jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਡਾ. ਪੁਨੀਤ ਕੁਮਾਰ ਬਾਂਸਲ ਨੇ ਵਿਸ਼ਵ ਪੱਧਰੀ ਕਾਨਫ੍ਰੰਸ 'ਚ ਖੋਜ ਪੇਪਰ ਪੇਸ਼ ਕੀਤਾ

www.sabblok.blogspot.com

Photo: ਡਾ. ਪੁਨੀਤ ਕੁਮਾਰ ਬਾਂਸਲ ਨੇ ਵਿਸ਼ਵ ਪੱਧਰੀ ਕਾਨਫ੍ਰੰਸ 'ਚ ਖੋਜ ਪੇਪਰ ਪੇਸ਼ ਕੀਤਾ

ਮਹਿਲ ਕਲਾਂ,
ਪਿੰਡ ਮਹਿਲ ਕਲਾਂ ਦੇ ਜੰਮ ਪਲ਼ ਡਾ. ਪੁਨੀਤ ਕੁਮਾਰ ਬਾਂਸਲ ਨੇ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਹੋਈ 'ਮੂਵਮੈਟ ਡਿਸਆਡਰ ਸੁਸਾਇਟੀ' ਦੀ 17ਵੀਂ ਵਿਸ਼ਵ ਪੱਧਰੀ ਕਾਨਫ੍ਰੰਸ ਦੌਰਾਨ ਆਪਣਾ ਖੋਜ ਪੇਪਰ ਪੇਸ਼ ਕੀਤਾ। ਇਸ 4 ਰੋਜ਼ਾ ਕਾਨਫ੍ਰੰਸ 'ਚ ਭਾਗ ਲੈਣ ਉਪਰੰਤ ਵਤਨ ਪਰਤੇ ਡਾ. ਬਾਂਸਲ ਦਾ ਉਨ੍ਹਾਂ ਦੇ ਪਿਤਾ ਲਾਜਪਤ ਰਾਏ ਬਾਂਸਲ, ਮਾਲਵਾ ਕਾਲਜ ਆਫ਼ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਬਾਸਲ ਆਦਿ ਨੇ ਨਿੱਘਾ ਸੁਆਗਤ ਕੀਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਪੁਨੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਇਸ ਵਿਸ਼ਵ ਪੱਧਰੀ ਕਾਨਫ੍ਰੰਸ ਦੌਰਾਨ ਪੂਰੇ ਵਿਸ਼ਵ ਦੇ ਲਗਭਗ 5000 ਹਜ਼ਾਰ ਮਨੁੱਖੀ ਦਿਮਾਗ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ ਜਿੰਨ੍ਹਾਂ ਨੇ ਮਨੁੱਖੀ ਦਿਮਾਗ ਨਾਲ ਸਬੰਧਿਤ ਵੱਖ ਵੱਖ ਅਜਿਹੀਆਂ ਬਿਮਾਰੀਆਂ ਦੇ ਸਬੰਧੀ ਖੋਜ ਪੇਪਰ ਪੇਸ਼ ਕੀਤੇ ਜਿੰਨ੍ਹਾਂ ਦਾ ਇਲਾਜ ਲੱਭਣ 'ਚ ਪੂਰੇ ਵਿਸ਼ਵ ਦੇ ਵਿਗਿਆਨੀ ਲੱਗੇ ਹੋਏ ਹਨ। ਡਾ. ਬਾਂਸਲ ਨੇ ਦੱਸਿਆ ਉਨ੍ਹਾਂ ਵੀ ਆਪਣਾ ਖੋਜ ਪੇਪਰ ਇਹਨਾਂ ਬਿਮਾਰੀਆਂ ਦੇ ਸਬੰਧ 'ਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ 'ਵਲਡ ਫੈਡਰੇਸ਼ਨ ਆਫ਼ ਨਿਊਰੋਲਾਜੀ' ਇੰਗਲੈਂਡ ਵੱਲੋਂ 1000 ਪੌਂਡ ਦਾ ਵਿਸ਼ੇਸ਼ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਆਪਣੀ ਅਗਲੇ ਟੀਚਿਆਂ ਸਬੰਧੀ ਦੱਸਿਆ ਕਿ ਉਹ ਵੱਖ ਵੱਖ ਦਿਮਾਗੀ ਬਿਮਾਰੀਆਂ ਹੱਥ ਪੈਰਾਂ ਦਾ ਹਿੱਲਣਾ, ਚੱਲਣ 'ਚ ਮੁਸ਼ਕਲ, ਭੁੱਲਣਾ ਆਦਿ ਦੇ ਇਲਾਜ ਸਬੰਧੀ ਖੋਜ ਕਰ ਰਹੇ ਹਨ। ਜਲਦ ਹੀ ਉਹ ਆਪਣੇ ਮਿਸ਼ਨ 'ਚ ਸਫ਼ਲਤਾ ਪ੍ਰਾਪਤ ਕਰਨਗੇ।

#MehalKalan #Faridkot #Bansal #PCI 

No comments: