jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਕੈਨੇਡਾ ਦੇ ਮੰਤਰੀ ਮੰਡਲ ‘ਵਿੱਚ ਰੱਦੋਬਦਲ, 8 ਨਵੇਂ ਚਿਹਰੇ ਸ਼ਾਮਲ

www.sabblok.blogspot.com

ਬੱਲ ਗੋਸਲ                         ਟਿਮ ਉੱਪਲ

ਟੋਰਾਂਟੋ, 16 ਜੁਲਾਈ---ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅੱਜ ਆਪਣੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ, ਜਿਸ ਵਿਚ ਕਈ ਮੰਤਰੀਆਂ ਦੇ ਮਹਿਕਮੇ ਬਦਲੇ ਗਏ ਅਤੇ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਕੁਝ ਪ੍ਰਮੁੱਖ ਅਹੁਦਿਆਂ ਵਿਚ ਮੁਲਕ ਦੇ ਆਵਾਸ ਮੰਤਰੀ ਦਾ ਅਹੁਦਾ ਜੇਸਨ ਕੇਨੀ ਤੋਂ ਲੈ ਕੇ ਕਰਿਸ ਅਲੈਗਜਾਂਦਰ ਨੂੰ ਸੌਂਪਿਆ ਗਿਆ ਹੈ। ਸਾਬਕਾ ਰੱਖਿਆ ਮੰਤਰੀ ਪੀਟਰ ਮਕੇਅ ਹੁਣ ਨਿਆਂ ਮੰਤਰਾਲਾ ਵੇਖੇਗਾ।
ਹੁਕਮਰਾਨ ਕੰਸਰਵੇਟਿਵ ਪਾਰਟੀ ਪਹਿਲੀ ਵਾਰ 2006 ਅਤੇ 2008 ਵਿਚ ਘਟ ਗਿਣਤੀ, ਜਦ ਕਿ 2011 ਵਿਚ ਬਹੁਮੱਤ ਲੈ ਕੇ ਜਿੱਤੀ ਸੀ। ਸਟੀਫਨ ਹਾਰਪਰ ਦੀ ਕੈਬਨਿਟ ਵਿਚ ਹੁਣ ਤੱਕ 8-9 ਵਾਰ ਫੇਰਬਦਲ ਕੀਤਾ ਗਿਆ ਹੈ। 308 ਸੀਟਾਂ ਵਾਲੀ 40ਵੀਂ ਪਾਰਲੀਮੈਂਟ ਵਿਚ ਹੁਣ ਚਾਰ ਨਵੇਂ ਮਹਿਲਾ ਮੰਤਰੀਆਂ ਸਮੇਤ 8 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਨਾ ਸਿਰਫ ਨਵੇਂ ਚਿਹਰੇ ਲਏ ਗਏ ਹਨ ਸਗੋਂ ਕਈ ਪੁਰਾਣੇ ਮਹਿਕਮਿਆਂ ਨੂੰ ਜੋੜ-ਤੋੜ ਕੇ ਨਵੇਂ ‘ਮੰਤਰਾਲੇ’ ਬਣਾਏ ਗਏ ਹਨ। ਮੁਲਕ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਇਸ 39 ਮੈਂਬਰੀ ਕੈਬਨਿਟ ਵਿਚ 12 ਔਰਤਾਂ ਮੰਤਰੀ ਬਣੀਆਂ ਹਨ। ਮੁਲਕ ਦੇ ਵਿੱਤ ਮੰਤਰੀ ਜਿਮ ਫਲਾਹਰਟੀ, ਵਿਦੇਸ਼ ਮੰਤਰੀ ਜੌਨ ਬੇਅਰਡ, ਖੇਤੀਬਾੜੀ ਮੰਤਰੀ ਗੈਰੀ ਰਿਟਜ਼ ਅਤੇ ਹਾਊਸ ਲੀਡਰ ਪੀਟਰ ਵਾਨ ਲੋਨ ਨੂੰ ਨਹੀਂ ਬਦਲਿਆ ਗਿਆ।
ਦੋ ਪੰਜਾਬੀ ਮੰਤਰੀਆਂ ਬੱਲ ਗੋਸਲ ਨੂੰ ਖੇਡ ਰਾਜ ਮੰਤਰੀ ਅਤੇ ਟਿਮ ਉੱਪਲ ਨੂੰ ਹੁਣ ਬਹੁ-ਸੱਭਿਆਚਾਰ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਫੇਰਬਦਲ ਨੂੰ ਸੈਨੇਟਰਾਂ ਦੀਆਂ ਬੇਨਿਯਮੀਆਂ ਦੇ ਵਿਵਾਦਾਂ ਵਿਚ ਘਿਰੀ ਸਰਕਾਰ ਨੂੰ 2015 ਦੀਆਂ ਚੋਣਾਂ ਵਾਸਤੇ ਮਜ਼ਬੂਤ ਕਰਨ ਦੇ ਪੈਂਤੜੇ ਵਜੋਂ ਲਿਆ ਜਾ ਰਿਹਾ ਹੈ। ਸਹੁੰ ਚੁੱਕ ਸਮਾਗਮ ਬਾਅਦ ਬੋਲਦਿਆਂ ਸਟੀਫਨ ਹਾਰਪਰ ਨੇ ਕਿਹਾ ਕਿ ਨਵੀਂ ਕੈਬਨਿਟ ਨੌਜਵਾਨ ਅਤੇ ਤਜਰਬੇਕਾਰ ਲੀਡਰਾਂ ਨਾਲ ਮੁਲਕ ਦੀ ਖੁਸ਼ਹਾਲੀ ਲਈ ਹੋਰ ਵਧੀਆ ਕੰਮ ਕਰੇਗੀ। ਕੁਝ ਪੁਰਾਣੇ ਮੰਤਰੀਆਂ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰਦਿਆਂ ਮੰਤਰੀ ਮੰਡਲ ਛੱਡਣ ਦੀ ਬੇਨਤੀ ਕੀਤੀ ਸੀ।

No comments: