jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਅਜ ਦੇ ਪੰਜਾਬ ਦੀ ਇਕ ਦਿਖ

www.sabblok.blogspot.com

ਅੱਜ ਦਾ ਪੰਜਾਬ ਇਕ ਅਜਹੀ ਅਸਥਤੀ ਦਰਸਾ ਰਹਾ ਹੈ ਕ ਿਕਸੇ ਵੀ ਸੂਝਵਾਨ ਇਨਸਾਨ ਅੱਗੇ ਇਹ ਸੁਆਲ ਖੜਾ  ਕਰ ਦੇਵੇਗਾ ਕਿ ਇਹ ਗੁਰੂਆਂ ਦਾ ਚਰਨ ਛੁਹ ਪ੍ਰਾਪਤ ਹੀ ਜਗਹ  ਹੈ ਜਾਂ ਕਸੇ ਪਰਵਾਰ ਦੀ ਰਾਜ ਕਰਨ ਲਈ ਹੀ ਬਣੀ ਹੋਈ ਜਗੀਰ ਹੈ। ਅੱਜ ਮੈਂ ਇਕ ਅੰਤਿਮ  ਅਰਦਾਸ ਚ ਸ਼ਾਮਿਲ  ਹੋਣ ਲਈ ਕਿਸੇ ਪਿੰਡ ਗਿਆ ਸੀ
ਜਿਥੇ  ਭਾਰੀ ਨਾਮਵਾਰ ਹਸਤੀਆਂ ਦਾ
ਇੱਕਠ ਸੀ। ਉਥੇ ਮੈਨੂੰ ਇਕ ਇਨਸਾਨ ਮਿਲਿਆ  ਜੋ ਯਾਰਾਂ ਦਾ ਯਾਰ ਮਹਫਿਲਾਂ  ਦਾ ਸ਼ਿੰਗਾਰ , ਕਿਸੇ  ਦੁੱਖ ਸੁੱਖ ‘ਚ ਅੱਗੇ ਹੋ ਕੇ ਖੜਨ  ਵਾਲਾ ਨੌਜਵਾਨ ਨਾਮੀ ਪਰਿਵਾਰ ਨਾਲ ਸੰਬਧ ਰਖਣ ਵਾਲਾ ਇਕ ਚਿੱਟੇ  ਪਾਊਡਰ ਦੀ ਮਹਿਕ  ਥਲੇ ਇਹਨਾਂ ਮਹਫੂਜ਼ ਮਹਸੂਸ ਕਰ ਰਹਾ ਸੀ ਕਿ ਉਸਨੂੰ ਦੁਨੀਆਂ ਉਸ ਦੇ ਕਹਿਣ ਅਨੁਸਾਰ ਏਨੀ  ਰੰਗਦਾਰ ਅਤੇ ਅਲੱਗ ਦਿਸ  ਰਹੀ ਸੀ। ਜਿਸ ਵਿੱਚ   ਉਹਦੇ ਲਚਕਦੇ ਕਦਮ ਅਤੇ ਮਸਤੀ ਅਜੀਬ ੜ ਦ੍ਰਿਸ਼ ਦਸ ਰਹੀ ਸੀ ਕਿ ਉਸ ਵਿੱਚ  ਪੰਜਾਬ ਦੀ ਨੌਜਵਾਨੀ ਦੇ ਜੜਾਂ  ਤੋਂ ਉਖੜੇ  ਕਦਮ ਦਿਸ  ਰਹੇ ਹੋਣ। ਇਹ ਅਜ ਦੇ ਪੰਜਾਬ ਦੀ ਇਕ ਦਿਖ  ਹੈ ਜੋ 1984 ਦੇ ਦੁਖਾਂਤ ਤੋਂ ਬਾਅਦ ਉਭਰੀ ਹੈ ਜਾਂ ਉਭਾਰੀ ਗਈ ਹੈ।
ਅੰਮ੍ਰਤਿਸਰ ਸ਼ਹਰਿ ਚ ਮੁਕਬੂਲਪੂਰਾ ਇਕ ਨਗਰ ਹੈ। ਇਸ ਦੀ ਦਿਖ 1984 ਤੋਂ ਬਾਅਦ ਉਭਰੀ ਹੈ ਕਿ ਇਹ ਵਿਧਵਾਵਾਂ  ਦਾ ਨਗਰ ਹੈ। ਗੁਰੂ ਛੁਹ ਧਰਤੀ ਵਿੱਚ  ਇਹ ਨਗਰ ‘ਚ ਹਰ ਤੀਜਾ ਜਾਂ ਚੌਥਾ ਘਰ ਚ ਜੁਆਨ ਬੰਦਾ ਨਸ਼ੇ ਦੀ ਬਲੀ ਚੜ ਗਿਆ ਹੈ। ਭਾਵੇਂ ਅੱਜ ਕਾਫੀ ਯਤਨ ਕੀਤੇ ਜਾ ਰਹੇ ਹਨ ਕਿ ਆਉਣ ਵਾਲੀ ਉਹਨਾਂ ਘਰਾਂ ਦੀ ਪੀੜੀ  ਨੂੰ ਸਾਂਭ ਲਿਆ  ਜਾਵੇ ਪਰ ਦੁਖਾਂਤ ਇਹ ਹੈ ਕਿ ਉਸ ਨਗਰ ਦੀ ਬੀਮਾਰੀ ਹੁਣ ਆਪਣਾ ਪ੍ਰਭਾਵ ਇਸ ਨਗਰ ਤੋਂ ਕਿਤੇ  ਅਗਾਂਹ ਲਜਾ ਚੁਕੀ ਹੈ। ਸੁਣਨ ਚ ਆਇਆ ਹੈ ਕਿ ਹੁਣੇ ਖਤਮ ਹੋਈਆਂ ਪੰਜਾਬ ਦੀਆਂ ਪੰਚਾਇਤ ਚੋਣਾਂ ਚ ਮੁਢਲਾ ਜਿੱਤਣ  ਦਾ ਫਰਕ ਵੀ ਨਸ਼ਿਆ  ਦੀ ਤਕੜੀ  ਚ ਤੋਲਿਆ  ਗਿਆ ਹੈ ਜੋ ਤੱਕੜੀ  ਕਦੇ ਪੰਥਕ ਰਹੁ ਰੀਤਾਂ ਦੀ ਪ੍ਰਤੀਕ ਹੁੰਦੀ ਸੀ। 1984 ਦੀ ਪੀੜ  ਅਤੇ ਉਸਦੇ ਅਰਥ ਨੂੰ ਦਬਾਉਣ ਲਈ ਆਉਣ ਵਾਲੀ ਪੀੜੀ  ਅਗੇ ਇਹ ਦਰਸਾ ਹੈ ਕਿ ਇਹ ਇਕ ਕਾਲਾ ਦੌਰ ਸੀ ਇਸ ਨੂੰ ਰੰਗਦਾਰ ਨਜ਼ਰ ਚ ਬਦਲਣ ਲਈ ਇਕ ਅਜਿਹਾ  ਮੋੜ  ਪੰਜਾਬ ਦੀ ਨੌਜਵਾਨ ਹੋ ਰਹੀ ਅਗਲੀ ਪੀੜੀ  ਅਗੇ ਆਇਆ ਕਿ ਇਸ ਨੇ ਆਪਣੇ ਰੰਗ ਨਾਲ ਪੰਜਾਬ ਦਾ ਆਉਣ ਵਾਲਾ ਭਵਿੱਖ   ਹੀ ਰੰਗ ਦਿੱਤਾ  ਚਾਹੇ ਉਹ ਕਾਲਾ ਸੀ ਜਾਂ ਬਦਲ ਕਿ ਭੂਰਾ ਹੋ ਗਿਆ  ਤੇ ਫਿਰ  ਚਿੱਟਾ  ਤੇ ਅੰਤ ਸਾਹਮਣੇ ਹੈ। ਪੰਜਾਬ ਦੀਆਂ ਜਡਾਂ ਚ ਗੂਰਾਂ ਵਲੋਂ ਬਕਸ਼ਿਸ਼ ਕੀਤੀ ਹੋਈ ਮਨੁੱਖੀ ਕਦਰਾਂ ਕੀਮਤਾਂ ਦੀ ਉਮੰਗ ਖੁਦਮੁਖਤਿਆਰੀ  ਦੀ ਖਾਹਿਸ਼  ਨੂੰ ਨਸਲਾਂ ਤੱਕ ਖਤਮ ਕਰਨ ਲਈ ਕੁਰਸੀਆਂ ਦਾ ਮੋਹ, ਪਰਵਾਰਾਂ ਦੀ ਰਾਜ ਕਰਨ ਦੀ ਤਾਂਗ ਅਤੇ ਇਤਹਾਸ ਨੂੰ ਨਵੇਂ ਅਰਥ ਦੇਣ ਦੇ ਉਪਰਾਲਿਆਂ  ਸਦਕਾ ਅੱਜ ਇਕ ਨਗਰ ਤੋਂ ਅਨੇਕਾਂ ਨਗਰ ਬਣ ਗਏ ਹਨ ਅਤੇ ਖੁਸ਼ਹਾਲੀ ਦੇ ਨਾਂਅ ਹੇਠ ਪਿੰਡ  ਅਤੇ ਆਪਣੇ ਪੰਜਾਬ ਦੇ ਕਸਬੇ ਇਕ ਨਾਂ ਮੁਕਣ  ਵਾਲੀ ਗੰਦਗੀ ਅਤੇ ਕੂੜੇ  ਦਾ ਢੇਰ ਬਣ ਗਏ ਹਨ। ਜਿਸ ਵਿੱਚ ਪੱਲ ਕੇ ਆਪਣੀਆਂ ਪੰਜਾਬ ਦੀਆਂ ਜਡ਼ਾਂ ਸੁਆਹ ਹੋ ਰਹੀਆਂ ਹਨ ਅਤੇ ਉਸ ਸੁਆਹ ਚੋਂ ਹਰ ਕੋਈ ਨੌਜਵਾਨ ਇਸ ਕੋਸ਼ਿਸ਼  ਚ ਹੈ ਕਿਵੇਂ  ਪੱਛਮ ਵਲ ਰੁਖ ਕਰੀਏ ਅਤੇ ਆਪਣੇ ਆਪ ਨੂੰ ਮਹਫੂਜ ਕਰ ਸਕੀਏ। ਪਰ ਪਿਛੇ  ਜੋ ਸੁਆਹ ਵੱਧ ਰਹੀ ਹੈ ਉਸਤੇ ਆ ਕੇ ਆਪਣੀ ਪੱਛਮੀਂ ਅਮੀਰੀ ਦੀ ਚਮਕ ਤਾਂ ਪਾ ਜਾਂਦੇ ਹਨ ਪਰ ਕਦੇ ਇਹ ਨਹੀਂ ਵਿਚਾਰਿਆ  ਗਿਆ  ਕਿ  ਕਿਤੇ  ਇਹ ਸੁਆਹ ਚੋਂ ਉਭਰੇ ਫੁਲ ਪੱਛਮ ਚ ਜਾ ਕੇ ਵੀ ਆਪਣਾ ਪ੍ਰਭਾਵ ਦਿਖਾ ਸਕਦੇ ਹਨ ਜਿਵੇਂ  ਕਿ ਪੱਛਮ ਦੇ ਕੁਛ  ਹਿਸਿਆਂ ਵਿੱਚ ਪੰਜਾਬੀ ਮਸ਼ਹੂਰ ਹੋ ਰਹੇ ਹਨ।

No comments: