਨ ਵੀ ਨਹੀਂ ਲੱਗੇ| ਹੁਣ ਵਿਕਾਸ, ਸਿਹਤ ਤੇ ਸਿੱਖਿਆ ਖੇਤਰ ਦਾ ਵੀ ਸਿਆਸੀਕਰਨ ਕੀਤਾ ਜਾ ਰਿਹਾ ਹੈ|
ਸ੍ਰੀ ਭੂੰਦੜ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਖਰੀਦੀਆਂ ਕਿਤਾਬਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਫੰਡਾਂ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਦਕਿ ਪਵਨ ਕੁਮਾਰ ਬਾਂਸਲ ਵਰਗੇ ਆਗੂ ਜਿਹਨਾਂ ਖਿਲਾਫ ਠੋਸ ਸਬੂਤ ਹਨ ਨੂੰ ਬਚਾਉਣ ਲਈ ਯੂ ਪੀ ਏ ਪੱਬਾਂ ਭਾਰ ਹੈ| ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਅਜਿਹੇ ਮਾਮਲਿਆਂ 'ਤੇ ਚੁੱਪ ਕਿਉਂ ਹੈ ਜਦਕਿ ਉਹ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ-ਭਾਜਾ ਗਠਜੋੜ ਸਰਕਾਰ ਦੇ ਖਿਲਾਫ ਨਿਤ ਦਿਹਾੜੇ ਨਵੇਂ ਤੋਂ ਨਵੇਂ ਦੋਸ਼ ਲਗਾਉਂਦੀ ਹੈ|
ਅਕਾਲੀ ਆਗੂ ਨੇ ਕਿਹਾ ਕਿ ਕੇਂਦਰੀ ਫੰਡਾਂ ਤੇ ਕੇਂਦਰੀ ਯੋਜਨਾਵਾਂ ਦਾ ਸਾਰਾ ਮਾਮਲਾ ਹੀ ਛਲਾਵਾ ਹੈ| ਉਹਨਾਂ ਕਿਹਾ ਕਿ ਇਹ ਸਾਰੇ ਫੰਡ ਰਾਜਾਂ ਤੋਂ ਇਕੱਤਰ ਕੀਤੇ ਜਾਂਦੇ ਹਨ ਅਤੇ ਕੇਂਦਰ ਸਰਕਾਰ ਨੂੰ ਰਾਜਾਂ ਨੂੰ ਇਹ ਹਦਾਇਤ ਕਰਨ ਦਾ ਕੋਈ ਅਧਿਕਾਰ ਨਹੀਂ ਕਿ ਕਿਵੇਂ ਖਰਚੇ ਜਾਣ| ਰਾਜਾਂ ਦੀ ਚਿਰੋਕਣੀ ਮੰਗ ਹੈ ਕਿ ਉਹਨਾਂ ਨੂੰ ਖੁਲ�ੇ ਫੰਡ ਦਿੱਤੇ ਜਾਣ ਤਾਂ ਜੋ ਉਹ ਆਪਣੇ ਰਾਜ ਸਰਕਾਰਾਂ ਰਾਜ ਦੀ ਲੋੜ ਅਨੁਸਾਰ ਇਹ ਖਰਚ ਕਰ ਸਕਣ| ਉਹਨਾਂ ਕਿਹਾ ਕਿ ਹੈਰਾਨੀ ਵੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਮੀਡੀਆ 'ਚ ਛਪੀਆਂ ਰਿਪੋਰਟਾਂ ਦੇ ਆਧਾਰ 'ਤੇ ਹੀ ਕਾਵਾਂ ਰੌਲੀ ਪਾ ਰਹੀ ਹੈ|
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮਾਮਲੇ ਦੀ ਜਾਂਚ ਦੇ ਹੁਕਮ ਕਰ ਚੁੱਕੀ ਹੈ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇਕਪਾਸੜ ਤੇ ਸਿਆਸੀ ਤੌਰ 'ਤੇ ਪ੍ਰੇਰਿਤ ਰਿਪੋਰਟ ਨੂੰ ਪ੍ਰਵਾਨ ਕਰਨ ਦੀ ਥਾਂ ਬਿਠਾਏ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰੇਗੀ|
ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਾਂਗਰਸ ਲਗਾਤਾਰ ਚੋਣ ਹਾਰਾਂ ਤੋਂ ਉਪਜੀ ਨਿਰਾਸ਼ਤਾ ਦੇ ਨਤੀਜੇ ਵਜੋਂ ਆਪਣੀ ਹਉਮੈ ਨੂੰ ਸ਼ਾਂਤ ਕਰਨ ਲਈ ਪੰਜਾਬ ਦਾ ਅਕਸ ਖਰਾਬ ਕਰਨ 'ਤੇ ਤੁਲੀ ਹੈ| ਉਹਨਾਂ ਕਿਹਾ ਕਿ ਜੇਕਰ ਮੀਡੀਆ ਰਿਪੋਰਟਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਹੈਰਾਨੀ ਇਸ ਗੱਲ 'ਤੇ ਹੁੰਦੀ ਹੈ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਬਿਨਾਂ ਠੋਸ ਆਧਾਰ 'ਤੇ ਬਦਨਾਮ ਕਰਨ 'ਤੇ ਤੁਲੀ ਹੈ ਜਦਕਿ ਬਹੁ ਕਰੋੜੀ ਘੁਟਾਲਿਆਂ 'ਚ ਫਸੇ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਰਹੀ ਹੈ|
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨਾਂ 'ਚ ਪੰਜਾਬ ਕਾਂਗਰਸ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਨੂੰ ਰਾਜ ਦੇ ਲੋਕਾਂ ਅਤੇ ਰਾਜ ਦੀ ਭਲਾਈ 'ਚ ਕੋਈ ਦਿਲਚਸਪੀ ਨਹੀਂ ਤੇ ਇਹ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਪਹਿਲਕਦਮੀਆਂ ਦੇ ਰਾਹ 'ਚ ਅੜਿਕੇ ਲਾਉਣ ਤੱਕ ਸੀਮਤ ਹੋ ਗਈ ਹੈ| ਸਿਹਤ, ਸਿੱਖਿਆ ਤੇ ਹੋਰ ਖੇਤਰਾਂ ਲਈ ਗਰਾਂਟਾਂ ਰੋਕਣ ਦੀਆਂ ਰੋਜ਼ਾਨਾ ਦਿੱਤੀਆਂ ਜਾ ਰਹੀਆਂ ਧਮਕੀਆਂ ਇਸਦਾ ਪ੍ਰਤੱਖ ਸਬੂਤ ਹਨ

No comments: