jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਜਨਮੇਜਾ ਸੇਖੋਂ ਵੱਲੋਂ ਨਹਿਰਾਂ ਤੇ ਦਰਿਆਵੀ ਕਿਨਾਰਿਆਂ ਦੇ 24 ਘੰਟੇ ਚੌਕਸੀ ਦੇ ਹੁਕਮ

www.sabblok.blogspot.com

ਭਾਖੜਾ ਦਾ ਪਾਣੀ ਵਧਣ ਨਾਲ ਪੰਜਾਬ ਚ ਹੜ੍ਹਾਂ ਦਾ ਖਤਰਾ ਗੰਭੀਰ

ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਸੂਬਾ ਪੱਧਰੀ ਫ਼ਲੱਡ ਕੰਟਰੋਲ ਰੂਮ ਕਾਰਜਸ਼ੀਲ
ਭਾਖੜਾ ਬੋਰਡ ਦੇ ਅਲਰਟ ਦੇ ਸਨਮੁਖ ਸੂਬੇ ਦੀਆਂ ਸੰਵੇਦਨਸ਼ੀਲ ਥਾਵਾਂ 'ਤੇ ਐਸ.ਡੀ.ਓਜ਼ ਤੇ ਜੇ.ਈਜ਼ ਦੀ ਡਿਊਟੀ ਲਾਈ


ਗਗਨਦੀਪ ਸੋਹਲ

ਚੰਡੀਗੜ੍ਹ, 10 ਜੁਲਾਈ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਏ ਬੀ ਅਗਰਵਾਲ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਹਾੜਾਂ ਤੋਂ ਬਰਫ ਪਿਘਲਣ ਤੇ ਜ਼ਿਆਦਾ ਬਰਸਾਤਾਂ ਹੋਣ ਕਾਰਨ ਭਾਖੜਾ ਬੋਰਡ ਚ ਪਾਣੀ ਦਾ ਪੱਧਰ ਐਨਾ ਜ਼ਿਅਦਾ ਹੋ ਗਿਆ ਹੈ ਕਿ ਅਗਲੇ ਕੁਝ ਦਿਨਾਂ ਚ ਭਾਖੜਾ ਬੰਨ ਦੇ ਦਰਵਾਜ਼ੇ ਖੋਲਣੇ ਪੈ ਸਕਦੇ ਹਨ। ਜੇਕਰ ਇਹ ਗੇਟ ਖੋਲੇ ਗਏ ਤਾਂ ਪੰਜਾਬ ਦੇ ਕਈ ਹਿੱਸਿਆਂ ਚ ਜਲ ਥਲ ਹੋ ਜਾਵੇਗਾ। ਇਸ ਸਬੰਧੀ ਬੋਰਡ ਵਲੋਂ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿਤੀ ਜਾ ਚੁੱਕੀ ਹੈ ਤੇ ਅਹਿਤਿਆਤਨ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਬੋਰਡ ਦੀ ਚਿਤਾਵਨੀ ਤੋਂ ਬਾਦ ਪੰਜਾਬ ਸਰਕਾਰ ਵਲੋਂ ਚੇਤੰਨ ਹੋਈ ਜਾਪ ਰਹੀ ਹੈ ਤੇ ਸਿੰਚਾਈ ਮੰਤਰੀ ਨੇ ਅਲਰਟ ਤੋਂ ਬਾਦ ਸੂਬੇ ਚ 24 ਘੰਟੇ ਨਿਗਰਾਨੀ ਦੇ ਹੁਕਮ ਦੇ ਦਿਤੇ ਹਨ।

ਬੋਰਡ ਦੇ ਚੇਅਰਮੈਨ ਏ. ਬੀ. ਅਗਰਵਾਲ ਨੇ ਦੱਸਿਆ ਕਿ ਗੋਬਿੰਦ ਸਾਗਰ ਝੀਲ, ਜਿਸ ਤੇ ਭਾਖੜਾ ਬੰਨ ਬਣਿਆ ਹੈ, ਚ ਪਾਣੀ ਦਾ ਵਧ ਤੋਂ ਵਧ ਪੱਧਰ 1650 ਫੁੱਟ ਹੈ ਅਤੇ ਜੇ ਇਸ ਪੱਧਰ ਤੱਕ ਪਾਣੀ ਪਹੁੰਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਡੈਮ ਦੇ ਐਮਰਜੈਂਸੀ ਫਲੱਡ ਗੇਟ ਖੋਲ੍ਹੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 84 ਫੁੱਟ ਉਪਰ ਹੈ, ਜੋ ਕਿ ਕਾਫੀ ਚਿੰਤਾਦੀ ਗੱਲ ਹੈ। ਅਗਰਵਾਲ ਨੇ ਚੇਅਰਮੈਨ ਨੇ ਕਿਹਾ ਕਿ ਇਸ ਖੇਤਰ 'ਚ ਮਾਨਸੂਨ ਅਜੇ ਬਾਕੀ ਹੈ, ਜਿਸ ਕਾਰਨ ਲੱਗਦਾ ਹੈ ਕਿ ਆਉਣ ਵਾਲੇ 7-8 ਦਿਨਾਂ 'ਚ ਡੈਮ ਦੇ ਪਾਣੀ ਦਾ ਪੱਧਰ 1650 ਫੁੱਟ ਨੂੰ ਪਾਰ ਕਰ ਸਕਦਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ 2 ਵਾਰ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਨਾਲ ਹੀ ਪੰਜਾਬ ਦੇ ਸਾਰੇ ਸੰਬੰਧਤ ਜ਼ਿਲਿਆਂ ਦੇ ਪ੍ਰਸ਼ਾਸਨ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੇਕਰ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਂਦੇ ਹਨ ਤਾਂ ਨਵਾਂ ਸ਼ਹਿਰ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਫਿਰੋਜਪੁਰ ਸਮੇਤ ਕਈ ਜ਼ਿਲਿਆਂ ਦੇ ਇਲਾਕੇ ਜਲ-ਥਲ ਹੋ ਸਕਦੇ ਹਨ। ਇਸ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਭਾਖੜਾ ਬੋਰਡ ਵਲੋਂ ਅਲਰਟ ਜਾਰੀ ਹੋਣ ਤੋਂ ਬਾਦ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਅੱਜ ਇਥੇ ਸੂਬੇ ਅੰਦਰ ਨਹਿਰੀ ਤੇ ਦਰਿਆਵੀ ਕਿਨਾਰਿਆਂ ਦੇ 24 ਘੰਟੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ઺ਾਂ ਵਿਭਾਗ ਦੇ ਵੱਖੋ-ਵੱਖਰੇ ਵਿੰਗਾਂ ਦੇ ਮੁੱਖ ਇੰਜੀਨੀਅਰਾਂ ਨੂੰ ਸੂਬੇ ਅੰਦਰ ਸਾਰੀਆਂ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਲਈ ਐਸ.ਡੀ.ਓਜ਼. ਅਤੇ ਜੇ.ਈਜ਼ ਦੀ ਡਿਊਟੀ ਲਾਉਣ ਅਤੇ ਕਿਨਾਰਿਆਂ ਦੀ 24 ਘੰਟੇ ਨਿਗਰਾਨੀ ਲਈ ਮੇਟ ਤੇ ਬੇਲਦਾਰ ਤੈਨਾਤ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।
ਸਿੰਜਾਈ ਮੰਤਰੀ ਨੇ ਦੱਸਿਆ ਕਿ ਸੰਭਾਵੀ ਹੜ઺ਾਂ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਫ਼ਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜੋ ਹੰਗਾਮੀ ਸਥਿਤੀ ਵਿੱਚ 24 ਘੰਟੇ ਕੰਮ ਕਰੇਗਾ। ਉਨ઺ਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ઺ਾ ਅਤੇ ਤਹਿਸੀਲ ਪੱਧਰੀ ਕੰਟਰੋਲ ਰੂਮ ਨਿਰੰਤਰ ਕਾਰਜਸ਼ੀਲ ਹਨ।
ਸ. ਸੇਖੋਂ ਨੇ ਦੱਸਿਆ ਕਿ ਮੁੱਖ ਇੰਜੀਨੀਅਰ (ਡੇਰੇਨਜ) ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਜ਼ਿਲਿ઺ਆਂ ਵਿੱਚ ਹੜ઺ ਰੋਕਣ ਦੇ ਅਗਾਊਂ ਪ੍ਰਬੰਧਾਂ ਦੀ ਖ਼ੁਦ ਦੌਰਾ ਕਰ ਕੇ ਸਮੀਖਿਆ ਕਰਨ ਅਤੇ ਵਿਸਥਾਰਤ ਰਿਪੋਰਟ ਦੇਣ। ਉਨ઺ਾਂ ਦੱਸਿਆ ਕਿ ਉਹ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਖ਼ੁਦ ਵੀ ਹੜ઺ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਅਤੇ ਕਿਸੇ ਕੁਤਾਹੀ ਦੀ ਸੂਰਤ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸ. ਸੇਖੋਂ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰਖਦਿਆਂ ਮੁੱਖ ਇੰਜੀਨੀਅਰ (ਨਹਿਰਾਂ) ਨੂੰ ਸੂਬੇ ਦੀਆਂ ਸਮੂਹ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਲਈ ਐਸ.ਡੀ.ਓਜ਼. ਤੇ ਜੇ.ਈਜ਼. ਪੱਧਰ ਦੇ ਅਧਿਕਾਰੀਆਂ ਦੀਆਂ ਡਿਊਟੀ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਹਿਰੀ ਤੇ ਦਰਿਆਵੀ ਕਿਨਾਰਿਆਂ ਦੀ 24 ਘੰਟੇ ਨਿਗਰਾਨੀ ਹਿਤ ਮੇਟ ਤੇ ਬੇਲਦਾਰ ਤੈਨਾਤ ਕਰਨ ਲਈ ਕਿਹਾ ਗਿਆ ਹੈ।
ਸ.ਸੇਖੋਂ ਨੇ ਕਿਹਾ ਕਿ ਸਿੰਜਾਈ ਵਿਭਾਗ ਨੇ ਸੰਭਾਵੀ ਹੜ઺ਾਂ ਦੇ ਅਗਾਊਂ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਉਨ઺ਾਂ ਵਿਭਾਗ ਨੂੰ ਚੌਕਸ ਕਰਦਿਆਂ ਕਿਹਾ ਕਿ ਆਉਂਦੇ ਸਮੇਂ ਵਿੱਚ ਕੋਈ ਵੀ ਉਚ ਅਧਿਕਾਰੀ ਜਾਂ ਮੁਲਾਜ਼ਮ ਆਪਣਾ ਸਟੇਸ਼ਨ ਛੱਡ ਕੇ ਨਾ ਜਾਵੇ। ਉਨ઺ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਅਗਾਊਂ ਪ੍ਰਬੰਧਾਂ ਲਈ ਪੂਰਾ ਸਹਿਯੋਗ ਦੇਣ ਅਤੇ ਅਫ਼ਵਾਹਾਂ ਤੋਂ ਬਚਣ। ਉਨ઺ਾਂ ਕਿਹਾ ਕਿ ਸਿੰਜਾਈ ਵਿਭਾਗ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਪੂਰੀ ਤਰ઺ਾਂ ਤਿਆਰ ਹੈ

No comments: