jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਸ਼ਰਾਬ ਦੇ ਨਸ਼ੇ 'ਚ ਟੱਲੀ ਹਵਲਦਾਰ ਨੇ ਵਰਦੀ ਨੂੰ ਲਾਇਆ 'ਕਲੰਕ'

www.sabblok.blogspot.com

ਜਲੰਧਰ- ਜਲੰਧਰ ਦੇ ਬੱਸ ਸਟੈਂਡ 'ਤੇ ਸ਼ੁੱਕਰਵਾਰ ਨੂੰ ਉਸ ਸਮੇਂ ਲੋਕਾਂ ਦੀ ਭੀੜ ਲੱਗ ਗਈ ਜਦੋਂ ਪੰਜਾਬ ਪੁਲਸ ਦੇ ਇਕ ਹਵਲਦਾਰ ਨੇ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਸੜਕ 'ਤੇ ਤਮਾਸ਼ਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਪੀ. ਸੀ. ਆਰ. ਦੇ 2 ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸ਼ਰਾਬੀ ਹਵਲਦਾਰ ਨੂੰ ਟੈਂਪੂ 'ਚ ਬਿਠਾ ਕੇ  ਉਥੋਂ ਰਵਾਨਾ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ੇ 'ਚ ਟੱਲੀ ਹੌਲਦਾਰ ਨੇ ਆਪਣਾ ਨਾਂ ਬਲਵਿੰਦਰ ਸਿੰਘ ਦੱਸਿਆ। ਉਸ ਦਾ ਕਹਿਣਾ ਹੈ ਕਿ ਉਹ ਥਾਣਾ ਨੰਬਰ 4 'ਚ ਤਾਇਨਾਤ ਹੈ। ਇਸ ਹੌਲਦਾਰ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਉਹ ਕਿੱਥੇ ਹੈ ਅਤੇ ਕਿਹੜੇ ਹਾਲ 'ਚ ਹੈ। ਉਸ ਦੀਆਂ ਪੁੱਠੀਆਂ-ਸਿੱਧੀਆਂ ਹਰਕਤਾਂ ਦੇਖ ਕੇ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ। ਅੱਧੇ ਘੰਟੇ ਤੱਕ ਉਸ ਨੇ ਖੂਬ ਰੌਣਕਾਂ ਲਾਈਆਂ। ਇੰਨੇ ਨੂੰ ਕਿਸੇ ਨੇ ਪੁਲਸ ਨੂੰ ਇਸ ਹਵਲਦਾਰ ਬਾਰੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੀ. ਸੀ. ਆਰ. ਮੁਲਾਜ਼ਮਾਂ ਨੇ ਪੁੱਜ ਕੇ ਉਸ ਨੂੰ ਆਟੋ 'ਚ ਬਿਠਾ ਕੇ ਉਥੋਂ ਰਵਾਨਾ ਕੀਤਾ।

No comments: