ਸਾਨ ਫਰਾਂਸਿਸਕੋ - ਇਕ ਉੱਡਾਨ ਅਧਿਕਾਰੀ ਨੇ ਸੂਚਨਾ ਦਿੱਤੀ ਹੈ ਕਿ ਏਸ਼ੀਆਨ ਏਅਰ ਲਾਇਨਜ਼ ਦਾ ਜਹਾਜ਼ ਸਾਨ ਫਰਾਂਸਿਸਕੋ ਹਵਾਈ ਅੱਡੇ 'ਤੇ ਲੈਂਡਿੰਗ  ਕਰਦੇ ਸਮੇਂ ਕ੍ਰੈਸ਼ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੈਂਡਿੰਗ ਕਰਦੇ ਸਮੇਂ ਜਹਾਜ਼ ਵਿਚ ਅਚਾਨਕ ਅੱਗ ਲੱਗ ਗਈ, ਜਦੋਂ ਯਾਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਐਮਰਜੰਸੀ ਰਾਹੀ ਛਾਲਾਂ ਮਾਰ ਦਿੱਤੀਆਂ। ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ ਕਿ ਇਸ ਵਿਚ ਕਿੰਨ੍ਹੇ ਲੋਕ ਜ਼ਖਮੀ ਹੋਏ ਹਨ। ਉੱਡਾਨ ਪ੍ਰਸ਼ਾਸਨਿਕ ਬੁੱਲਾਰੇ ਨੇ ਦੱਸਿਆ ਕਿ ਲਿਨ ਲੁੰਸਫੋਰਡ ਬੋਇੰਗ 777 ਸ਼ਨੀਵਾਰ ਨੂੰ ਸਾਨ ਫਰਾਂਸਿਸਕੋ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਦੁਰਘਟਨਾ ਦਾ ਕਲਿਪ ਯੂ-ਟਿਊਬ 'ਤੇ ਵੀ ਦੇਖਿਆ ਜਾ ਸਕਦਾ ਹੈ।