jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਸਿੱਖ ਕੌਮ ਗੁੰਮਰਾਹ ਕਿਉ। ਸ:ਮਨਮੋਹਣ ਸਿੰਘ ਜਰਮਨੀ

www.sabblok.blogspot.com


 ਸਿੱਖ ਕੌਮ ਗੁੰਮਰਾਹ ਕਿਉ।

ਯੋਰਪ ਦੇ ਸੀਨੀਅਰ ਪੱਤਰਕਾਰ ਸ:ਮਨਮੋਹਣ ਸਿੰਘ ਜਰਮਨੀ

ਅਜ ਤਕ ਸਭ ਤੋਂ ਵੱਡੀ ਘਟਨਾਂ 1984 ਸੀ੍ਰ ਹਰਿਮੰਦਰ ਸਾਹਿਬ ਦੇ ਹਮਲਾ ਕਰਨਾਂ ਮੌਕੇ ਦੀ ਕਾਂਗਰਸ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਜਿਸ ਨੂੰ ਪ੍ਰਧਾਨ ਮੰਤਰੀ ,ਸੀ੍ਰ ਮਤੀ ਸੋਨੀਆਂ ਗਾਂਧੀ ਅਤੇ ਸੀ੍ਰ ਰਾਹੁਲ ਗਾਂਧੀ ਨੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਮਾਫੀ ਮੰਗੀ ਅਤੇ ਅਗੇ ਤੋਂ ਇਤਿਹਾਸ ਵਿਚ ਇਹੋ ਜਿਹੀ ਗਲਤੀ ਨਾਂ ਕਰਨ ਦਾ ਪ੍ਰਣ ਕੀਤਾ। ਇਸ ਦੇ ਨਾਮ ਇਹ ਵੀ ਸਭ ਤੋਂ ਵੱਡੀ ਘਟਨਾ ਇਹ ਹੋਈ ਕਿ ਉਸ ਵਕਤ ਸਭ ਤੋਂ ਵੱਧ ਹਿੰਦੂ ਕਟੜ ਪਾਰਟੀ ਬੀਜੇਪੀ ਨੇ ਮੌਕੇ ਦੀ ਸਰਕਾਰ ਤੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਸਭ ਤੋਂ ਵੱਧ ਦਬਦਬਾ ਬਣਾਇਆ ਜਿਸ ਨੂੰ ਦੇਖਦਿਆ ਸਰਕਾਰ ਨੂੰ ਇਹ ਕਰਨਾਂ ਪਿਆਂ ਕਿਉ ਕਿ ਉਸ ਵਕਤ ਵਿਰੋਧੀ ਪਾਰਟੀ ਬੀਜੇਪੀ ਸੀ। ਅਜ ਸਿੱਖ ਕੌਮ ਇਕ ਪਾਸੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿੰਦੇ ਹਨ ਦੂਸਰੇ ਪਾਸੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਉਣ ਵਾਲੀ ਬੀਜੇਪੀ ਲਈ ਅੱਖਾਂ ਬੰਦ ਕਰ ਰਖੀਆਂ ਹਨ ਜਦੋਂ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਕਿਤਾਬ ਵਿਚ ਸਰੇਆਮ ਲਿਖਿਆ ਹੈ ਜਿਸ ਨੂੰ ਲਿਖਕੇ ਸਿੱਖ ਕੌਮ ਦੇ ਮੂੱਹ ਤੇ ਕਰਾੜੀ ਚਪੇੜ ਮਾਰੀ ਹੈ ਪਰ ਸਿੱਖ ਕੌਮ ਦੀ ਅਣਖ ਮਰ ਗਈ ਹੈ ਜਿਸ ਨੂੰ ਅਪਣੇ ਸਿਰ ਤੇ ਬਿਠਾਇਆ ਹੋਇਆ ਹੈ ਪੰਜਾਬ ਵਿਚ ਸਿੱਖੀ ਦਾ ਘਾਣ ਕਰਨ ਲਈ ਪਿੰਡ ਪਿੰਡ ਵਿਚ ਆਰ ਆਰ ਐਸ ਦਿਨ ਰਾਤ ਲਗੇ ਹੋਏ ਹਨ ਜਿਸ ਦਾ ਸਾਥ ਅਕਾਲੀ ਦਲ ਬਾਦਲ ਦੇ ਰਿਹਾ ਹੈ ਜਿਸ ਨੂੰ ਦੇਖਦਿਆਂ ਸਿੱਖਾਂ ਨੂੰ ਇਕੋ ਟੀਕਾ ਲਗ ਜਾਂਦਾ ਹੈ ਕਿ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਇਸ ਲਈ ਵੋਟ ਨਹੀ ਪਾਉਣੀ ਪਰ ਇਹ ਨਜਰ ਨਹੀ ਆ ਰਿਹਾ ਕਿ ਸਿੱਖੀ ਅਤੇ ਸੀ੍ਰ ਹਰਿਮੰਦਰ ਸਾਹਿਬ ਅਤੇ ਦਿਲੀ ਵਿਚ ਹੋਏ ਸਿੱਖ ਕਤਲੇਆਮ ਪਿਛੇ ਕਟੱੜਵਾਦ ਜੁਮੇਂਵਾਰ ਹੈ ਜਿਸ ਦੀ ਮਾਂ ਬੀਜੇਪੀ ਹੈ। ਜੇਕਰ ਪੰਜਾਬ ਦੇ ਲੋਕਾਂ ਨੇ ਇਹਨਾਂ ਪਾਰਲੀਮੈਂਟ ਚੋਣਾਂ ਵਿਚ ਬੀਜੇਪੀ ਨੂੰ ਵੋਟ ਪਾਈ ਤਾਂ ਉਸ ਤੋਂ ਬਾਦ ਜਿਸ ਤਰੀਕੇ ਗੁਰਰਾਤ ਵਿਚ ਮੁਸਲਮਾਨਾਂ ਨੂੰ ਘਰਾਂ ਤੋਂ ਕੱਢ ਕੱਢਕੇ ਮਾਰਿਆ ਗਿਆ ਸੀ ਉਸੇ ਤਰੀਕੇ ਪੰਜਾਬ ਵਿਚ ਅਤੇ ਉਹਨਾਂ ਥਾਵਾਂ ਤੇ ਸਰੇਆਮ ਕਤਲੇਆਮ ਹੋਣਗੇ ਜਿਥੇ ਜਿਥੇ ਘੱਟ ਗਿਣਤੀ ਕੌਮਾਂ ਰਹਿੰਦੀਆਂ ਹਨ। ਪਿਛਲੇ ਤੀਹ ਸਾਲ ਤੋਂ ਬੀਜੇਪੀ ਅਤੇ ਅਕਾਲੀ ਦਲ ਵਾਲੇ ਕਾਂਗਰਸ ਦੀ ਇਸ ਗਲਤੀ ਨੂੰ ਕਰ ਕਰਕੇ ਲੋਕਾਂ ਦੇ ਜਜਬਾਤਾਂ ਨਾਲ  ਖੇਡ ਕੇ ਇਕ ਵਾਰ ਸੈਟਰ ਵਿਚ ਸਰਕਾਰ ਬਣਾਕੇ ਅਤੇ ਤਿੰਨ ਵਾਰ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਾ ਗਈ ਹੈ ਪਰ ਸੈਟਰ ਵਿਚ ਬੀਜੇਪੀ ਦੀ ਸ਼ਰਕਾਰ ਆਉਣ ਤੇ ਉਹਨਾਂ ਨੇ ਪਾਰਲੀਮੈਂਟ ਵਿਚ ਮਤਾ ਪਾਕੇ ਸੀ੍ਰ ਹਰਿਮੰਦਰ ਸਾਹਿਬ ਵਿਚ ਹੋਇਆ ਹਮਲਾ ਅਤੇ ਦਿਲੀ ਸਮੇਤ ਦੂਸਰੇ ਸੁਬਿਆਂ ਵਿਚ ਹੋਏ ਹਮਲਿਆਂ ਸਿੱਖਾਂ ਦੇ ਹੋਏ ਕਤਲੇਆਮ ਦਾ ਅਫਸੋਸ ਪ੍ਰ੍ਰਗਟ ਕੀਤਾ ਮਤਾ ਪਾਇਆ ਅਤੇ ਕਿਸੇ ਵੀ ਕਾਤਲ ਨੂੰ ਸਜਾ ਦਿਵਾਈ। ਇਹ ਸਭ ਸਿੱਖਾਂ ਨੂੰ ਧਰਮ ਦੇ ਨਾਮ ਤੇ ਜਜਬਾਤੀ ਕਰਕੇ ਰਾਜਨੀਤੀ ਖੇਡ ਰਹੀ ਹੈ। ਅਸੀਂ ਬੀਜੇਪੀ ਦੀ ਗਲ ਤਾਂ ਕਰਦੇ ਹੀ ਹਾਂ ਪਰ ਸਾਨੂੰ ਅਫਸੋਸ ਅਪਣੇ ਸਿੱਖਾਂ ਤੇ ਹੈ। ਪੰਜਾਬ ਵਿਚ ਅਕਾਲੀ ਦਲ ਦੀ ਤਿੰਨ ਵਾਰ ਸਰਕਾਰ ਬਣੀ ਹੈ ਮੈਂ ਸਿੱਖਾਂ ਕੋਲੋ ਜਵਾਬ ਮੰਗਦਾ ਹਾਂ ਕਿ ਪਿਛਲੇ ਤੀਹ ਸਾਲਾ ਵਿਚ ਪੰਦਰਾਂ ਸਾਲ ਅਕਾਲੀਆਂ ਦਾ ਰਾਜ ਰਿਹਾ ਹੈ ਹੁਣ ਵੀ ਹੈ ਕੀ ? ਅਕਾਲੀ ਦਲ ਦੀ ਸਰਕਾਰ ਨੇ 1984 ਦੇ ਸਿਖ ਕਤਲੇਆਮ ਦੇ ਪੀੜਤਾ ਨੂੰ ਘਰ ਦਿਤੇ ਹਨ ਉਹਨਾਂ ਨੂੰ ਰੋਜਗਾਰ ਦਿਤੇ ਹਨ, ਉਹਨਾਂ ਦੇ ਬੱਚਿਆਂ ਨੂੰ ਪੜਾਈ ਲਈ ਮਦਦ ਕੀਤੀ ਹੈ ਜਾਂ ਵਿਧਵਾ ਬੀਬੀਆਂ ਨੂੰ ਸਰਕਾਰੀ ਪੈਨਸਨ ਲਾਈ ਹੈ। ਪਿਛਲੇ ਤੀਹ ਸਾਲਾ ਤੋਂ ਦੰਗਾਪੀੜਤ ਅਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੁਝ ਕੁ ਇਹਨਾਂ ਦੰਗਾ ਪੀੜਤਾਂ ਵਿਚ ਲਾਲਚੀ ਲੋਕ ਅਪਣੀਆਂ ਜੇਬਾਂ ਭਰਨ ਦੀ ਖਾਤਿਰ ਅਕਾਲੀ ਦਲ ਦੇ ਗੁਣ ਗਾਈਨ ਕਰਦੇ ਹਨ ਪਰ ਜਦੋਂ ਮਸਲੇ ਹਲ ਨਹੀ  ਹੁੰਦੇ ਤਾਂ ਫਿਰ ਬਿਆਨ ਦਿੰਦੇ ਹਨ ਕਿ ਅਕਾਲੀ ਦਲ ਨੂੰ ਜਦੋ ਵੋਟਾਂ ਦੀ ਲੋੜ ਹੁੰਦੀ ਹੈ ਉਸ ਵਕਤ ਦੰਗਾ ਪੀੜਤਾ ਨੂੰ ਵਰਤਦੇ ਹਨ। ਕਿੰਨਾਂ ਕੁ ਚਿਰ ਇਹੋ ਕੁਝ ਚਲਦਾ ਰਹੇਗਾ। ਨਵੀ ਗੱਲ ਇਹ ਸਾਹਮਣੇ ਆਈ ਹੈ ਕਿ ਬੀਜੇਪੀ ਨੇ ਨਰਿੰਦਰ ਮੋਦੀ ਨੂੰ ਚੋਣ ਚੇਅਰਮੈਂਨ ਨਿਯੁਕਤ ਕਰ ਦਿਤੇ ਨੂੰ ਅਜੇ ਇਕ ਦੋ ਮਹੀਨੇ ਹੋਏ ਹਨ ਜਿਸ ਨੇ ਬਾਬਰੀ ਮਸਜਿਦ ਤੇ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿਤਾ ਹੈ। ਦੇਖਲਿਆਂ ਤੁਸੀ 21 ਸਾਲ ਪੁਰਾਣੇ ਮੁੱਦੇ ਨੂੰ ਫਿਰ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਇਹ ਮਸਲਾ ਦੇਸ਼ ਦੀ ਸੁਪਰੀਮ ਕੋਰਟ ਵਿਚ ਕੇਸ ਚਲ ਰਿਹਾ ਹੈ। ਉਸ ਵਕਤ ਉਤਰ ਪ੍ਰਦੇਸ਼ ਵਿਚ ਕਿੰਨੇ ਲੋਕ ਮਾਰੇ ਗਏ ਜਦੋਂ ਇਕ ਮੁਸਲਮਾਨਾ ਦੀ ਬਾਬਰੀ ਮਸਜਿਦ ਨੂੰ ਢਾਹਕੇ ਉਸ ਅਸਥਾਨ ਤੇ ਰਾਮ ਮੰਦਰ ਬਣਾਉਣ ਲਈ ਬੀਜੇਪੀ ਅੜੀ ਹੋਈ ਹੈ। ਇਸੇ ਤਰੀਕੇ ਜੇਕਰ ਦੇਸ਼ ਭਾਰਤ ਵਿਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਗੁਰਦੁਆਰੇ,ਚਰਚਾਂ ਅਤੇ ਮਸਜਿਦਾਂ ਵੀ ਹਿੰਦੂ ਮੰਦਰ ਬਣਾਏ ਜਾਣ ਲਈ ਪਿਛੇ ਨਹੀ ਹਟੇਗੀ। ਫਿਰ ਇਕ ਧਰਮਯੁਧ ਮੋਰਚਾ ਸੁਰੂ ਹੋਵੇਗਾ ਜਿਸ ਵਿਚ ਗੁਰਦੁਆਰਿਆਂ ਨੂੰ ਮੰਦਰ ਬਣਾਉਣ ਲਈ ਸ਼ਹੀਦ ਹੋਣਗੇ,ਪੁਲਿਸ ਮੁਕਾਬਲੇ ਵਿਚ ਸਿੱਖਾਂ ਨੂੰ ਮਾਰਿਆ ਜਾਵੇਗਾ,ਸਿੱਖ ਜਿਹੜੇ ਬਚ ਜਾਣਗੇ ਉਹ ਵਿਦੇਸ਼ਾਂ ਵਿਚ ਜਲਾਵਤਨੀ ਕਟਨਗੇ। ਇਹ ਸਭ ਉਸ ਸਮੇ ਹੋਵੇਗਾ ਜਦੋ ਸੁਖਬੀਰ ਬਾਦਲ ਦਾ ਮੁੰਡਾ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਅਤੇ ਆਪ ਮੁਖ ਮੰਤਰੀ। ਕਿਉ ਕਿ ਸਿੱਖਾਂ ਦੀ ਕੁਰਬਾਨੀ ਤੋਂ ਬਿਨਾਂ ਅਕਾਲੀ ਦਲ ਦੀ ਸਰਕਾਰ ਨਹੀ ਬਣ ਸਕਦੀ। ਮਾਵਾਂ ਦੇ ਪੁਤਰ,ਭੈਣਾਂ ਦੇ ਵੀਰ ਅਤੇ ਸਿਰ ਦੇ ਸਾਂਈ ਦੀਆਂ ਕੁਰਬਾਨੀਆਂ ਤੋਂ ਬਾਦ ਹੀ ਪਿਛਲੀਆਂ ਅਕਾਲੀ ਸਰਕਾਰਾਂ ਬਣੀਆਂ ਹਨ ਅਤੇ ਉਸ ਵਕਤ ਸੁਖਬੀਰ ਬਾਦਲ ਰਾਜਨੀਤੀ ਵਿਚ ਆਉਣਾਂ ਸੀ ਅਤੇ ਅਗੇ ਉਸ ਦੇ ਪੁਤਰ ਨੇ ਆਉਣਾਂ ਹੈ। ਯਾਦ ਰੱਖਿਉ ਪੰਜਾਬ ਵਾਸੀਉ ਅਤੇ ਸਿੱਖ ਕੌਮ ਦੇ ਵਫਾਦਾਰੋ ਇਹ ਸਮਾਂ ਜਰੂਰ ਆਵੇਗਾ ਜੇਕਰ ਇਸ ਨੂੰ  ਰੋਕਣਾਂ ਹੈ ਤਾਂ ਇਸ ਕੱਟੜਪੰਥੀ ਪਾਰਟੀ ਬੀਜੇਪੀ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਪੈਣਗੇ। ਨਹੀ ਤਾਂ ਬੀਜੇਪੀ ਦਾ ਦਿਤਾ ਨਾਹਰਾ,ਹਿੰਦੂ ਹਿੱਦੀ, ਹਿੰਦੋਸਤਾਨ,ਬਾਕੀ ਸਾਰੇ ਪਾਕਿਸਤਾਨ ਹੋਕੇ ਰਹੇਗਾ। ਅਖੀਰ ਸਿੱਖਾਂ ਵਲੋਂ ਇਕੋ ਨਾਹਰਾ ਹੋਵੇਗਾ ਇਹ ਨਹੀ ਹੋਣ ਦਿਤਾ ਜਾਵੇਗਾ ਭਾਵੇ ਇਸ ਲਈ ਸਿੱਖ ਕੌਮ ਨੂੰ ਕੁਰਬਾਨੀਆਂ ਨਾ ਕਰਨੀਆਂ ਪੈਣ। ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਦਿਮਾਗ ਨਾਲ ਅਤੇ ਸੋਚ ਨਾਲ ਚਲਾਉਣ ਵਾਲਾ ਹੈ ਜਿਸ ਨੂੰ ਬਿਨਾਂ ਕੁਰਬਾਨੀਆਂ ਤੋਂ ਕਰਕੇ ਦਸੋ ਕਿਉ ਕਿ ਸਿੱਖਾਂ ਦੀਆ ਕੁਰਬਾਨੀਆਂ ਦਾ ਫਾਇਦਾ ਫਿਰ ਸਿਆਸੀ ਪਾਰਟੀਆਂ ਨੇ ਲੈ ਜਾਣਾਂ ਹੈ ਸਿਰਫ ਸਿੱਕ ਕੌਮ ਨੂੰ ਬਰਸੀਆਂ ਅਤੇ ਉਹਨਾਂ ਦੀਆਂ ਯਾਦਗਰਾਂ ਬਣਾਉਣ ਲਈ ਦਸਵੰਧ ਇਕਠੇ ਕਰਨੇ ਪੈਣਗੇ। ਦਸਵੰਧ ਇਕਠੇ ਕਰਨ ਵਾਲੇ ਵੀ ਅਪਣੀਆਂ ਕੋਠੀਆਂ ਬਣਾਕੇ ਬੈਠ ਜਾਣਗੇ ਅਤੇ ਸਰਕਾਰਾਂ ਵਿਚ ਕੁਰਸੀਆਂ ਲੈ ਲੈਣਗੇ।ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਬਹੁਤ ਅਗੇ ਚਲ ਗਿਆ ਹੈ ਸਾਨੂੰ ਬਹੁਤ ਸੋਚ ਸਮਝਕੇ ਅਗੇ ਦੀ ਸੋਚਣੀ ਪੈਣੀ ਹੈ। ਅਜ ਤਕ ਅਸੀਂ ਇਸ ਕਰਕੇ ਪਿਛੇ ਹਾਂ ਕਿਉ ਕਿ ਸਾਨੂੰ ਰਾਜਨੀਤਕ ਲੋਕਾਂ ਨੇ ਪਿਛਲੀਆਂ ਗੱਲਾਂ ਵਿਚ ਪਾ ਪਾਕੇ ਅਪਣੀਆਂ ਕੁਰਸੀਆਂ ਹਾਸ਼ਿਲ ਕੀਤੀਆਂ ਹਨ। ਆਉ ਸਾਰੇ ਅਪਣੀ ਨਵੀ ਨੋਜਵਾਨ ਪੀੜੀ ਨੂੰ ਚੰਗਾ ਰੋਜਗਾਰ ਅਤੇ ਚੰਗੀ ਜਿੰਦਗੀ ਦੇਣ ਲਈ ਚੰਗੀ ਸੋਚ ਤੇ ਧਾਰਨੀ ਬਣੀਏ ਅਤੇ ਵਾਰ ਵਾਰ ਗੁੰਮਰਾਹ ਹੋਣ ਤੋਂ ਬਚੀਏ।

No comments: