jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਲੋਕ ਸੰਪਰਕ ਦਫ਼ਤਰ ਨੇ ਗਲਤੀ ਨਾਲ ਜੇਤੂ ਉਮੀਦਵਾਰਾਂ ਨੂੰ ਸ਼ਰੋਮਣੀ ਅਕਾਲੀ ਦਲ (ਬ) ਦਾ ਦੱਸਣ 'ਤੇ ਖਿਮਾ ਮੰਗੀ

www.sabblok.blogspot.com

ਅੰਮ੍ਰਿਤਸਰ, 4 ਜੁਲਾਈ (ਜਸਬੀਰ ਸਿੰਘ ਸੱਗੂ)- ਬੀਤੀ ਸ਼ਾਮ ਇਸ ਦਫਤਰ ਵਲੋਂ ਜਾਰੀ ਪ੍ਰੈਸ ਨੋਟ ਵਿਚ ਸੋਧ ਕਰਦਿਆਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਚਾਇਤੀ ਚੋਣ ਨਤੀਜਿਆਂ ਵਿਚ ਜੇਤੂ ਉਮੀਦਵਾਰਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਸਮੇਂ ਗਲਤੀ ਨਾਲ ਜੇਤੂ ਉਮੀਦਵਾਰਾਂ ਨੂੰ ਸ਼ਰੋਮਣੀ ਅਕਾਲੀ ਦਲ (ਬਾਦਲ) ਦਾ ਦੱਸਿਆ ਗਿਆ ਜਦ ਕਿ ਉਮੀਦਵਾਰਾਂ ਨੇ ਚੋਣ ਆਪੋ ਆਪਣੇ ਚੋਣ ਨਿਸ਼ਾਨ 'ਤੇ ਲੜੀ ਹੈ। ਇਸ ਗਲਤੀ ਲਈ ਲੋਕ ਸੰਪਰਕ ਦਫ਼ਤਰ, ਅੰਮ੍ਰਿਤਸਰ ਖਿਮਾ ਜਾਚਕ ਹੈ।

ਘਿਉ ਸਿਧੀ ਉਗਲ ਨਾਲ ਨਹੀ ਨਿਕਲਣ ਦਿੰਦੇ ਫਿਰ ਟੇਢੀ ਤਾਂ ਕਰਨੀ ਪੈਣੀ ਹੈ [

ਲੋਕ ਸੰਪਰਕ ਵਿਭਾਗ ਨੇ ਇਹ ਕਹਿਕੇ ਅਕਾਲੀ ਦਲ ਬਾਦਲ ਦਾ ਮੱਹ ਬੰਦ ਕਰ ਦਿਤਾ ਕਿ ਪੰਜਾਬ ਦੇ ਪਿੰਡਾਂ ਵਿਚ ਇਕ ਵੀ ਉਮੀਦਵਾਰ ਨੇ ਅਕਾਲੀ ਦਲ ਬੀਜੇਪੀ ਦੇ ਚੋਣ ਨਿਸ਼ਾਨ ਤੇ ਚੋਣ ਨਹੀ ਲੜੀ ਫਿਰ ਪੰਜਾਬ ਭਰ ਦੇ ਅਕਾਲੀ ਲੀਡਰ ਇਹ ਕਿਉ ਢਡੋਰਾ ਪਿਟ ਰਹੇ ਹਨ ਕਿ ਇਹਨਾਂ ਚੋਣਾਂ ਵਿਚ ਅਕਾਲੀ ਦਲ ਬੀਜੇਪੀ ਬਹੁਮਤ ਨਾਲ ਜਿਤੇ ਹਨ ਪਰ ਇਸ ਵਾਰ ਕਾਂਗਰਸ ਪਾਰਟੀ ਨੇ ਵੀ ਘਟ ਨਹੀ ਕੀਤੀ ਕਿਉ ਕਿ ਉਹਨਾਂ ਨੂੰ ਪਤਾ ਸੀ ਕਿ ਮੋਜੂਦਾ ਸਰਕਾਰ ਨੇ ਉਹਨਾਂ ਉਮੀਦਵਾਰਾਂ ਦੇ ਕਾਗਜ ਰੱਦ ਕਰ ਦੇਣੇ ਹਨ ਜਿੰਨਾਂ ਤੇ ਇਹ ਲਿਖਿਆ ਜਾਣਾਂ ਹੈ ਕਿ ਇਹ ਉਮੀਦਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਫੇਰ ਕਿ ਸੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਪਿੰਡ ਦੇ ਮੋਹਤਵਾਰ ਲੋਕਾ ਨਾਲ ਫੈਸਲਾ ਕਰਕੇ ਅਪਣੇ ਆਪ ਨੂੰ ਅਜਾਦ ਲਿਖ ਦਿਤਾ ਅਤੇ ਪੰਜਾਬ ਭਰ ਵਿਚੋਂ ਸਭ ਤੋਂ ਵਧ ਜਿੱਤ ਪ੍ਰਾਪਤ ਕੀਤੀ ਦੂਸਰੇ ਪਾਸੇ ਜਿੰਨਾਂ ਨੇ ਸਰਬਸੰਮਤੀ ਨਾਲ ਚੋਣ ਕਰ ਲਈ ਉਹਨਾਂ ਵਿਚ ਵੀ ਬਹੁਮਤ ਕਾਂਗਰਸ ਪਾਰਟੀ ਨਾਮ ਸਬੰਧਤ ਪਿੰਡ ਹਨ। ਜਿੰਨਾਂ ਕਾਂਗਰਸ ਪਾਰਟੀ ਮੈਂਬਰਾਂ ਦੇ ਪੇਪਰ ਕੈਸਲ ਨਹੀ ਕਰ ਸਕੇ ਉਹਨਾਂ ਨੂੰ ਵੀ ਪੰਜਾਬ ਦੀ ਜਨਤਾ ਨੇ ਜਿਤਾਇਆ ਹੈ। ਕਾਂਗਰਸ ਪਾਰਟੀ ਨੂੰ ਇਹ ਸਮਝ ਆਈ ਕੇ ਜੇਕਰ ਘਿਉ ਸਿਧੀ ਉਗਲ ਨਾਲ ਨਹੀ ਨਿਕਲਣ ਦਿੰਦੇ ਫਿਰ ਟੇਢੀ ਤਾਂ ਕਰਨੀ ਪੈਣੀ ਹੈ ਆਖਿਰ ਮਸਲਾ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਅਤੇ ਪਿੰਡਾਂ ਵਿਚ ਬਹੁਮਤ ਪੰਚਾਇਤਾ ਕਾਂਗਰਸ ਪਾਰਟੀ ਨਾਲ ਸਬੰਧਤ ਕਰਨਾਂ ਸੀ ਜਿਸ ਲਈ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਟੇਢੀ ਉਗਲ ਨਾਲ ਵੋਟ ਪਾਈ। ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਬਹੁਤ ਵਧੀਆਂ ਕੰਮ ਇਹ ਕੀਤਾ ਕਿ ਜਿੰਨਾਂ ਪਿੰਡਾਂ ਵਿਚ ਅਕਾਲੀ ਮੰਤਰੀਆਂ, ਐਮ ਐਲ ਏ ਨੇ ਸਰਪੰਚ ਅਪਣੇ ਵਲੋ ਖੜੇ ਕੀਤੇ ਸਨ ਅਤੇ ਦੂਸਰੇ ਗਰੂੱਪ ਨੂੰ ਵੀ ਥਾਪੜਾ ਦਿਤਾ ਪਰ ਅੰਦਰੋ ਅੰਦਰੀ ਖਤਮ ਕਰਕੇ ਅਪਣੇ ਹਮਾਇਤੀਆਂ ਨੂੰ ਜਿਤਾਉਣ ਲਈ ਚਾਲਾਂ ਚਲੀਆਂ ਜਿੰਨਾਂ ਨੂੰ ਖਤਮ ਕਰਨ ਲਈ ਕਾਂਗਰਸ ਪਾਰਟੀ ਦੇ ਮੈਂਬਰਾਂ ਨੇ ਉਹਨਾਂ ਪਿੰਡਾਂ ਵਿਚ ਦੂਸਰੇ ਗਰੂਪ ਦੇ ਅਕਾਲੀਆਂ ਨੂੰ ਵੋਟ ਪਾਕੇ ਜਿਤਾ ਜਿਤਾ ਅਤੇ ਵੱਡੇ ਵੱਡੇ ਥੰਮ ਸਿਟੇ ਹਨ। ਇਸ ਨਾਲ ਜਿਥੇ ਦੂਸਰੀਆਂ ਧਿਰਾਂ ਆਉਂਦੀਆਂ ਪਾਰਲੀਮੈਂਟ ਵਿਚ ਕਾਂਗਰਸ ਪਾਰਟੀ ਦੀ ਮਦਦ ਕਰਨਗੀਆਂ ਅਤੇ ਜਿਥੇ ਦੂਸਰੀ ਧਿਰ ਹਾਰੀ ਹੈ ਉਹ ਵੀ ਪਾਰਲੀਮੈਂਟ ਵਿਚ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਅਕਾਲੀ ਦਲ ਨੂੰ ਹਰਾਉਣ ਲਈ ਜੋਰ ਅਜਮਾਇਸ ਕਰਨਗੇ। ਅਖੀਰ ਗੱਲ ਇਸ ਹੱਦ ਤਕ ਪਹੁੰਚ ਗਈ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਲਈ ਰਸਤਾ ਸਾਫ ਕਰ ਲਿਆ ਹੈ। ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ,ਪੰਜਾਬ ਦੇ ਚੋਣ ਅਧਿਕਾਰੀਆਂ ਨੂੰ ਧਮਕੀਆਂ,ਬਦਲੀਆਂ,ਅਤੇ ਸਰਕਾਰੀ ਤੰਤਰ ਦਾ ਇਸਤੇਮਾਲ ਨਾ ਕਰਦੀ ਅਤੇ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਨਾ ਪਾਈ ਹੁੰਦੀ ਤਾਂ ਇਹਨਾਂ ਚੋਣਾਂ ਵਿਚ ਅਕਾਲੀਆਂ ਦੀਆਂ ਅੱਖਾਂ ਖੁਲ ਜਾਣੀਆਂ ਸਨ ਕਿ ਲੋਕ ਇਸ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੂੰ ਕਿਸ ਤਰੀਕੇ ਨਾਲ ਨਫਰਤ ਕਰਦੀ ਹੈ। ਇਕ ਵੀ ਸ਼ਰਪੰਚ ਅਕਾਲੀ ਦਲ ਨਾਲ ਸਬੰਧਤ ਜਿਤ ਨਹੀ ਸੀ ਸਕਦਾ ਪਰ ਚਲੋ ਹਰ ਤਰੀ ਕੇ ਨਾਲ ਸਰਕਾਰ ਦਹਿਸ਼ਤ ਪਾ ਸਕਦੀ ਹੈ ਪਰ ਜਿਹੜੇ ਸਿਆਣੇ ਸਨ ਉਹਨਾਂ ਨੇ ਚੁੱਪ ਕਰਕੇ ਅਪਣੀ ਵੋਟ ਦਾ ਇਸਤੇਮਾਲ ਕਰਕੇ ਜਿਥੇ ਅਪਣੀ ਸਿਆਣਪ ਬਾਰੇ ਦਸਿਆ ਉਥੇ ਅਪਣੀ ਮਰਜੀ ਨਾਲ ਕਾਂਗਰਸ ਪਾਰਟੀ ਨੂੰ ਵੋਟ ਪਾਈ। ਇਕ ਚੁੱਪ ਸੋ ਸੁੱਖ ਦਾ ਖਿਆਲ ਕਰਕੇ ਪੰਜਾਬ ਦੀ ਜਨਤਾ ਅਗਲੀਆਂ ਪਾਰਲੀਮੈਂਟ ਵਿਚ ਖੁਲਕੇ ਵੋਟ ਦਾ ਇਸਤੇਮਾਲ ਕਰਨਗੇ।

No comments: