jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਸਿੱਖਿਆ ਬੋਰਡ ਨਵੀਆਂ ਕਿਤਾਬਾਂ ਮੁਹੱਈਆ ਕਰਨ ਵਿੱਚ ਨਾਕਾਮ

www.sabblok.blogspot.com
ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 9 ਜੁਲਾਈ 
ਅੱਧਾ ਸਾਲ ਬੀਤਣ ਦੇ ਬਾਵਜੂਦ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਮੁਹੱਈਆ ਕਰਨ ਵਿੱਚ ਨਾਕਾਮ ਰਿਹਾ ਹੈ। ਮਿਡਲ ਸਕੂਲ ਦੀ ਪੰਜਾਬੀ ਵਿਆਕਰਣ, ਕੰਪਿਊਟਰ ਸਿੱਖਿਆ, ਇੰਗਲਿਸ਼ ਮਾਧਿਅਮ ਅਤੇ ਹੋਰ ਬਹੁਤ ਸਾਰੀਆਂ ਬੋਰਡ ਦੀਆਂ ਕਿਤਾਬਾਂ ਪੁਸਤਕ ਵਿਕ੍ਰੇਤਾਵਾਂ ਕੋਲ ਨਹੀਂ ਪੁੱਜੀਆਂ, ਜਿਸ ਕਾਰਨ ਵਿਦਿਆਰਥੀ ਗੇੜੇ ਮਾਰ ਕੇ ਨਿਰਾਸ਼ ਪਰਤ ਰਹੇ ਹਨ। ਪੁਰਾਣੇ ਐਡੀਸ਼ਨਾਂ ਦੀਆਂ ਕੀਮਤਾਂ ਤੋਂ ਵੱਧ ਨਵੇਂ ਰੇਟ ਦੇ ਹਿਸਾਬ ਨਾਲ ਕੀਮਤ ਵਸੂਲੀ ਜਾ ਰਹੀ ਹੈ। ਨੌਵੀਂ ਜਮਾਤ ਦੀ ਸਾਇੰਸ ਤੇ ਪੰਜਾਬੀ ਦੀ ਕਿਤਾਬ ’ਤੇ ਕੀਮਤ 152 ਰੁਪਏ ਛਪੀ ਹੈ, ਜਦੋਂ ਕਿ ਵਿਦਿਆਰਥੀਆਂ ਤੋਂ 175 ਰੁਪਏ ਵਸੂਲੇ ਜਾ ਰਹੇ ਹਨ। ਨੌਵੀਂ ਜਮਾਤ ਦੀ ਚਿੱਤਰਕਲਾ ’ਤੇ ਕੀਮਤ 30 ਰੁਪਏ ਛਪੀ ਹੋਈ ਹੈ ਜਦਕਿ 35 ਰੁਪਏ ਵਸੂਲੇ ਜਾ ਰਹੇ ਹਨ। ਇੰਗਲਿਸ਼ ਮਾਧਿਅਮ ਮਿਡਲ ਦਾ ਹਿਸਾਬ ਬਜ਼ਾਰ ਵਿੱਚੋਂ ਗਾਇਬ ਹੈ। ਵਿਦਿਆਰਥੀਆਂ ਨੂੰ ਪੁਰਾਣੇ ਐਡੀਸ਼ਨਾਂ ’ਤੇ ਨਵੀਆਂ ਕੀਮਤਾਂ ਲਾ ਕੇ ਲੁੱਟਿਆ ਜਾ ਰਿਹਾ ਹੈ। ਪੁਸਤਕ ਵਿਕ੍ਰੇਤਾ ਸ੍ਰੀਮਤੀ ਭਗਵੰਤ ਕੌਰ ਸੱਗੂ ਦਾ ਕਹਿਣਾ ਹੈ ਕਿ ਕਿਤਾਬਾਂ ’ਤੇ ਕੀਮਤਾਂ ਛਪੀਆਂ ਦੇਖ ਕੇ ਗਾਹਕ ਨਵੀਆਂ ਕੀਮਤਾਂ ਦੇਣ ਤੋਂ ਆਨਾਕਾਨੀ ਕਰਦਾ ਹੈ, ਜਦੋਂ ਬੋਰਡ ਸਾਨੂੰ ਛਪੀਆਂ ਪ੍ਰਿੰਟਿਡ ਕੀਮਤਾਂ ਤੋਂ ਵੱਧ ਕੀਮਤ ’ਤੇ ਕਿਤਾਬਾਂ ਸਪਲਾਈ ਕਰਦਾ ਹੈ। ਗਾਹਕ ਸਾਡੇ ’ਤੇ ਸ਼ੱਕ ਕਰਦਾ ਹੈ। ਸਾਡੀ ਮੰਗ ਹੈ ਕਿ ਜਿਹੜੀਆਂ ਕਿਤਾਬਾਂ ਭੇਜੀਆਂ ਜਾਣ, ਉਨ੍ਹਾਂ ’ਤੇ ਉਹੀ ਰੇਟ ਲਾਇਆ ਜਾਵੇ, ਜੋ ਗਾਹਕ ਤੋਂ ਵਸੂਲ ਕਰਨਾ ਹੈ।

No comments: