jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਬਾਦਲ ਵੱਲੋਂ ਸਨਅਤੀ ਰਿਆਇਤਾਂ ਮੌਕੇ ਪੰਜਾਬ ਨੂੰ ਅਣਗੌਲਿਆ ਕਰਨ ਖਿਲਾਫ ਕੇਂਦਰ ਨੂੰ ਚਿਤਾਵਨੀ

www.sabblok.blogspot.com

Photo: ਬਾਦਲ ਵੱਲੋਂ ਸਨਅਤੀ ਰਿਆਇਤਾਂ ਮੌਕੇ ਪੰਜਾਬ ਨੂੰ ਅਣਗੌਲਿਆ ਕਰਨ ਖਿਲਾਫ ਕੇਂਦਰ ਨੂੰ ਚਿਤਾਵਨੀ 

ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਜੰਮੂ-ਕਸ਼ਮੀਰ, ਹਿਮਾਚਾਲ ਪ੍ਰਦੇਸ਼ ਅਤੇ ਉਤਰਾਖੰਡ ਲਈ ਸਨਅਤੀ ਰਿਆਇਤਾਂ ਨਵਿਆਉਣ ਮੌਕੇ ਅਤਿ ਨਾਜ਼ੁਕ ਸਰਹੱਦੀ ਸੂਬੇ ਪੰਜਾਬ ਨੂੰ ਇਸ ਤੋਂ ਅਣਗੌਲਿਆਂ ਰੱਖ ਕੇ ਕੋਈ ਕਦਮ ਚੁੱਕਿਆ ਤਾਂ ਇਸ ਦੇ ਸਿਆਸੀ ਤੇ ਅਮਨ-ਕਾਨੂੰਨ ਪੱਖੋਂ ਗੰਭੀਰ ਨਤੀਜੇ ਨਿਕਲਣਗੇ | ਮੁੱਖ ਮੰਤਰੀ ਨੇ ਇਸ ਸਬੰਧ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਿੱਧੇ ਦਖ਼ਲ ਦੀ ਮੰਗ ਕਰਦਿਆਂ ਆਖਿਆ ਕਿ ਪੰਜਾਬ ਨੂੰ ਹੋਰ ਬਰਬਾਦ ਹੋਣ ਤੋਂ ਬਚਾਉਣ ਲਈ ਸਨਅਤੀ ਤੇ ਹੋਰ ਆਰਥਿਕ ਰਿਆਇਤਾਂ ਮੌਕੇ ਸਾਨੂੰ ਵੀ ਗੁਆਂਢੀ ਸੂਬਿਆਂ ਵਾਂਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ | ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸ. ਬਾਦਲ ਨੇ ਆਖਿਆ ਕਿ ਇਨ੍ਹਾਂ ਗੁਆਂਢੀ ਸੂਬਿਆਂ ਨੂੰ ਪਹਿਲਾਂ ਹੀ ਦਿੱਤੇ ਰਾਹਤ ਪੈਕੇਜਾਂ ਕਾਰਨ ਸਾਡੇ ਸੂਬੇ ਦੀ ਅਰਥ ਵਿਵਸਥਾ ਤਬਾਹ ਹੋ ਚੁੱਕੀ ਹੈ ਅਤੇ ਜੇਕਰ ਇਹੀ ਫੈਸਲਾ ਮੁੜ ਦੁਹਰਾਇਆ ਗਿਆ ਤਾਂ ਇਸ ਨਾਲ ਸਾਡੇ ਸੂਬੇ ਦੇ ਨੌਜਵਾਨਾਂ ਵਿੱਚ ਬੇਚੈਨੀ ਤੇ ਬੇਗਾਨਗੀ ਦੀ ਭਾਵਨਾ ਵਧੇਗੀ ਜਿਸ ਨਾਲ ਸਿਆਸੀ ਅਤੇ ਅਮਨ-ਕਾਨੂੰਨ ਪਖੋਂ ਗੰਭੀਰ ਸਿੱਟੇ ਨਿਕਲਣਗੇ | ਮੁੱਖ ਮੰਤਰੀ ਨੇ ਆਖਿਆ ਕਿ ਦੂਜੇ ਸੂਬਿਆ ਨੂੰ ਦਿੱਤੀਆਂ ਗਈਆਂ ਰਿਆਇਤਾਂ ਮੌਕੇ ਪੰਜਾਬ ਨੂੰ ਬਾਹਰ ਰੱਖਣ ਦਾ ਦਿੱਤਾ ਜਾ ਰਿਹਾ ਕਾਰਨ ਵੀ ਤਰਕਹੀਣ ਹੈ | ਉਨ੍ਹਾਂ ਆਖਿਆ ਕਿ ਪੰਜਾਬ ਪੂਰੀ ਤਰ੍ਹਾਂ ਜ਼ਮੀਨ ਨਾਲ ਘਿਰਿਆ ਸੂਬਾ ਹੋਣ ਕਰਕੇ ਇਸ ਨੂੰ ਵੀ ਕਈ ਔਾਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਕ ਗੁਆਂਢੀ ਮੁਲਕ ਨਾਲ ਲੰਮੀ ਸਰਹੱਦ ਲਗਦੀ ਹੋਣ ਕਰਕੇ ਇਸ ਦੀ ਵਿਵਹਾਰਕ ਤੌਰ 'ਤੇ ਕੌਮਾਂਤਰੀ ਮੰਡੀ 'ਚ ਕੋਈ ਪਹੁੰਚ ਨਹੀਂ ਹੈ | 

No comments: