jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਖੈਹਰਾ ਵਲੋਂ ਕਾਂਗਰਸੀਆਂ ਦੇ ਫੋਨ ਟੈਪਿੰਗ ਦਾ ਦੋਸ਼, ਹਾਈਕੋਰਟ ਨੂੰ ਦਖਲ ਦੀ ਅਪੀਲ

www.sabblok.blogspot.com

ਪੰਜਾਬ ਪੁਲਿਸ ਤੇ ਫੋਨ ਟੈਪਿੰਗ ਦਾ ਦੋਸ਼!








ਗਗਨਦੀਪ ਸੋਹਲ

ਚੰਡੀਗੜ੍ਹ, 17 ਜੁਲਾਈ : ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖੈਹਰਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਚ ਹੋ ਰਹੇ ਕਥਿਤ ਤੌਰ ਤੇ ਪੁਲਿਸ ਵਲੋਂ ਵਿਰੋਧੀ ਧਿਰ ਕਾਂਗਰਸੀ ਆਗੂਆਂ, ਕੈਬਨਟ ਮੰਤਰੀਆਂ ਤੇ ਹੋਰ ਮਹੱਤਵਪੂਰਨ ਮੈਂਬਰਾਂ ਦੇ ਫੋਨ ਟੈਪਿੰਗ, ਈਮੇਲ ਤੇ ਮੈਸਿਜ ਪੜਨ ਦੇ ਮਾਮਲੇ ਦਾ ਨੋਟਿਸ ਲੈਣ।


ਇਸ ਸਬੰਧੀ ਅੱਜ ਇਥੇ ਜਾਰੀ ਬਿਆਨ ਚ ਖੈਹਰਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਇਹ ਸਭ ਕਰ ਰਹੀ ਹੈ ਤੇ

ਇਸ ਕਾਰਜ ਦੀ ਪੂਰਤੀ ਲਈ ਸਰਵਿਲੈਂਸ ਯੰਤਰ ਖਰੀਦਣ ਲਈ ਕਰੋੜਾਂ ਰੁਪਏ ਪਾਸ ਕਰਵਾ ਲਏ ਹਨ। ਇਹ ਨਾ ਸਿਰਫ ਇੱਕ ਆਮ ਇਨਸਾਨ ਦੀ ਨਿੱਜਤਾ ਅਤੇ ਅਜਾਦੀ ਦੀ ਉਲੰਘਣਾ ਹੈ ਬਲਕਿ ਨਾਲ ਹੀ ਲੋਕਾਂ ਦੀ ਅਵਾਜ ਨੂੰ ਦੱਬਣ-ਕੁੱਚਲਣ ਦੀ ਸੋਚੀ ਸਮਝੀ ਸਾਜਿਸ਼ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਅਤੇ ਇਸ ਦੀ ਤਾਕਤਵਰ ਕਮੇਟੀ, ਜਿਸ ਵਿੱਚ ਚੀਫ ਸੈਕਟਰੀ ਅਤੇ ਹੋਮ ਸੈਕਟਰੀ ਸ਼ਾਮਿਲ ਹਨ, ਨੇ ਰਿਜਨਲ ਮੋਨੀਟਰਿੰਗ ਸੈਂਟਰ ਦੇ ਨਾਮ ਉੱਪਰ ਅਸਲੀਅਤ ਵਿੱਚ ਆਪਣੇ ਸਿਆਸੀ ਵਿਰੋਧੀਆਂ ਦੇ ਫੋਨ ਟੈਪ ਕਰਨ, ਈ-ਮੇਲ ਅਤੇ ਮੈਸਜ ਉੱਪਰ ਨਜਰ ਰੱਖਣ ਅਤੇ ਸਾਰੀਆਂ ਹੀ ਸੋਸ਼ਲ ਸਾਈਟਾਂ ਉੱਪਰ ਨਜਰ ਰੱਖਣ ਦੀ ਸਕੀਮ ਬਣਾਈ ਹੈ।

No comments: