jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਚਾਲੂ ਹੋਣ ਤੋਂ ਹੁਣ ਤੱਕ 20 ਹਜ਼ਾਰ ਲੋਕਾਂ ਨੂੰ ਮਿਲਿਆ ਸੁਪਰ ਵੀਜ਼ਾ ਹਰ ਮਹੀਨੇ 1 ਹਜ਼ਾਰ ਤੋਂ ਜ਼ਿਆਦਾ ਸੁਪਰ ਵੀਜ਼ੇ ਹੋ ਰਹੇ ਨੇ ਜਾਰੀ

www.sabblok.blogspot.com
super-vਔਟਵਾ- ਕੈਨੇਡਾ ਵਿਚ ਦਸੰਬਰ 2011 ਤੋਂ ਸ਼ੁਰੂ ਕੀਤੀ ਗਈ ਇੰਮੀਗ੍ਰੇਸ਼ਨ ਮੰਤਰਾਲੇ ਦੀ ਸੁਪਰ ਵੀਜ਼ਾ ਯੋਜਨਾ ਤਹਿਤ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਮਾਪਿਆਂ ਅਤੇ ਦਾਦੇ ਦਾਦੀਆਂ ਨੂੰ ਸੁਪਰ ਵੀਜ਼ੇ ਜਾਰੀ ਹੋ ਚੁੱਕੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਇੰਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਨੇ ਕਰਦਿਆਂ ਕਿਹਾ ਕਿ ਸਰਕਾਰ ਪਰਿਵਾਰਕ ਮੇਲ ਮਿਲਾਪ ਦੇ ਪ੍ਰਤੀ ਵਚਨਬੱਧ ਹੈਅਤੇ ਸੁਪਰ ਵੀਜ਼ੇ ਦੇ ਲੋੜਵੰਦਾਂ ਦੇ ਨਾਲ ਹੋਰ ਜ਼ਿਆਦਾ ਲਚਕੀਲਾਪਣ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਇਹ ਸਭ ਤੋਂ ਵਧੀਆ ਜ਼ਰੀਆ ਹੈ।
ਕੈਨੇਡਾ ਦੇ ਦੂਤਘਰਾਂ ਵੱਲੋਂ ਹਰ ਮਹੀਨੇ 1 ਹਜ਼ਾਰ ਦੇ ਕਰੀਬ ਲੋੜਵੰਦ ਮਾਪਿਆਂ ਅਤੇ ਦਾਦੇ ਦਾਦੀਆਂ ਨੂੰ ਸੁਪਰ ਵੀਜ਼ੇ ਜਾਰੀ ਹੋ ਰਹੇ ਹਨ। ਉਹਨਾਂ ਕਿਹਾ ਕਿ ਇੰਮੀਗ੍ਰੇਸ਼ਨ ਮੰਤਰਾਲੇ ਦੀ ਇਹ ਯੋਜਨਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ ਹੈ ਅਤੇ ਪ੍ਰਵਾਨ ਕਨ ਦੀ ਦਰ ਵੀ 85 ਫੀਸਦੀ ਤੋਂ ਜ਼ਿਆਦਾ ਹੈ।

No comments: