jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਪੰਜਾਬੀ ’ਵਰਸਿਟੀ ਵਿੱਚ ਦਾਖ਼ਲੇ ਦੀ ਮੈਰਿਟ ਅਸਮਾਨੀ ਚੜ੍ਹੀ

www.sabblok.blogspot.com
ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਪੰਜਾਬੀ ਯੂਨੀਵਰਸਿਟੀ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੇ ਦਾਖ਼ਲਿਆਂ ਲਈ ਮੈਰਿਟ ਐਤਕੀਂ ਸਿਖਰਾਂ ਨੂੰ ਛੂਹ ਗਈ ਹੈ ਜਿਸ ਕਰਕੇ ਯੂਨੀਵਰਸਿਟੀ ਦੇ ਕੁਝ ਵਿਭਾਗਾਂ ਵਿੱਚ ਸੀਟਾਂ ਵਧਾਉਣ ਦੀ ਚਰਚਾ ਹੈ। ਇਕੱਤਰ ਵੇਰਵਿਆਂ ਅਨੁਸਾਰ ਬੀਏ (ਆਨਰਜ਼) ਪੰਜਾਬੀ ਵਿੱਚ ਕੁੱਲ 25 ਸੀਟਾਂ ਹਨ ਤੇ ਮੈਰਿਟ 95 ਫੀਸਦੀ ਤੋਂ ਵੀ ਉਪਰ ਰਹੀ ਹੈ। ਵਿਭਾਗ ਦੇ ਮੁਖੀ ਪ੍ਰੋ. ਲਖਬੀਰ ਸਿੰਘ ਨੇ ਦੱਸਿਆ ਕਿ ਐਮਏ (ਪੰਜਾਬੀ) ਜਿਸ ਦੀਆਂ 62 ਸੀਟਾਂ ਹਨ, ਦੇ ਜਨਰਲ ਵਰਗ ਦੀ 67 ਤੋਂ 75 ਤੇ ਐਸਸੀ ਵਰਗ ਲਈ 57 ਤੋਂ 67 ਫੀਸਦੀ ਤੱੱਕ ਦੀ ਮੈਰਿਟ ਰਹੀ। ਹਿਸਟਰੀ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਢਿੱਲੋਂ ਅਨੁਸਾਰ 50 ਸੀਟਾਂ ਲਈ ਮੈਰਿਟ 60 ਫੀਸਦੀ ਤੋਂ ਉਪਰ ਰਹੀ। ਮੀਡੀਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਅਨੁਸਾਰ ਬੀਏ (ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਟੈਕਨਾਲੋਜੀ) ਦੀ ਮੈਰਿਟ 68 ਤੋਂ 82 ਫੀਸਦੀ, ਬੀਟੈਕ (ਟੀਵੀ, ਫਿਲਮ ਪ੍ਰੋਡਕਸ਼ਨ ਐਂਡ ਮੀਡੀਆ ਟੈਕਨਾਲੋਜੀ) ਦੀ ਮੈਰਿਟ 62 ਤੋਂ 82 ਫੀਸਦੀ ਰਹੀ। ਪਹਿਲੀ ਵਾਰ ਸ਼ੁਰੂ ਹੋਈ ਐਮਏ (ਟੀਵੀ, ਫਿਲਮ ਪ੍ਰੋਡਕਸ਼ਨ) ਦੀਆਂ 20 ਸੀਟਾਂ ਲਈ 1186 ਅਰਜ਼ੀਆਂ ਆਈਆਂ ਤੇ ਮੈਰਿਟ ਦਾ ਅੰਕੜਾ 64 ਤੋਂ 80 ਫੀਸਦੀ ਤੱਕ ਪੁੱਜਾ। ਹੋਰ ਵੇਰਵਿਆਂ ਅਨੁਸਾਰ ਬੀਐਸਸੀ ਆਨਰਜ਼ ਇਕਨਾਮਿਕਸ ਲਈ ਮੈਰਿਟ 82 ਫੀਸਦੀ, ਐਮਏ ਇਕਨਾਮਿਕਸ ਲਈ 72 ਫੀਸਦੀ, ਐਮਐਸਸੀ ਬਾਇਓਟੈਕਨਾਲੋਜੀ ਦੀ 88 ਫੀਸਦੀ ਤੇ ਐਮਐਸਸੀ (ਮਾਈਕਰੋ ਐਂਡ ਫੂਡ ਟੈਕਨਾਲੋਜੀ) ਦੀ 87 ਫੀਸਦੀ ਤੇ ਐਮਐਸਸੀ (ਬੌਟਨੀ) ਦੀ 73 ਫੀਸਦੀ ਮੈਰਿਟ ਰਹੀ। ਐਮਏ ਸ਼ਸ਼ੌਲੋਜੀ ਦੀ ਮੈਰਿਟ 60 ਫੀਸਦੀ ਤੋਂ ਉਪਰ ਰਹੀ। ਕੇਂਦਰੀ ਦਾਖਲਾ ਸੈੱਲ ਦੇ ਇੰਚਾਰਜ ਡਾ. ਬਲਵਿੰਦਰ ਸਿੰਘ ਟਿਵਾਣਾ ਤੇ ਡੀਨ ਕਾਲਜਿਜ਼ ਡਾ. ਜੇਏ ਖਾਨ ਨੇ ਸੰਪਰਕ ਕਰਨ ’ਤੇ ਦੱੱਸਿਆ ਕਿ ਇਸ ਵਾਰ ਤਕਰੀਬਨ ਸਾਰੇ ਹੀ ਵਿਭਾਗਾਂ ਲਈ ਪਹਿਲਾਂ ਨਾਲੋਂ ਵਧੇਰੇ ਦਾਖਲਾ ਫਾਰਮ ਆਏ। ਉਪ ਕੁਲਪਤੀ ਡਾ. ਜਸਪਾਲ ਸਿੰਘ ਜੋ ਅਮਰੀਕਾ ਗਏ ਹੋਏ ਹਨ, ਨੇ ਫੋਨ ’ਤੇ ਦੱਸਿਆ ਕਿ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਇੱਥੇ ਪੜ੍ਹਨ ਦੇ ਇਛੁੱਕਾਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਉਨ੍ਹਾਂ ਲੋੜ ਅਨੁਸਾਰ ਕੁਝ ਵਿਭਾਗਾਂ ਵਿੱਚ ਸੀਟਾਂ ਵਧਾਉਣ ਦੇ ਸੰਕੇਤ ਵੀ ਦਿੱਤੇ।

No comments: