jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਯੂ.ਟੀ. ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ’ਚ ਰੈਲੀ

www.sabblok.blogspot.com

ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ, 9 ਜੁਲਾਈ
ਜਾਇੰਟ ਐਕਸ਼ਨ ਕਮੇਟੀ ਪੰਜਾਬ ਤੇ ਯੂਟੀ ਐਂਪਲਾਈਜ਼ ਦੇ ਸੱਦੇ ’ਤੇ ਸੈਕਟਰ-17 ਵਿਖੇ ਪੰਜਾਬ ਅਤੇ ਯੂਟੀ ਦੇ ਵੱਖ ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਇੱਕ ਭਰਵੀਂ ਰੈਲੀ ਕਰਕੇ ਰੋਸ ਪ੍ਰਗਟਾਇਆ। ਇਸ ਰੈਲੀ ਵਿੱਚ ਜਿੱਥੇ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ, ਉਥੇ ਔਰਤ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਜਨਵਰੀ 2013 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ, ਪੰਜਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਬਾਵਜੂਦ 2006 ਤੋਂ ਰਹਿੰਦੇ ਬਕਾਏ ਦੀ ਕਿਸ਼ਤ, ਖਜ਼ਾਨਿਆਂ ਤੋਂ ਪਾਬੰਦੀ ਹਟਾਉਣ, ਸਮੂਹ ਵਿਭਾਗਾਂ ਦੀਆਂ ਵਿੱਤੀ ਪ੍ਰਵਾਨਗੀਆਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਠੇਕੇ ’ਤੇ ਲੱਗੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਭਵਿੱਖ ਵਿਚ ਪੱਕੀ ਭਰਤੀ ਕਰਨ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਕਰਮਚਾਰੀਆਂ ਨੂੰ ਪੈਨਸ਼ਨ ਦੇਣ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਕਰਮਚਾਰੀਆਂ ਨੂੰ ਸਸਤੇ ਦਰਾਂ ’ਤੇ ਮਕਾਨ ਜਾਂ ਫਲੈਟ ਦਿੱਤੇ ਜਾਣ। ਉਨ੍ਹਾਂ ਸੀਟੀਯੂ ਦੀਆਂ ਕੰਡਮ ਬੱਸਾਂ ਨੂੰ ਮੁੜ ਸੜਕ ’ਤੇ ਲਿਆਉਣ ਦਾ ਫੈਸਲਾ ਅਤੇ ਪਿੱਛੇ ਇੰਜਣ ਵਾਲੀਆਂ ਬੱਸਾਂ ਖਰੀਦਣ ਦਾ ਫੈਸਲਾ ਰੱਦ ਕਰਕੇ ਟੈਕਨੀਕਲ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਉਪਯੋਗੀ ਬੱਸਾਂ ਖਰੀਦਣ ’ਤੇ ਵੀ ਜ਼ੋਰ ਦਿੱਤਾ।
ਚੰਡੀਗੜ੍ਹ ਕਾਰਪੋਰੇਸ਼ਨ ਦੇ ਠੇਕੇ ’ਤੇ ਰੱਖੇ ਕਰਮਚਾਰੀ, ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ ਤੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਰੂਰਲ ਸਿਸਟਮ ਦੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣ। ਇਸ ਦੇ ਨਾਲ ਹੀ ਪੰਜਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਉਪਰੰਤ ਮੰਤਰੀਆਂ ਦੀ ਬਣੀ ਤਿੰਨ ਮੈਂਬਰੀ ਕਮੇਟੀ ਵਲੋਂ ਪੈਦਾ ਕੀਤੀਆਂ ਤਰੁੱਟੀਆਂ ਗੱਲਬਾਤ ਰਾਹੀਂ ਵਿਚਾਰ ਕੇ ਦਰੁੱਸਤ ਕੀਤੀਆਂ ਜਾਣ। ਰੈਲੀ ਨੂੰ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ ਪਾਲ, ਸਰਪ੍ਰਸਤ ਰਘਬੀਰ ਸਿੰਘ ਸੰਧੂ, ਚੇਅਰਮੈਨ ਰਣਜੀਤ ਸਿੰਘ ਹੰਸ, ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ, ਲਾਭ ਸਿੰਘ ਸੈਣੀ, ਜੈ ਚੰਦ ਸ਼ਰਮਾ, ਬਾਬੂ ਸਿੰਘ, ਕੁਲਦੀਪ ਸਿੰਘ ਦਿਆਲਪੁਰਾ, ਸੁਖਦੇਵ ਸਿੰਘ ਘੁੰਮਣ,ਦਿਨੇਸ਼ ਸ਼ਰਮਾ, ਦੀਪਕ ਵੈਦ, ਕਾਕਾ ਸਿੰਘ, ਕੁਲਬੀਰ ਸਿੰਘ, ਛਿੰਦਰਪਾਲ, ਸਮਸ਼ੇਰ ਸਿੰਘ, ਪ੍ਰੇਮ ਦਾਸ, ਪ੍ਰੇਮ ਜਿੰਦਲ, ਪਰਮਦੀਪ ਸਿੰਘ, ਬਲਜੀਤ ਸੈਣੀ, ਦਿਲਬਾਗ ਸਿੰਘ ਬਾਗੀ, ਜਗਦੇਵ ਕੌਲ ਅਤੇ ਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ।

No comments: