jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਠਾਠ ਚਰਨਘਾਟ ਵਿਖੇ ਸਾਵਨ ਮਹੀਨੇ ਦੇ ਸਮਾਗਮ 14 ਤੋਂ

www.sabblok.blogspot.com 

ਜਗਰਾਓਂ, 12 ਜੁਲਾਈ ( ਸੱਗੂ )—ਇਥੋਂ ਲਾਗੇ ਨਹਿਰ ਪੁਲ ਅਖਾੜਾ ਵਿਖੇ ਠਾਠ ਚਰਨ ਘਾਟ ਵਿਖੇ ਸੰਤ ਬਾਬਾ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸਾਵਨ ਮਹੀਨੇ ਦੇ ਸਲਾਨਾ ਸਮਾਗਮ ਬਾਬਾ ਬਲਜਿੰਦਰ ਸਿੰਘ ਜੀ ਦੀ ਅਗਵਾਈ ਹੇਠ 13 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ 13 ਜੁਲਾਈ ਨੂੰ ਸ੍ਰੀ ਸਹਿਜ ਸੰਪਟ ਪਾਠ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 19 ਜੁਲਾਈ ਨੂੰ ਪਾਏ ਜਾਣਗੇ। ਉਪਰੰਤ 19 ਜੁਲਾਈ ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 21 ਜੁਲਾਈ ਨੂੰ ਪਾਏ ਜਾਣਗੇ। ਇਸ ਦੌਰਾਨ 20 ਜੁਲਾਈ ਨੂੰ ਰੈਣ ਸੁਬਾਈ ਕੀਰਤਨ ਦਰਬਾਰ ਸਜਣਗੇ ਅਤੇ 21 ਜੁਲਾਈ ਨੂੰ ਭੋਗ ਉਪਰੰਤ ਕੀਰਤਨ ਦਰਬਾਰ ਸਜਣਗੇ। ਇਸ ਮੌਕੇ ਪ੍ਰਸਿੱਧ ਰਾਗੀ, ਢਾਡੀ ਅਤੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਬਾਬਾ ਬਲਜਿੰਦਰ ਸਿੰਘ ਸਮੇਤ ਹੋਰ ਮਹਾਂ ਪੁਰਖ ਪਵਚਨਾ ਨਾਲ ਸੰਗਤਾ ਨੂੰ ਨਿਹਾਲ ਕਰਨਗੇ। ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਗੁਰੂ ਦਰਬਾਰ 'ਚ ਹਾਜ਼ਰੀਅੰ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਭਾਗੀ ਬਨਣਗੇ।

No comments: