jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਰਕਾਰ ਦੀ ਵੀ ਨੀਂਦ ਖੁੱਲ੍ਹੀ

www.sabblok.blogspot.com
Photo: ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਰਕਾਰ ਦੀ ਵੀ ਨੀਂਦ ਖੁੱਲ੍ਹੀ
Posted On July - 20 - 2013
ਸਿਹਤ ਵਿਭਾਗ ਦੀ ਟੀਮ ਅੰਮ੍ਰਿਤਸਰ ਦੇ ਇਕ ਸਕੂਲ ’ਚ ਮਿਡ-ਡੇਅ-ਮੀਲ ਦੇ ਸੈਂਪਲ ਭਰਦੀ ਹੋਈ (ਫੋਟੋ: ਸਮੀਰ ਸਹਿਗਲ)
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੁਲਾਈ
ਬਿਹਾਰ ਦੇ ਸਕੂਲਾਂ ਵਿਚ ਮਿਡ-ਡੇਅ-ਮੀਲ ਦੌਰਾਨ  ਊਣਤਾਈਆਂ ਸਾਹਮਣੇ ਆਉਣ ਤੋਂ ਬਾਅਦ ਇਥੇ ਪੰਜਾਬ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰੀ ਸਕੂਲਾਂ ਵਿਚ ਚੌਕਸੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਛਾਪੇ ਮਾਰ ਕੇ ਖਾਣੇ ਦੀ ਗੁਣਵੱਤਾ, ਸਾਫ਼ ਸਫਾਈ, ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਅੱਜ ਇਥੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪੋ ਆਪਣੇ ਪੱਧਰ ’ਤੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਨੇ ਵੱਖ-ਵੱਖ ਸਕੂਲਾਂ ਵਿਚ ਮਾਰੇ ਛਾਪੇ ਦੌਰਾਨ ਖਾਣ ਵਾਲੀਆਂ ਵਸਤਾਂ ਦੇ 16 ਨਮੂਨੇ ਲਏ ਹਨ।
ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੀਤੀ ਗਈ। ਜਾਂਚ ਟੀਮ ਵਿਚ ਡਾ. ਅਮਿਤ ਜੋਸ਼ੀ, ਅਸ਼ਵਨੀ ਕੁਮਾਰ ਤੇ ਨਿਰਮਲ ਸਿੰਘ ਸ਼ਾਮਲ ਸਨ। ਜਾਂਚ ਟੀਮ ਨੇ ਪੰਜ ਸਕੂਲਾਂ ਵਿਚ ਜਾਂਚ ਕੀਤੀ ਅਤੇ 16 ਨਮੂਨੇ ਭਰੇ ਹਨ। ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਚੋਂ ਕੱਚੇ ਤੇ ਬਣੇ ਹੋਏ ਚਾਵਲ, ਕਣਕ, ਰੋਟੀ, ਆਲੂ ਤੇ ਨਿਊਟਰੀ ਦੀ ਸਬਜ਼ੀ ਦੇ ਨਮੂਨੇ ਲਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੇਟ ਹਕੀਮਾਂ ਵਿਚੋਂ ਵੀ ਕੱਚੇ ਤੇ ਬਣੇ ਹੋਏ ਚਾਵਲ, ਆਟਾ, ਕਣਕ ਅਤੇ ਸਬਜ਼ੀ ਦੇ ਨਮੂਨੇ ਲਏ ਹਨ। ਸਰਕਾਰੀ ਐਲੀਮੈਂਟਰੀ ਸਕੂਲ ਗੇਟ ਹਕੀਮਾਂ ਵਿਚੋਂ ਦਾਲ, ਚਾਵਲ ਅਤੇ ਆਟੇ ਦੇ ਨਮੂਨੇ ਲਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਕੂਲ ਵਿਚ ਪਾਣੀ ਦੀ ਟੈਂਕੀ, ਜਿਥੋਂ ਬੱਚੇ ਪਾਣੀ ਪੀਂਦੇ ਹਨ, ਦੀ ਸਥਿਤੀ ਠੀਕ ਨਹੀਂ ਸੀ। ਸਕੂਲ ਸਟਾਫ ਵਲੋਂ 2013 ਦਾ ਮਿਡ ਡੇਅ ਮੀਲ ਦਾ ਕੋਈ ਰਿਕਾਰਡ ਨਹੀਂ ਸੀ। ਸਰਕਾਰੀ ਐਲੀਮੈਂਟਰੀ ਸਕੂਲ ਭਗਤਾਂਵਾਲਾ ਵਿਚੋਂ ਵੀ ਆਟਾ ਦਾਲ ਅਤੇ ਚਾਵਲਾ ਦੇ ਨਮੂਨੇ ਲਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂਵਾਲਾ ਵਿਚੋਂ ਦਾਲ ਤੇ ਆਟੇ ਦੇ ਨਮੂਨੇ ਭਰੇ ਹਨ। ਇਸ ਸਕੂਲ ਵਿਚ ਮਿਡ ਡੇਅ ਮੀਲ ਲਈ ਵਰਤਿਆ ਜਾ ਰਿਹਾ ਨਮਕ ਟਾਟਾ ਕੰਪਨੀ ਦਾ ਸੀ, ਜਿਸ ਦੀ ਮਿਆਦ ਪੁੱਗ ਚੁੱਕੀ ਸੀ। ਮਿਡ ਡੇਅ ਮੀਲ ਸਬੰਧੀ ਰਜਿਸਟਰਡ ਵੀ ਅਧੂਰਾ ਸੀ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਨੇ, ਤਹਿਸੀਲਦਾਰ ਮੁਕੇਸ਼ ਕੁਮਾਰ, ਤਹਿਸੀਲਦਾਰ ਬਾਬਾ ਬਕਾਲਾ ਵਲੋਂ ਸਕੂਲਾਂ ਅਤੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਵਲੋਂ ਆਂਗਨਵਾੜੀ ਸੈਂਟਰਾਂ ਵਿਚ ਦੁਪਹਿਰ ਦੇ ਖਾਣੇ ਦੀ ਗੁਣਵੱਤਾ, ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹਾਜ਼ਰੀ ਬਾਰੇ ਜਾਂਚ ਕੀਤੀ ਗਈ। ਇਸ ਦੌਰਾਨ ਮਿਡ ਡੇਅ ਮੀਲ ਯੋਜਨਾ ਦੇ ਮੈਨੇਜਰ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਸਕੂਲੀ ਬੱਚਿਆਂ ਲਈ ਤਿਆਰ ਕੀਤੇ ਜਾਂਦੇ ਦੁਪਹਿਰ ਦੇ ਖਾਣੇ ਨੂੰ ਉਹ ਪਹਿਲਾਂ ਖੁਦ ਖਾ ਕੇ ਇਸ ਦੀ ਜਾਂਚ ਕਰਨ ਅਤੇ ਤਸੱਲੀ ਹੋਣ ਮਗਰੋਂ ਹੀ ਇਹ ਬੱਚਿਆਂ ਵਿਚ ਵਰਤਾਇਆ ਜਾਵੇ। ਉਨ੍ਹਾਂ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਇਸ ਨੂੰ ਲੰਗਰ ਦੀ ਭਾਵਨਾ ਤਹਿਤ ਵਰਤਾਇਆ ਜਾ ਰਿਹਾ ਹੈ ਤਾਂ ਜੋ ਇਸ ਸਕੀਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਹਰ ਸੰਭਵ ਸਹਿਯੋਗ ਮਿਲ ਸਕੇ। ਇਸ ਵੇਲੇ ਜ਼ਿਲ੍ਹੇ ਵਿਚ ਸਮੂਹ ਸਰਕਾਰੀ ਸਕੂਲਾਂ ਵਿਚ ਇਸ ਯੋਜਨਾ ਹੇਠ ਦੁਪਹਿਰ ਦਾ ਖਾਣਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਜਦੋਂਕਿ ਸਰਕਾਰੀ ਸਹਾਇਤਾ ਪ੍ਰਾਪਤ 65 ਸਕੂਲਾਂ ਵਿਚੋਂ 20 ਸਕੂਲਾਂ ਵਲੋਂ ਇਸ ਯੋਜਨਾ ਨੂੰ ਅਪਣਾਇਆ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਅੰਮ੍ਰਿਤਸਰ ਦੇ ਇਕ ਸਕੂਲ ’ਚ ਮਿਡ-ਡੇਅ-ਮੀਲ ਦੇ ਸੈਂਪਲ ਭਰਦੀ ਹੋਈ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ, 19 ਜੁਲਾਈ
ਬਿਹਾਰ ਦੇ ਸਕੂਲਾਂ ਵਿਚ ਮਿਡ-ਡੇਅ-ਮੀਲ ਦੌਰਾਨ ਊਣਤਾਈਆਂ ਸਾਹਮਣੇ ਆਉਣ ਤੋਂ ਬਾਅਦ ਇਥੇ ਪੰਜਾਬ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰੀ ਸਕੂਲਾਂ ਵਿਚ ਚੌਕਸੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਛਾਪੇ ਮਾਰ ਕੇ ਖਾਣੇ ਦੀ ਗੁਣਵੱਤਾ, ਸਾਫ਼ ਸਫਾਈ, ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਅੱਜ ਇਥੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪੋ ਆਪਣੇ ਪੱਧਰ ’ਤੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਨੇ ਵੱਖ-ਵੱਖ ਸਕੂਲਾਂ ਵਿਚ ਮਾਰੇ ਛਾਪੇ ਦੌਰਾਨ ਖਾਣ ਵਾਲੀਆਂ ਵਸਤਾਂ ਦੇ 16 ਨਮੂਨੇ ਲਏ ਹਨ।
ਸਿਹਤ ਵਿਭਾਗ ਵੱਲੋਂ ਇਹ ਕਾਰਵਾਈ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੀਤੀ ਗਈ। ਜਾਂਚ ਟੀਮ ਵਿਚ ਡਾ. ਅਮਿਤ ਜੋਸ਼ੀ, ਅਸ਼ਵਨੀ ਕੁਮਾਰ ਤੇ ਨਿਰਮਲ ਸਿੰਘ ਸ਼ਾਮਲ ਸਨ। ਜਾਂਚ ਟੀਮ ਨੇ ਪੰਜ ਸਕੂਲਾਂ ਵਿਚ ਜਾਂਚ ਕੀਤੀ ਅਤੇ 16 ਨਮੂਨੇ ਭਰੇ ਹਨ।

ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਚੋਂ ਕੱਚੇ ਤੇ ਬਣੇ ਹੋਏ ਚਾਵਲ, ਕਣਕ, ਰੋਟੀ, ਆਲੂ ਤੇ ਨਿਊਟਰੀ ਦੀ ਸਬਜ਼ੀ ਦੇ ਨਮੂਨੇ ਲਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੇਟ ਹਕੀਮਾਂ ਵਿਚੋਂ ਵੀ ਕੱਚੇ ਤੇ ਬਣੇ ਹੋਏ ਚਾਵਲ, ਆਟਾ, ਕਣਕ ਅਤੇ ਸਬਜ਼ੀ ਦੇ ਨਮੂਨੇ ਲਏ ਹਨ। ਸਰਕਾਰੀ ਐਲੀਮੈਂਟਰੀ ਸਕੂਲ ਗੇਟ ਹਕੀਮਾਂ ਵਿਚੋਂ ਦਾਲ, ਚਾਵਲ ਅਤੇ ਆਟੇ ਦੇ ਨਮੂਨੇ ਲਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਕੂਲ ਵਿਚ ਪਾਣੀ ਦੀ ਟੈਂਕੀ, ਜਿਥੋਂ ਬੱਚੇ ਪਾਣੀ ਪੀਂਦੇ ਹਨ, ਦੀ ਸਥਿਤੀ ਠੀਕ ਨਹੀਂ ਸੀ। ਸਕੂਲ ਸਟਾਫ ਵਲੋਂ 2013 ਦਾ ਮਿਡ ਡੇਅ ਮੀਲ ਦਾ ਕੋਈ ਰਿਕਾਰਡ ਨਹੀਂ ਸੀ। ਸਰਕਾਰੀ ਐਲੀਮੈਂਟਰੀ ਸਕੂਲ ਭਗਤਾਂਵਾਲਾ ਵਿਚੋਂ ਵੀ ਆਟਾ ਦਾਲ ਅਤੇ ਚਾਵਲਾ ਦੇ ਨਮੂਨੇ ਲਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂਵਾਲਾ ਵਿਚੋਂ ਦਾਲ ਤੇ ਆਟੇ ਦੇ ਨਮੂਨੇ ਭਰੇ ਹਨ। ਇਸ ਸਕੂਲ ਵਿਚ ਮਿਡ ਡੇਅ ਮੀਲ ਲਈ ਵਰਤਿਆ ਜਾ ਰਿਹਾ ਨਮਕ ਟਾਟਾ ਕੰਪਨੀ ਦਾ ਸੀ, ਜਿਸ ਦੀ ਮਿਆਦ ਪੁੱਗ ਚੁੱਕੀ ਸੀ। ਮਿਡ ਡੇਅ ਮੀਲ ਸਬੰਧੀ ਰਜਿਸਟਰਡ ਵੀ ਅਧੂਰਾ ਸੀ।

No comments: