jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਸਿੱਖਿਆ ਮੰਤਰੀ ਨੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਗੁਣਾਤਮਕ ਸੁਧਾਰ ਸਬੰਧੀ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

www.sabblok.blogspot.com

ਮਲੂਕਾ ਵਲੋਂ ਰੈਸ਼ਨੇਲਾਈਜੇਸ਼ਨ ਨੂੰ ਹਾਲ ਦੀ ਘੜੀ ਰੋਕਣ ਸਬੰਧੀ ਉਚ ਅਧਿਕਾਰੀਆ ਨੂੰ ਆਦੇਸ਼
ਚੰਡੀਗੜ 19 ਜੁਲਾਈ (ਗਗਨਦੀਪ ਸੋਹਲ) : ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਸਬੰਧੀ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਹੋਈ ਇਕ ਮੀਟਿੰਗ ਦੋਰਾਨ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਵਿੱਚ ਹਾਜਰ ਸਿੱਖਿਆ ਅਧਿਕਾਰੀਆਂ ਤੋਂ ਉਨਾਂ ਦੀਆਂ ਔਂਕੜਾ ਬਾਰੇ ਪੁਛਿਆ ਅਤੇ ਸਿੱਖਿਆ ਵਿਭਾਗ ਨੂੰ ਤਰੱਕੀ ਦੀਆਂ ਬੁਲੰਦੀਆ ਤੇ ਲੈ ਕੇ ਜਾਣ ਲਈ ਸੁਝਾਅ ਮੰਗੇ ਜਿਸ ਸਬੰਧੀ ਸਮੂਹ ਅਧਿਕਾਰੀਆਂ ਨੇ ਖੁਲ ਕੇ ਆਪਣੀ ਸੱਮਸਿਆਵਾਂ ਬਾਰੇ ਦੱਸਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਸਬੰਧੀ ਸੁਝਾਅ ਦਿੱਤੇ ਉਨਾਂ ਨੇ ਸਕੂਲਾਂ ਵਿੱਚ ਚਾਰਦੀਵਾਰੀ ਦੀ ਘਾਟ, ਕਮਰਿਆ ਦੀ ਘਾਟ, ਫਰਨੀਚਰ ਦੀ ਘਾਟ ਅਤੇ ਅਧਿਆਪਕਾਂ ਦੀ ਘਾਟ ਬਾਰੇ ਦੱਸਿਆ। ਸਿੱਖਿਆ ਮੰਤਰੀ ਵੱਲੋਂ ਸਿੱਖਿਆ ਅਧਿਕਾਰੀਆ ਨੂੰ ਔਂਕੜਾ ਸਬੰਧੀ ਤਜਵੀਜਾਂ ਭੇਜਣ ਲਈ ਕਿਹਾ ਤਾਂ ਜੋ ਤੁਰੰਤ ਇਨਾਂ ਔਂਕੜਾ ਦਾ ਹੱਲ ਕੱਢਿਆ ਜਾ ਸਕੇ ਅਤੇ ਨਾਲ ਹੀ ਮੰਤਰੀ ਜੀ ਵੱਲੋਂ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਗਈ ਕਿ ਆਪਣੀ ਡਿਉਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਦੀ ਪੜਾਈ ਸਬੰਧੀ ਸਕੂਲਾਂ ਵਿੱਚ ਵਿਦਿਅਕ ਮਾਹੌਲ ਬਰਕਾਰ ਰੱਖਣ ਕਿਸੇ ਪੱਧਰ ਤੇ ਕੋਈ ਵੀ ਕੋਤਾਹੀ ਸਬੰਧੀ ਤੁਰੰਤ ਆਪਣੇ ਉਚ ਅਧਿਕਾਰੀਆ ਨੂੰ ਸੁਚਨਾ ਭੇਜਣ।
ਮੀਂਿਟੰਗ ਵਿਚ ਅੰਮ੍ਰਿਤਸਰ ਅਤੇ ਫਿਰੋਜਪੁਰ ਜਿਲੇ ਵਿੱਚ ਮਿਡ ਡੇ ਮੀਲ ਸਬੰਧੀ ਵਰਤੀ ਲਾਪਰਵਾਹੀ ਸਬੰਧੀ ਪ੍ਰਾਪਤ ਖਬਰਾ ਦੇ ਆਧਾਰ ਤੇ ਮੋਕੇ ਤੇ ਹੀ ਅਧਿਕਾਰੀਆਂ ਨੂੰ ਸਬੰਧਤਾ ਦੇ ਖਿਲਾਫ ਕਾਰਵਾਈ ਕਰਨ ਲਈ ਪੁਰੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਮੰਤਰੀ ਵੱਲੋਂ ਦੱਸਿਆ ਗਿਆ ਕਿ ਲੈਕਚਰਾਰਾ ਤੋਂ ਪ੍ਰਿੰਸੀਪਲਾਂ ਦੀਆਂ ਪੱਦਉਨਤੀਆਂ ਜਲਦ ਹੀ ਕਰ ਦਿੱਤੀਆਂ ਜਾਣਗੀਆ ਅਤੇ ਆਦਰਸ਼/ਮਾਡਲ ਸਕੂਲਾਂ ਵਿੱਚ ਪੀ.ਜੀ.ਟੀ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਸਿੱਖਿਆ ਵਿਭਾਗ ਤੋਂ ਇਨਾਂ ਸਕੂਲਾਂ ਵਿੱਚ ਡੈਪੁਟੇਸ਼ਨ ਤੇ ਜਾਣ ਲਈ ਅਧਿਆਪਕਾ ਤੋਂ ਸਹਿਮਤੀ ਮੰਗ ਲਈ ਗਈ ਹੈ ਤਾਂ

ਜੋ ਆਦਰਸ਼/ਮਾਡਲ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ ਅਧਿਆਪਕਾ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇੱਕੋ ਚਾਰਦੀਵਾਰੀ ਵਿੱਚ ਚੱਲਦੇ ਪ੍ਰਾਇਮਰੀ ਸਕੂਲਾਂ ਨੂੰ ਮਿਡਲ ਸਕੂਲਾਂ ਨਾਲ ਕਲੱਬ ਕਰਨ ਸਬੰਧੀ ਵੀ ਸਮੂਹ ਜਿਲਾ ਸਿੱਖਿਆ ਅਫਸਰਾਂ ਤੋਂ ਸੁਝਾਅ ਮੰਗੇ ਗਏ।
ਮੀਟਿੰਗ ਵਿੱਚ ਪ੍ਰਾਇਮਰੀ ਸਕੂਲਾਂ ਨੂੰ ਮਰਜ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਸਬੰਧੀ ਹੁਕਮ ਜਾਰੀ ਕਰਨ ਤੋਂ ਪਹਿਲਾ ਆਉਣ ਵਾਲੀਆ ਔਂਕੜਾ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਅਤੇ ਇਸ ਮੁੱਦੇ ਤੇ ਆਮ ਸਹਿਮਤੀ ਬਣਾਈ। ਮੰਤਰੀ ਵੱਲੋਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾ ਸਿੱਖਿਆ ਅਧਿਕਾਰੀਆ, ਅਧਿਆਪਕ ਯੂਨੀਅਨਾ ਅਤੇ ਪਤਵੰਤੇ ਸੱਜਣਾ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਜਿਵੇਂ ਸਰਕਾਰ ਵੱਲੋਂ ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਦੀ ਨੀਤੀ ਜਾਰੀ ਕੀਤੀ ਗਈ ਸੀ ਅਤੇ ਇਸ ਸਬੰਧੀ ਅਧਿਆਪਕਾਂ ਤੋਂ ਪ੍ਰਾਪਤ ਇਤਰਾਜਾ ਨੂੰ ਸਮੂਹ ਅਧਿਆਪਕ ਯੂਨੀਅਨਾਂ ਨਾਲ ਵਿਚਾਰਿਆ ਗਿਆ ਅਤੇ ਉਨਾਂ ਦੇ ਕਈ ਇਤਰਾਜਾ ਤੇ ਸਹਿਮਤੀ ਜਤਾ ਕੇ ਸਿੱਖਿਆ ਮੰਤਰੀ ਵੱਲੋਂ ਰੈਸ਼ਨੇਲਾਈਜੇਸ਼ਨ ਨੂੰ ਹਾਲ ਦੀ ਘੜੀ ਰੋਕਣ ਸਬੰਧੀ ਉਚ ਅਧਿਕਾਰੀਆ ਨੂੰ ਆਦੇਸ਼ ਦਿੱਤੇ ਗਏ। ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਲੜਕੀਆ ਦੇ ਟੁਆਏਲਟਸ ਸਬੰਧੀ ਵਿਸ਼ੇਸ ਧਿਆਨ ਰੱਖਣ ਲਈ ਸਮੂਹ ਅਧਿਕਾਰੀਆ ਨੂੰ ਆਦੇਸ਼ ਦਿੱਤੇ ਅਤੇ ਅਧਿਆਪਕਾ ਦੀਆਂ ਬਦਲੀਆ ਵੀ ਪਾਰਦਰਸ਼ਤਾ ਅਤੇ ਨੀਤੀ ਅਨੁਸਾਰ ਕਰਨ ਸਬੰਧੀ ਦੱਸਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ ਸਕੱਤਰ ਸਕੂਲ ਸਿੱਖਿਆ ਗੁਰਦੀਪ ਸਿੰਘ, ਐਡੀਸ਼ਨਲ ਸਟੇਟ ਪ੍ਰੋਜੈਕਟ ਡਾਇਰੈਕਟਰ ਮੈਡਮ ਪਰਮਪਾਲ ਕੌਰ, ਡੀ.ਪੀ.ਆਈ (ਸ) ਕਮਲ ਗਰਗ, ਡੀ.ਪੀ.ਆਈ (ਅ) ਦਰਸ਼ਨ ਕੌਰ, ਮੰਡਲ ਸਿੱਖਿਆ ਅਫਸਰ ਨਾਭਾ, ਫਰੀਦਕੋਟ ਅਤੇ ਜਿਲਾ ਸਿੱਖਿਆ ਅਧਿਕਾਰੀ ਸ਼ਾਮਲ ਹੋਏ।

No comments: