jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਅਧਿਆਪਕਾਂ ਦੀ ਸਹਿਕਾਰੀ ਸਭਾ ਦੀਆਂ ਚੋਣਾਂ ਅੱਜ

www.sabblok.blogspot.com
ਪੱਤਰ ਪ੍ਰੇਰਕ
ਮਾਨਸਾ, 13 ਜੁਲਾਈ
ਅਧਿਆਪਕਾਂ ਦੀ ਸਭ ਤੋਂ ਵੱਡੀ ਸਹਿਕਾਰੀ ਸਭਾ ਦੀਆਂ ਭਲਕੇ 14 ਜੁਲਾਈ ਨੂੰ ਪੈ ਰਹੀਆਂ ਵੋਟਾਂ ਵਿੱਚ 9 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਦੋਂ ਕਿ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਲਈ 7 ਡਾਇਰੈਕਟਰ ਚੁਣੇ ਜਾਣੇ ਹਨ।
ਅੱਜ ਉਮੀਦਵਾਰਾਂ ਵੱਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਵਾਪਸੀ ਮਗਰੋਂ ਸਾਰੇ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਤੇ ਕਿਸੇ ਵੀ ਧਿਰ ਵੱਲੋਂ ਇੱਕ ਦੂਜੇ ਉਮੀਦਵਾਰ ਖ਼ਿਲਾਫ਼ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ ਗਿਆ। ਸਿੱਟੇ ਵਜੋਂ ਸਾਰੇ ਉਮੀਦਵਾਰਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ। ਇਸ ਚੋਣ ਨੂੰ ਸਹਿਕਾਰਤਾ ਮਹਿਕਮੇ ਵੱਲੋਂ ਆਪਣੇ ਵਿਭਾਗੀ ਨਿਯਮਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਚੋਣ ਮੌਕੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਬਕਾਇਦਾ ਬੰਦੋਬਸਤ ਕੀਤੇ ਗਏ ਹਨ। ਨਾਮਜ਼ਦਗੀ ਪੱਤਰਾਂ ਦੇ ਦਾਖ਼ਲੇ ਤੋਂ ਪਹਿਲਾਂ ਸਭਾ ਦਾ ਆਮ ਇਜਲਾਸ ਹੋਇਆ, ਜਿਸ ਲਈ ਲੋੜੀਂਦਾ 25 ਫੀਸਦੀ ਮੈਂਬਰਾਂ ਦਾ ਕੋਰਮ ਹਾਜ਼ਰ ਹੋਇਆ। ਇਸ ਲਈ ਘੱਟੋ-ਘੱਟ 250 ਅਧਿਆਪਕਾਂ ਦੀ ਗਿਣਤੀ ਜ਼ਰੂਰੀ ਸੀ, ਪਰ ਸਭਾ ਮੈਂਬਰਾਂ ਦੀ ਇਹ ਗਿਣਤੀ 300 ਤੋਂ ਉਪਰ ਪਹੁੰਚ ਗਈ। ਉਧਰ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਸ਼ਾਮ ਸਭਾ ਦੀ ਵਿਰੋਧੀ ਧਿਰ ਡੈਮੋਕਰੇਟਿਕ ਟੀਚਰਜ਼ ਫਰੰਟ ਦਾ ਵਫ਼ਦ ਸੀਨੀਅਰ ਕਪਤਾਨ ਪੁਲੀਸ ਮਾਨਸਾ ਨੂੰ ਮਿਲਿਆ। ਪੁਲੀਸ ਕਪਤਾਨ ਵੱਲੋਂ ਸਭਾ ’ਚ ਚੋਣਾਂ ਲੜ ਰਹੀਆਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਸਰਬ ਸੰਮਤੀ ਕਰਾਉਣ ਦਾ ਯਤਨ ਵੀ ਅਸਫ਼ਲ ਰਿਹਾ। ਪੁਲੀਸ ਅਧਿਕਾਰੀ ਦੀ ਹਾਜ਼ਰੀ ਵਿੱਚ ਡੀ.ਟੀ.ਐਫ. ਵੱਲੋਂ ਤਿੰਨ ਡਾਇਰੈਕਟਰ ਤੇ ਸਭਾ ਦਾ ਸਕੱਤਰ ਉਨ੍ਹਾਂ ਦਾ ਮਨਾਉਣ ਦੀ ਮੰਗ ਕਾਬਜ਼ ਧਿਰ ਅਧਿਆਪਕ ਦਲ ਵੱਲੋਂ ਮੰਨ ਲਈ ਗਈ, ਪਰ ਦੋ ਛੋਟੀਆਂ ਧਿਰਾਂ ਮੌਕੇ ’ਤੇ ਹਾਜ਼ਰ ਨਾ ਹੋਣ ਕਰਕੇ ਸਮਝੌਤਾ ਨਹੀਂ ਹੋ ਸਕਿਆ। ਅੱਜ ਆਮ ਇਜਲਾਸ ਸਮੇਂ ਵੀ ਸਰਬਸੰਮਤੀ ਕਰਨ ਦਾ ਯਤਨ ਉਦੋਂ ਫੇਲ੍ਹ ਹੋ ਗਿਆ, ਜਦੋਂ ਛੋਟੀਆਂ ਧਿਰਾਂ ਨੇ ਸਰਬਸੰਮਤੀ ਦਾ ਫਾਰਮੂਲਾ ਮੰਨਣ ਤੋਂ ਇਨਕਾਰ ਕਰ ਦਿੱਤਾ।
ਅਧਿਆਪਕ ਦਲ ਪੰਜਾਬ ਵੱਲੋਂ ਖੜ੍ਹੇ ਉਮੀਦਵਾਰਾਂ ਗੁਰਜੀਤ ਸਿੰਘ ਲਾਲਿਆਂਵਾਲੀ ਨੂੰ ਪੌੜੀ ਦਾ ਚੋਣ ਨਿਸ਼ਾਨ, ਕੁਲਦੀਪ ਸਿੰਘ ਨੂੰ ਬੱਸ ਦਾ ਨਿਸ਼ਾਨ ਅਤੇ ਜਨਕ ਸਿੰਘ ਨੂੰ ਪਤੰਗ ਦਾ ਚੋਣ ਨਿਸ਼ਾਨ ਮਿਲਿਆ ਹੈ। ਡੀ.ਟੀ.ਐਫ. ਵੱਲੋਂ ਖੜ੍ਹੇ ਉਮੀਦਵਾਰਾਂ ਜਸਪਿੰਦਰ ਸਿੰਘ ਨੂੰ ਕਾਰ, ਪਰਮਜੀਤ ਸਿੰਘ ਨੂੰ ਸਾਈਕਲ ਤੇ ਰਾਮ ਸਿੰਘ ਨੂੰ ਘੜੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਖੜ੍ਹੇ ਨਛੱਤਰ ਸਿੰਘ ਨੂੰ ਟੈਲੀਵਿਜ਼ਨ, ਸਰੀਰਕ ਸਿੱਖਿਆ ਅਧਿਆਪਕਾਂ ਵੱਲੋਂ ਖੜ੍ਹੇ ਇੰਦਰ ਕੁਮਾਰ ਨੁੂੰ ਕੁਰਸੀ ਤੇ ਐਸ.ਸੀ/ਬੀ.ਸੀ. ਯੂਨੀਅਨ ਵੱਲੋਂ ਖੜ੍ਹੀ ਕੁਲਵੰਤ ਕੌਰ ਨੂੰ ਜਹਾਜ਼ ਦਾ ਚੋਣ ਨਿਸ਼ਾਨ ਅਲਾਟ ਹੋਇਆ ਹੈ। ਚੋਣ ਨਿਸ਼ਾਨਾਂ ਦੀ ਅਲਾਟਮੈਂਟ ਮਗਰੋਂ ਸਾਰੇ ਉਮੀਦਵਾਰਾਂ ਨੇ ਵੋਟਰਾਂ ਦੇ ਘਰ-ਘਰ ਜਾ ਕੇ ਅੱਜ ਆਪਣੇ ਚੋਣ ਨਿਸ਼ਾਨ ਦੱਸਣ ਦੀ ਕਾਰਵਾਈ ਦੇਰ ਰਾਤ ਤੱਕ ਜਾਰੀ ਰੱਖੀ। ਜਾਰੀ ਚੋਣ ਪ੍ਰੋਗਰਾਮ ਅਨੁਸਾਰ ਵੋਟਾਂ ਪੈਣ ਦਾ ਸਮਾਂ ਭਲਕੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਗਿਆ ਹੈ ਤੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਦਾ ਕੰਮ ਤੁਰੰਤ ਕੀਤਾ ਜਾਵੇਗਾ। ਸਭਾ ਦੇ ਨਤੀਜੇ ਸ਼ਾਮ ਪੰਜ ਵਜੇ ਤੱਕ ਆ ਜਾਣਗੇ।

No comments: