www.sabblok.blogspot.com
ਅੰਮਿ੍ਤਸਰ, 12 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ)-ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਸਮੇਤ ਜਿਸ ਵੀ ਆਗੂ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਐਲਾਨੇਗੀ, ਸ਼ੋ੍ਰਮਣੀ ਅਕਾਲੀ ਦਲ ਉਸ ਦਾ ਸਮੱਰਥਨ ਕਰੇਗਾ | ਲੋਕ ਸਭਾ ਅੰਮਿ੍ਤਸਰ ਦੀ ਸੀਟ ਭਾਜਪਾ ਦੇ ਖਾਤੇ ਵਿਚ ਹੈ, ਜਿਸ ਤੋਂ ਭਾਰਤੀ ਜਨਤਾ ਪਾਰਟੀ ਦਾ ਹੀ ਉਮੀਦਵਾਰ ਚੋਣ ਲੜੇਗਾ ਤੇ ਸ਼ੋ੍ਰਮਣੀ ਅਕਾਲੀ ਦਲ ਪਹਿਲਾਂ ਵਾਂਗ ਉਸ ਦਾ ਸਮਰਥਨ ਕਰੇਗਾ | ਅਗਲੇ ਦੋ ਸਾਲਾਂ 'ਚ ਵਿਰਾਸਤੀ ਸ਼ਹਿਰ ਗੁਰੂ ਨਗਰੀ ਅੰਮਿ੍ਤਸਰ ਦੀ ਨੁਹਾਰ ਬਦਲ ਕੇ ਕੌਮਾਂਤਰੀ ਪੱਧਰ ਦੀ ਦਿੱਖ ਪ੍ਰਦਾਨ ਕੀਤੀ ਜਾਵੇਗੀ | ਇਹ ਪ੍ਰਗਟਾਵਾ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦਾ ਆਲਾ-ਦੁਆਲਾ ਸਾਫ਼ ਸੁਥਰਾ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਜ਼ਾਰੀ ਕੀਤੇ | ਉਨ੍ਹਾਂ ਸੀਵਰੇਜ ਪ੍ਰਣਾਲੀ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅੰਮਿ੍ਤਸਰ ਸ਼ਹਿਰ ਪੁਰਾਣਾ ਹੈ ਤੇ ਪੁਰਾਣੇ ਸੀਵਰੇਜ਼ ਕਾਰਨ ਸ਼ਹਿਰ ਵਾਸੀ ਤੰਗ ਹਨ ਤੇ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਉਹ ਵਚਨਬੱਧ ਹਨ | ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੁੱਖ ਦਵਾਰ ਦੀਆਂ ਸਮੂਹ ਦੁਕਾਨਾਂ ਖਾਲੀ ਕਰਵਾਉਣ, ਪਾਣੀ ਵਾਲੀ ਟੈਂਕੀ ਢਾਹੁਣ ਤੇ ਉਸਾਰੀ ਅਧੀਨ ਪਲਾਜ਼ੇ ਨੂੰ ਸੰੁਦਰੀਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਹ ਪਲਾਜ਼ਾ ਹਰ ਹਾਲਤ 'ਚ ਦੀਵਾਲੀ ਤੱਕ ਮੁਕੰਮਲ ਹੋ ਜਾਵੇਗਾ |
ਸੁਪਰੀਮ ਕੋਰਟ ਵੱਲੋਂ ਸਜ਼ਾ ਯਾਫ਼ਤਾ ਸਿਆਸਤਦਾਨਾਂ ਦੇ ਚੋਣ ਲੜਨ 'ਤੇ ਰੋਕ ਲਾਉਣ ਬਾਰੇ ਆਏ ਫੈਸਲੇ ਬਾਰੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਦੀ ਘੋਖ ਉਪਰੰਤ ਹੀ ਉਹ ਕੋਈ ਟਿੱਪਣੀ ਕਰਨਗੇ | ਉਨ੍ਹਾਂ ਕਾਹਨ ਸਿੰਘ ਪੰਨੂੰ ਆਈ. ਏ. ਐਸ. ਅਧਿਕਾਰੀ ਦੇ ਮਾਮਲੇ 'ਚ ਖੂਬੀ ਰਾਮ ਆਈ. ਪੀ. ਐਸ. ਅਧਿਕਾਰੀ ਦੀ ਟਿੱਪਣੀ 'ਤੇ ਵੀ ਕੋਈ ਪ੍ਰਤੀਕ੍ਰਿਆ ਜ਼ਾਹਿਰ ਕਰਨ ਤੋਂ ਇਨਕਾਰ ਕੀਤਾ |
ਪਲਾਜ਼ੇ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ
ਸ: ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਨੇ ਪਲਾਜ਼ਾ ਦਾ ਕੰਮ ਨਿੱਜੀ ਦਿਲਚਸਪੀ ਨਾਲ ਵੇਖਦਿਆਂ ਕਿਹਾ ਕਿ ਸਾਜ਼ੋ-ਸਮਾਨ ਉਚ ਮਿਆਰ ਦਾ ਪਾਇਆ ਜਾਵੇ ਤੇ ਸਮੁੱਚਾ ਕਾਰਜ ਨਿਸ਼ਚਿਤ ਸਮੇਂ 'ਚ ਖਤਮ ਹੋਵੇ | ਉਨ੍ਹਾਂ ਕਰੀਬ 78 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਪਲਾਜ਼ਾ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਦੀ
ਬਾਹਰੀ ਦਿੱਖ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਨਾਲ ਰਲਦੀ ਮਿਲਦੀ ਬਣਾਉਣ ਦੀ ਹਦਾਇਤ ਕੀਤੀ | ਉਨ੍ਹਾਂ ਪਲਾਜ਼ੇ ਲਈ ਵਿਸ਼ੇਸ਼ ਤੌਰ 'ਤੇ ਮੰਗਵਾਏ ਗਏ ਪੱਥਰ ਨੂੰ ਵੇਖਿਆ ਤੇ ਇਸ 'ਤੇ ਪਾਣੀ ਪਵਾ ਕੇ ਚੱਲ ਕੇ ਵੇਖਿਆ ਤਾਂ ਕਿ ਸੰਗਤ ਹਰ ਮੌਸਮ ਵਿਚ ਬਿਨਾਂ ਤਿਲਕਣ ਤੋਂ ਇਸ 'ਤੇ ਅਰਾਮ ਨਾਲ ਚੱਲ ਸਕੇ |
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਾਦਲ ਪਰਿਵਾਰ ਵੱਲੋਂ ਰੱਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 'ਚ ਸ: ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ,ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਪੀ. ਏ. ਮਨਜੀਤ ਸਿੰਘ, ਸਕੱਤਰ ਸ: ਤਰਲੋਚਨ ਸਿੰਘ, ਸੂਚਨਾ ਅਧਿਕਾਰੀ ਸ: ਜਸਵਿੰਦਰ ਸਿੰਘ ਜੱਸੀ, ਹਰਪ੍ਰੀਤ ਸਿੰਘ, ਫੈਡਰੇਸ਼ਨ ਮਹਿਤਾ ਦੇ ਆਗੂ ਅਮਰਬੀਰ ਸਿੰਘ ਢੋਟ, ਡੀ. ਸੀ. ਅੰਮਿ੍ਤਸਰ ਸ੍ਰੀ ਰਜਤ ਅਗਰਵਾਲ, ਪੁਲਿਸ ਕਮਿਸ਼ਨਰ ਰਾਮ ਸਿੰਘ, ਐਸ. ਡੀ. ਐਮ. ਵਿਮਲ ਸੇਤੀਆ ਆਦਿ ਮੌਜੂਦ ਸਨ |

No comments:
Post a Comment