jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਨੀਗਰੋਜ਼ ਆ ਗਏ’ ਦੇ ਡਰ ਕਾਰਨ ਸਹਿਮੇ ਹੋਏ ਨੇ ਲੋਕ

www.sabblok.blogspot.com



ਜਲੰਧਰ—ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ‘ਚ ਫੈਲੀਆਂ ਕਾਲਾ ਕੱਛਾ ਗਿਰੋਹ ਦੀਆਂ ਅਫਵਾਹਾਂ ਕਾਰਨ ਲੋਕ ਕਾਫੀ ਸਹਿਮੇ ਹੋਏ ਹਨ। ਨੀਗਰੋਜ਼ ਨਾਂ ਦੇ ਭੂਤ ਦੇ ਖੌਫ ਤੋਂ ਲੋਕ ਡਾਢੇ ਦੁਖੀ ਹਨ। ਸ਼ਹਿਰ ‘ਚ ਨੂਰਪੁਰ ਕਲੋਨੀ, ਹਰਦਿਆਲ ਨਗਰ, ਸੰਤੋਖਪੁਰਾ, ਅੰਬਿਕਾ ਕਲੋਨੀ ‘ਚ ਵੀ ਇਹੋ ਜਿਹੀ ਦਹਿਸ਼ਤ ਪਾਈ ਜਾ ਰਹੀ ਹੈ। ਅਜਿਹੀਆਂ ਅਫਵਾਹਾਂ ਕਾਰਨ ਕਈ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ, ਜਿਸ ਦੌਰਾਨ ਕੁਝ ਲੋਕ ਸਾਰੀ ਰਾਤ ਜਾਗਦੇ ਹਨ ਅਤੇ
ਇਲਾਕੇ ਦਾ ਧਿਆਨ ਰੱਖਦੇ ਹਨ।
ਅਜਿਹੀਆਂ ਅਫਵਾਹਾਂ ਕਾਰਨ ਜਲੰਧਰ ਦੇ ਏ. ਸੀ. ਪੀ. ਜਸਵੀਰ ਸਿੰਘ ਰਾਏ ਨੇ ਬਾਕੀ ਪੁਲਸ ਅਫਸਰਾਂ ਦੇ ਨਾਲ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ 15 ਪਿੰਡਾਂ ਦੀ ਚੈਕਿੰਗ ਕੀਤੀ ਪਰ ਉਨ੍ਹਾਂ ਨੂੰ ਚੈਕਿੰਗ ਦੌਰਾਨ ਕਾਲਾ ਕੱਛਾ ਗਿਰੋਹ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਜਸਵੀਰ ਸਿੰਘ ਰਾਏ ਨੂੰ 12 ਪਿੰਡਾਂ ਤੋਂ ਫੋਨ ਆਏ ਸਨ ਕਿ ਇਸ ਪਿੰਡ ‘ਚ ਨੀਗਰੋ ਆ ਗਏ ਹਨ। ਇਸ ਤੋਂ ਬਾਅਦ ਜਸਵੀਰ ਸਿੰਘ ਪੁਲਸ ਪਾਰਟੀ ਨਾਲ ਉੱਥੇ ਪਹੁੰਚੇ ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ।  ਇਸ ਦੌਰਾਨ ਜਸਵੀਰ ਰਾਏ ਨੇ ਪਿੰਡਾਂ ‘ਚ ਠੀਕਰੀ ਪਹਿਰਾ ਦੇਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ।
ਜਸਵੀਰ ਰਾਏ ਨੇ ਕਿਹਾ ਕਿ ਇਨ੍ਹਾਂ ਪਿੰਡਾਂ ‘ਚ ਅਫਵਾਹ ਉੱਡੀ ਹੋਈ ਹੈ ਕਿ ਨੀਗਰੋ ਆ ਕੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਅਜੇ ਤੱਕ ਇਸ ਤਰ੍ਹਾਂ ਦੇ ਕਿਸੇ ਬੰਦੇ ਦੀ ਪਛਾਣ ਨਹੀਂ ਹੋ ਸਕੀ ਅਤੇ ਇਸ ਸੰਬੰਧੀ ਅਜੇ ਤੱਕ ਥਾਣੇ ‘ਚ ਵੀ ਕੋਈ ਸ਼ਿਕਾਇਤ ਨਹੀਂ ਆਈ।

No comments: