jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਬਠਿੰਡਾ ਵਿੱਚ ਡਾਕਟਰਾਂ ਦੀਆਂ ਅੱਧੀਆਂ ਅਸਾਮੀਆਂ ਖਾਲੀ


www.sabblok.blogspot.com
ਬਠਿੰਡਾ, 19 ਜੁਲਾਈ
ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕਹਿਣ ਨੂੰ ਤਾਂ ਸਪੈਸ਼ਲਿਸ਼ਟ ਅਤੇ ਨਾਨ-ਸਪੈਸ਼ਲਿਸ਼ਟ ਡਾਕਟਰਾਂ ਦੀਆਂ 162 ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਇਨ੍ਹਾਂ ਵਿੱਚੋਂ 79 ਅਸਾਮੀਆਂ ਖਾਲੀ ਹਨ। ਜ਼ਿਲ੍ਹੇ ਭਰ ਦੇ ਸਾਰੇ ਹਸਪਤਾਲ ਅਤੇ ਪੀ.ਐਚ.ਸੀ. ਕੇਵਲ 83 ਡਾਕਟਰਾਂ ਦੇ ਸਿਰ ਉਪਰ ਹੀ ਸਮਾਂ ਲੰਘਾ ਰਹੇ ਹਨ।
ਸਰਕਾਰੀ ਵੇਰਵੇ ਦੱਸਦੇ ਹਨ ਕਿ ਬਠਿੰਡਾ ਜ਼ਿਲ੍ਹੇ ਵਿੱਚ 21 ਜੂਨ 2013 ਤੱਕ ਸਰਕਾਰੀ ਹਸਪਤਾਲਾਂ, ਐਸ.ਡੀ.ਐਚ. ਅਤੇ ਮੁੱਢਲੇ ਸਿਹਤ ਕੇਂਦਰਾਂ ਵਿੱਚ 162 ਡਾਕਟਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਇਨ੍ਹਾਂ ਵਿੱਚੋਂ ਅੱਧ ਦੇ ਕਰੀਬ ਖ਼ਾਲੀ ਹੀ ਚੱਲ ਰਹੀਆਂ ਹਨ। ਬਠਿੰਡਾ ਸ਼ਹਿਰ ਵਿੱਚ ਚੱਲ ਰਹੇ ਸ਼ਹੀਦ ਭਾਈ ਮਨੀ ਸਿੰਘ ਯਾਦਗਰੀ ਸਰਕਾਰੀ ਹਸਪਤਾਲ ਵਿੱਚ 28 ਡਾਕਟਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਇਨ੍ਹਾਂ ਵਿੱਚੋਂ ਪੰਜ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਇਸੇ ਹਸਪਤਾਲ ਦੇ ਅੰਦਰ ਚੱਲ ਰਹੇ ਸਰਕਾਰੀ ਬੱਚਿਆਂ ਅਤੇ ਔਰਤਾਂ ਦੇ ਹਸਪਤਾਲ ਵਿੱਚ ਕੁੱਲ 22 ਅਸਾਮੀਆਂ ਮਨਜ਼ੂਰਸ਼ੁਦਾ ਹਨ ਪਰ ਇਨ੍ਹਾਂ ਵਿੱਚੋਂ 8 ਵੱਖ-ਵੱਖ ਰੋਗਾਂ ਦੇ ਮਾਹਰ

ਡਾਕਟਰਾਂ ਦੀਆਂ ਅਤੇ 5 ਆਮ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਹਾਲਤ ਕੁਝ ਠੀਕ ਚੱਲ ਰਹੀ ਹੈ। ਇੱਥੇ ਕੁੱਲ 14 ਮਨਜ਼ੂਰਸ਼ੁਦਾ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਕੇਵਲ ਤਿੰਨ ਅਸਾਮੀਆਂ ਮਾਹਿਰ ਡਾਕਟਰਾਂ ਦੀਆਂ ਖਾਲੀ ਚੱਲ ਰਹੀਆਂ ਹਨ ਜਦੋਂਕਿ ਬਾਕੀ ਸਾਰੇ ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ। ਸਿਵਲ ਹਸਪਤਾਲ ਰਾਮਾਂ ਮੰਡੀ ਵਿੱਚ 5 ਡਾਕਟਰਾਂ ਦੀਆਂ ਅਸਾਮੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਚੱਲ ਰਹੀਆਂ ਹਨ। ਸਿਵਲ ਹਸਪਤਾਲ ਮੌੜ ਮੰਡੀ ਵਿੱਚ 5 ਡਾਕਟਰਾਂ ਦੀਆਂ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਚਾਰ ਮਾਹਰ ਡਾਕਟਰਾਂ ਅਤੇ ਇੱਕ ਹੋਰ ਡਾਕਟਰ ਦੀ ਅਸਾਮੀ ਖਾਲੀ ਹੀ ਚੱਲ ਰਹੀ ਸੀ।
ਇਸੇ ਤਰ੍ਹਾਂ ਹੀ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ 14 ਅਸਾਮੀਆਂ ਮਨਜ਼ੂਰਸ਼ੁਦਾ ਹਨ ਅਤੇ ਇੱਥੇ ਕੇਵਲ ਇੱਕ ਡਾਕਟਰ ਦੀ ਅਸਾਮੀ ਹੀ ਖਾਲੀ ਚੱਲ ਰਹੀ ਹੈ। ਪਿੰਡ ਕੋਟਫੱਤਾ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਦੇ ਰਹੀ ਐਸ.ਏ.ਡੀ. ਦੀ ਹਾਲਤ ਬੜੀ ਹੀ ਤਰਸਯੋਗ ਹੈ। ਇੱਥੇ ਕੇਵਲ ਇੱਕ ਹੀ ਆਮ ਡਾਕਟਰ ਦੀ ਅਸਾਮੀ ਹੈ ਜੋ ਕਿ ਖਾਲੀ ਹੈ। ਸੀ.ਐਚ.ਸੀ.ਭੁੱਚੋ ਮੰਡੀ ਵਿੱਚ ਪੰਜ ਡਾਕਟਰਾਂ ਦੀਆਂ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਹੀ ਪੀ.ਐਚ.ਸੀ. ਬਾਲਿਆਂਵਾਲੀ ਵਿÎੱਚ ਪੰਜ ਡਾਕਟਰਾਂ ਦੀਆਂ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਮਹਿਰਾਜ ਵਿੱਚ ਚੱਲ ਰਹੇ ਸੀ.ਐਚ.ਸੀ. ਵਿਖੇ ਪੰਜ ਡਾਕਟਰਾਂ ਦੀਆਂ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ ਚਾਰ ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖ਼ਾਲੀ ਚੱਲ ਰਹੀਆਂ ਹਨ।

No comments: