jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਬਾਜਵਾ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਕੇਂਦਰ ਜਾਂਚ ਕਰੇ : ਸੁਖਬੀਰ

www.sabblok.blogspot.com
Photo: ਬਾਜਵਾ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਕੇਂਦਰ ਜਾਂਚ ਕਰੇ : ਸੁਖਬੀਰ

ਚੰਡੀਗੜ੍ਹ  (ਪਰਾਸ਼ਰ) - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਨੂੰ ਕਾਂਗਰਸ ਨੇਤਾ ਕੈ. ਅਮਰਿੰਦਰ ਸਿੰਘ ਵਲੋਂ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਲਾਏ ਗਏ ਉਸ ਦੋਸ਼ ਦੀ ਜਾਂਚ ਕਰਨ ਲਈ ਕਿਹਾ ਹੈ, ਜਿਸ 'ਚ ਉਨ੍ਹਾਂ ਨੇ ਬਾਜਵਾ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦਾ ਜ਼ਿਕਰ ਕੀਤਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਮਰਿੰਦਰ ਵਲੋਂ ਆਪਣੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ 'ਤੇ ਲਾਇਆ ਗਿਆ ਇਹ ਦੋਸ਼ ਬਹੁਤ ਗੰਭੀਰ ਹੈ ਕਿਉਂਕਿ ਉਹ 5 ਸਾਲ ਤਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਤੇ ਬਾਅਦ 'ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸਨ। ਇਸ ਲਈ ਉਨ੍ਹਾਂ ਨੂੰੂ ਇਸ ਤਰ੍ਹਾਂ ਦੀਆਂ ਸਰਗਰਮੀਆਂ ਦੀ ਪੂਰੀ ਸੂਚਨਾ ਮਿਲਦੀ ਰਹਿੰਦੀ ਹੈ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਨੂੰ ਪੂਰੀ ਸੰਜੀਦਗੀ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ।   ਅਮਰਿੰਦਰ ਨੇ ਇਹ ਦੋਸ਼ ਬੀਤੀ ਜਨਵਰੀ ਸੋਨੀਆ ਗਾਂਧੀ ਨੂੰ ਲਿਖੇ ਇਕ ਪੱਤਰ 'ਚ ਲਾਇਆ ਹੈ। ਹਾਲਾਂਕਿ ਬਾਅਦ 'ਚ ਅਮਰਿੰਦਰ ਨੇ ਇਸਦਾ ਖੰਡਨ ਕੀਤਾ ਪਰ ਸੁਖਬੀਰ ਦਾ ਕਹਿਣਾ ਹੈ ਕਿ ਅਮਰਿੰਦਰ ਨੇ ਇਹ ਖੰਡਨ ਹਾਈਕਮਾਨ ਦੇ ਦਬਾਅ ਤਹਿਤ ਕੀਤਾ ਹੈ। ਪੰਜਾਬ 'ਚ ਹਾਲ ਹੀ 'ਚ ਹੋਈਆਂ ਪੰਚਾਇਤ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਸੁਖਬੀਰ ਨੇ ਬਾਜਵਾ ਦੇ ਬਿਆਨ ਦਾ ਖੰਡਨ ਕੀਤਾ, ਜਿਸ 'ਚ ਉਨ੍ਹਾਂ ਨੇ ਬਾਦਲ ਸਰਕਾਰ ਨੂੰ ਪੰਚਾਇਤ ਚੋਣਾਂ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਲੱਗਭਗ 85 ਫੀਸਦੀ ਦੀ ਵੋਟਿੰਗ ਹੋਈ ਹੈ। ਹੱਤਿਆ ਤਾਂ ਉਦੋਂ ਹੁੰਦੀ, ਜਦੋਂ ਸਰਕਾਰ ਲੋਕਾਂ ਨੂੰ ਘਰੋਂ ਨਿਕਲ ਕੇ ਵੋਟਿੰਗ ਕਰਨ ਤੋਂ ਮਨ੍ਹਾ ਕਰਦੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਕਾਂਗਰਸ ਦਾ ਆਧਾਰ ਲਗਾਤਾਰ ਸੁੰਘੜਦਾ ਜਾ ਰਿਹਾ ਹੈ। ਜਿਥੇ ਤਕ ਬਾਜਵਾ  ਦਾ ਪ੍ਰਸ਼ਨ ਹੈ, ਉਨ੍ਹਾਂ ਦੀ ਲੀਡਰਸ਼ਿਪ 'ਤੇ ਵੀ ਸੁਆਲ ਉੱਠਣ ਲੱਗੇ ਹਨ। ਕਾਂਗਰਸ ਨੇ ਪਹਿਲਾਂ ਜ਼ਿਲਾ ਸੰਮਤੀਆਂ, ਫਿਰ ਬਲਾਕ ਸੰਮਤੀਆਂ ਅਤੇ ਹੁਣ ਪੰਚਾਇਤਾਂ 'ਚ ਹਾਰ ਖਾਧੀ ਹੈ। ਪ੍ਰਤਾਪ ਬਾਜਵਾ ਨੂੰ ਤਾਂ ਆਪਣੇ ਹਲਕੇ ਕਾਦੀਆਂ 'ਚ ਵੀ ਮੂੰਹ ਦੀ ਖਾਣੀ ਪਈ ਹੈ। ਇਥੋਂ ਤਕ ਕਿ ਉਨ੍ਹਾਂ ਦੀ ਧਰਮਪਤਨੀ ਚਰਨਜੀਤ ਕੌਰ ਬਾਜਵਾ, ਜਿਸ ਵਾਰਡ 'ਚ ਰਹਿੰਦੀ ਹੈ, ਉਸ 'ਚ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸੁਖਬੀਰ ਨੇ ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕੇ. ਐੱਸ. ਪੰਨੂੰ 'ਤੇ ਉਤਰਾਖੰਡ 'ਚ ਹੋਏ ਹਮਲੇ 'ਤੇ ਇਹ ਕਹਿ ਕੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਹੁਣੇ ਹੀ ਵਿਦੇਸ਼ ਤੋਂ ਮੁੜੇ ਹਨ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੈ। ਉਂਝ ਵੀ ਇਸਦੀ ਜਾਂਚ ਸ਼ੁਰੂ ਹੈ ਅਤੇ ਇਸਦੇ ਪੂਰਾ ਹੋਣ ਤੋਂ ਪਹਿਲਾਂ ਕੁਝ ਕਹਿਣਾ ਵਾਜਿਬ ਨਹੀਂ। 

No comments: