jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਪਿਆਕੜਾਂ ਨੂੰ ਲੱਗੀਆਂ ਮੌਜਾਂ

www.sabblok.blogspot.com
ਮਾਨਸਾ,16 ਜੁਲਾਈ
ਮਾਨਸਾ ਦੇ ਠੇਕੇਦਾਰਾਂ ਨੇ ਪਿਆਕੜਾਂ ਨੂੰ ਮੌਜਾਂ ਲਾ ਰੱਖੀਆਂ ਹਨ । ਠੇਕੇਦਾਰਾਂ ਨੇ ਪਿਆਕੜਾਂ ਦੀ ਸੌਖ ਲਈ ਆਪਣੀਆਂ ਦੁਕਾਨਾਂ ਦੇ ਅੱਗੇ ਹੀ ਠੰਢੇ ਪਾਣੀ ਵਾਲੇ ਕੈਂਪਰ ਰੱਖ ਕੇ ਕੋਲ ਹੀ ਇੱਕ ਫੁੱਲ ਬੂਟਿਆਂ ਵਾਲਾ ਗਲਾਸ ਰੱਖ ਕੇ ਨਮਕ ਦੀ ਪਲੇਟ ਵੀ ਸਜ਼ਾ ਦਿੱਤੀ ਹੈ । ਹੁਣ ਕੋਈ ਵੀ ਵਿਅਕਤੀ ਬੋਤਲ ਖ਼ਰੀਦ ਕੇ ਬਿਨਾਂ ਕਿਸੇ ਝਿਜਕ ਅਤੇ ਆਪਣਾ ਕੀਮਤੀ ਸਮਾਂ ਗਵਾਏ ਹਾੜਾ ਮਾਰ ਸਕਦਾ ਹੈ । ਇਹ ਸਹੂਲਤ ਮਾਨਸਾ ਦੇ ਬੱਸ ਅੱਡੇ ਦੇ ਨਾਲ ਹੀ ਬਾਰਾਂ ਹੱਟਾਂ ਚੌਕ ਵਿੱਚ ਦਿੱਤੀ ਹੋਈ ਹੈ।
ਮਾਨਸਾ ਦੇ ਬੱਸ ਅੱਡੇ ਕੋਲ ਖੁੱਲ੍ਹੇ ਠੇਕੇ ਦੇ ਵੱਡੀ ਗਿਣਤੀ ਗਾਹਕ ਸ਼ਹਿਰ ਵਿੱਚ ਪਿਡਾਂ ਤੋਂ ਮਜ਼ਦੂਰੀ ਕਰਨ ਆਉਂਦੇ ਲੋਕ , ਸ਼ਹਿਰ ਦੀਆਂ ਦੁਕਾਨਾਂ ’ਤੇ ਦਿਨ ਭਰ ਕੰਮ ਕਰਕੇ ਆਪਣੇ ਪਿੰਡਾਂ ਵੱਲ੍ਹ ਪਰਤਦੇ ਸੇਲਜ਼ਮੈਨ ਅਤੇ ਆਖ਼ਰੀ ਬੱਸ ਰਾਹੀਂ ਆਪਣੇ ਘਰਾਂ ਵੱਲ ਜਾਣ ਵਾਲੇ ਰਾਹੀਆਂ ਦੀ ਹੁੰਦੀ ਹੈ । ਕਾਹਲ ਵਿੱਚ ਅਹਾਤੇ ਵਿੱਚ ਵੜਨਾ ਅਤੇ ਅਹਾਤੇ ਦੇ ਫਾਲਤੂ ਖ਼ਰਚੇ ਭਰਨ ਕਾਰਨ ਖੱਜਲ ਖੁਆਰ ਹੁੰਦੇ ਸ਼ਰਾਬੀਆਂ ਨੂੰ ਦਿੱਤੀ ਜਾ ਰਹੀ ਇਸ ਸਹੂਲਤ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ । ਸ਼ਰਾਬੀਆਂ ਨੂੰ ਇਸ ਤਰ੍ਹਾਂ ਦੀ ਸਹੂਲਤ ਦੇਣ ਵਾਲੀਆਂ ਸ਼ਰਾਬ ਦੀਆਂ ਇਹ ਦੁਕਾਨਾਂ ਕੋਈ ਲੁਕਵੀਂ ਥਾਂ ਨਹੀਂ ਹਨ ਸਗੋਂ ਇਹ ਤਾਂ ਪੁਲੀਸ ਨਾਕਿਆਂ ਦੇ ਕੋਲ ਭਰੇ ਬਾਜ਼ਾਰ ਵਿੱਚ ਸਥਿੱਤ ਹਨ ਜਿੱਥੇ ਪਿਆਕੜਾਂ ਦੀਆਂ ਰੌਣਕਾਂ ਲੱਗਦੀਆਂ ਹਨ । ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਰਾਬ ਪਿਲਾਉਣ ਦਾ ਇਹ ਧੰਦਾ ਬੰਦ ਕਰਵਾਇਆ ਜਾਵੇ।

No comments: