jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਵਿਕਾਸ ਦੇ ਮੁੱਦੇ ’ਤੇ ਲੜਾਂਗੇ ਲੋਕ ਸਭਾ ਚੋਣਾਂ : ਹਰਸਿਮਰਤ

Photo: ਵਿਕਾਸ ਦੇ ਮੁੱਦੇ ’ਤੇ ਲੜਾਂਗੇ ਲੋਕ ਸਭਾ ਚੋਣਾਂ : ਹਰਸਿਮਰਤ

ਗੋਨਿਆਣਾ ਮੰਡੀ, ਤਲਵੰਡੀ ਸਾਬੋ, ਬਠਿੰਡਾ 
ਗੌਰਵ ਕਾਲੜਾ, ਰਣਜੀਤ ਸਿੰਘ ਰਾਜੂ, ਸੱਤਪਾਲ ਬਾਂਸਲ 
ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ੍ਹ ਦੀ ਸਰਕਾਰ ਵੱਲੋਂ ਪੰਜਾਬ ਦੇ  ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਨੂੰ ਮੁਖ ਮੁੱਦੇ ਵਜੋਂ ਲੈ ਕੇ ਆਉਂਦੀਆਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀਆਂ ਸਰਕਾਰਾਂ ਮੌਕੇ ਸੂਬੇ ਦੀ ਆਰਥਿਕਤਾ ਵਿੱਚ ਆਈ ਖੜੋਤ ਕਾਰਨ ਪੰਜਾਬ ਦਾ ਵਿਕਾਸ ਲਗਭਗ ਰੁਕ ਚੁੱਕਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਮਾਰੇ ਲਗਾਤਾਰ ਹੰਭਲਿਆਂ ਸਦਕਾ ਪੰਜਾਬ ਮੜ ਤਰੱਕੀ ਦੀਆਂ ਲੀਹਾਂ ‘ਤੇ ਆ ਚੁੱਕਿਆ ਹੈ।  ਇਹ ਗੱਲ ਅੱਜ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਆਖੀ। ਇਸ ਤੋਂ ਪਹਿਲਾਂ ਬੀਬੀ ਬਾਦਲ ਵੱਲੋਂ ਬਸਤੀ ਧੋਬੀਆਣਾ ਵਿਖੇ ਨੰਨ੍ਹੀ ਛਾਂ ਮੁਹਿੰਮ ਤਹਿਤ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ 14 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਪੌਦੇ ਵੰਡੇ ਗਏ। ਇਸ ਉਪਰੰਤ ਮੈਂਬਰ ਪਾਰਲੀਮੈਂਟ ਨੇ ਬਠਿੰਡਾ-ਗੋਨਿਆਣਾ ਰੋਡ ਸਥਿਤ ਐਸ.ਐਸ.ਡੀ ਕ੍ਰਿਸ਼ਨਾ ਵਾਟਿਕਾ ਪਬਲਿਕ ਸਕੂਲ ਵਿਖੇ ਨਵੇਂ ਬਣੇ ਐਸ.ਐਸ.ਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਦਾ ਉਦਘਾਟਨ ਕੀਤਾ। ਇਸ ਮੌਕੇ ਮੁਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾਂ ਸ਼ੰਕਰ ਗੁਪਤਾ, ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ

ਸਨ। ਇਸ ਤੋਂ ਪਹਿਲਾਂ ਐਸ.ਐਸ.ਡੀ ਕ੍ਰਿਸ਼ਨਾ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਰਸਮੀਂ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉੰਕਿ ਨਰੋਏ ਆਚਰਣ ਵਾਲੇ ਵਿਦਿਆਰਥੀ ਹੀ ਮੁਲਕ ਨੂੰ ਅਸਲ ਅਰਥਾਂ ਵਿੱਚ ਮਜਬੂਤ ਕਰ ਸਕਦੇ ਹਨ। ਇਸ ਮੌਕੇ ਐਸ.ਐਸ.ਡੀ ਸਭਾ ਦੇ ਪ੍ਰਧਾਨ ਸ੍ਰੀ ਪ੍ਰਮੋਦ ਮਿੱਤਲ, ਮੁਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾਂ ਸ਼ੰਕਰ ਗੁਪਤਾ, ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। www.sabblok.blogspot.com
ਗੋਨਿਆਣਾ ਮੰਡੀ, ਤਲਵੰਡੀ ਸਾਬੋ, ਬਠਿੰਡਾ
ਗੌਰਵ ਕਾਲੜਾ, ਰਣਜੀਤ ਸਿੰਘ ਰਾਜੂ, ਸੱਤਪਾਲ ਬਾਂਸਲ
ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ੍ਹ ਦੀ ਸਰਕਾਰ ਵੱਲੋਂ ਪੰਜਾਬ ਦੇ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਨੂੰ ਮੁਖ ਮੁੱਦੇ ਵਜੋਂ ਲੈ ਕੇ ਆਉਂਦੀਆਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀਆਂ ਸਰਕਾਰਾਂ ਮੌਕੇ ਸੂਬੇ ਦੀ ਆਰਥਿਕਤਾ ਵਿੱਚ ਆਈ ਖੜੋਤ ਕਾਰਨ ਪੰਜਾਬ ਦਾ ਵਿਕਾਸ ਲਗਭਗ ਰੁਕ ਚੁੱਕਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਮਾਰੇ ਲਗਾਤਾਰ ਹੰਭਲਿਆਂ ਸਦਕਾ ਪੰਜਾਬ ਮੜ ਤਰੱਕੀ ਦੀਆਂ ਲੀਹਾਂ ‘ਤੇ ਆ ਚੁੱਕਿਆ ਹੈ। ਇਹ ਗੱਲ ਅੱਜ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਆਖੀ। ਇਸ ਤੋਂ ਪਹਿਲਾਂ ਬੀਬੀ ਬਾਦਲ ਵੱਲੋਂ ਬਸਤੀ ਧੋਬੀਆਣਾ ਵਿਖੇ ਨੰਨ੍ਹੀ ਛਾਂ ਮੁਹਿੰਮ ਤਹਿਤ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ 14 ਲੜਕੀਆਂ ਨੂੰ

ਸਿਲਾਈ ਮਸ਼ੀਨਾਂ ਅਤੇ ਪੌਦੇ ਵੰਡੇ ਗਏ। ਇਸ ਉਪਰੰਤ ਮੈਂਬਰ ਪਾਰਲੀਮੈਂਟ ਨੇ ਬਠਿੰਡਾ-ਗੋਨਿਆਣਾ ਰੋਡ ਸਥਿਤ ਐਸ.ਐਸ.ਡੀ ਕ੍ਰਿਸ਼ਨਾ ਵਾਟਿਕਾ ਪਬਲਿਕ ਸਕੂਲ ਵਿਖੇ ਨਵੇਂ ਬਣੇ ਐਸ.ਐਸ.ਡੀ ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਦਾ ਉਦਘਾਟਨ ਕੀਤਾ। ਇਸ ਮੌਕੇ ਮੁਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾਂ ਸ਼ੰਕਰ ਗੁਪਤਾ, ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ

ਸਨ। ਇਸ ਤੋਂ ਪਹਿਲਾਂ ਐਸ.ਐਸ.ਡੀ ਕ੍ਰਿਸ਼ਨਾ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਰਸਮੀਂ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉੰਕਿ ਨਰੋਏ ਆਚਰਣ ਵਾਲੇ ਵਿਦਿਆਰਥੀ ਹੀ ਮੁਲਕ ਨੂੰ ਅਸਲ ਅਰਥਾਂ ਵਿੱਚ ਮਜਬੂਤ ਕਰ ਸਕਦੇ ਹਨ। ਇਸ ਮੌਕੇ ਐਸ.ਐਸ.ਡੀ ਸਭਾ ਦੇ ਪ੍ਰਧਾਨ ਸ੍ਰੀ ਪ੍ਰਮੋਦ ਮਿੱਤਲ, ਮੁਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾਂ ਸ਼ੰਕਰ ਗੁਪਤਾ, ਜ਼ਿਲ੍ਹਾ ਪ੍ਰੈਸ ਸਕੱਤਰ ਡਾ.ਓਮ ਪ੍ਰਕਾਸ਼ ਸ਼ਰਮਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

No comments: