jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਵਿਦੇਸ਼ੀ ਠੱਗਾਂ ਨੇ ਭਾਰੀਤਆਂ ਨੂੰ ਲੁੱਟਣ ਦਾ ਲੱਭਿਆ ਨਵਾਂ ਤਰੀਕਾ

www.sabblok.blogspot.com



ਜ਼ਰਾ ਬੱਚਕੇ ਪਿਆਰੇ !
 
ਵਿਦੇਸ਼ੀ ਠੱਗਾਂ ਨੇ ਭਾਰੀਤਆਂ ਨੂੰ ਲੁੱਟਣ ਦਾ ਲੱਭਿਆ ਨਵਾਂ ਤਰੀਕਾ
 
ਮਲੋਟ (ਮਿੰਟੂ ਗੁਰੂਸਰੀਆ): ਜ਼ਮਾਨਾ ਪਦਾਰਥਵਾਦੀ ਹੈ ਤੇ ਠੱਗ ਟੋਲੇ ਦੁਨੀਆਂ ਦੇ ਕੋਨੇ-ਕੋਨੇ 'ਚ ਘਾਤ ਲਾ ਕੇ ਸ਼ਿਕਾਰ ਹਲਾਲ ਕਰਨ ਦੀ ਫ਼ਿਰਾਕ 'ਚ ਬੈਠੇ ਹਨ। 'ਚਾਰ ਸੌ ਬੀਸੀ ਗੇਂਮ' ਤੋਂਂ ਇੰਟਰਨੈੱਟ ਵੀ ਅਛੂਤਾ ਨਹੀਂ ਰਿਹਾ ਤੇ ਇੱਥੇ ਅਜਿਹੇ ਤਿਕੜਮਬਾਜ਼ਾਂ ਦੀਆਂ ਡਾਰਾਂ ਭਾਉਂਦੀਆਂ ਹਨ ਜੋ ਭੋਲੇ-ਭਾਲੇ ਭਾਰਤੀਆਂ ਨੂੰ ਨਿਸ਼ਾਨਾਂ ਬਣਾਉਂਣ ਲਈ ਨਿੱਤ-ਨਵੇਂ ਤਰੀਕੇ ਇਜ਼ਾਦ ਕਰ ਰਹੀਆਂ ਹਨ। ਇਨਾਂ ਸਕੀਮੀਆਂ ਨੇ ਹੁਣ ਇਕ ਹੋਰ ਸਕੀਮ ਪਾਈ ਹੈ। ਇਹ ਸਾਇਬਰ ਠੱਗ ਕੁੜੀ ਦੇ ਰੂਪ 'ਚ ਸ਼ਿਕਾਰ ਨੂੰ ਭਰਮਾਉਂਦੇ ਹਨ। ਇਸ ਕੰਮ ਲਈ ਸਭ ਤੋਂ ਪਹਿਲਾਂ ਫੇਸਬੁੱਕ\ਟਵਿੱਟਰ ਅਕਾਊਂਟ 'ਤੇ ਸੋਹਣੀ ਜਿਹੀ ਕੁੜੀ ਦਾ ਮੈਸੇਜ਼ ਆਉਂਦਾ ਹੈ। ਜਿਸ ਵਿਚ ਕੁੜੀ ਕਹਿੰਦੀ ਹੈ ਕਿ ਉਸ ਨੂੰ ਤੁਹਾਡੀ ਪ੍ਰੋਫਾਇਲ ਤੇ ਸ਼ਖਸੀਅਤ ਵਧੀਆ ਲੱਗੀ ਹੈ ਤੇ ਉਹ ਆਪਣਾ ਦਿਲ ਦੇ ਬੈਠੀ ਹੈ, ਪਰ ਫੇਸਬੁੱਕ 'ਤੇ ਉਹ ਹਰ ਵਕਤ ਗੱਲ ਨਹੀਂ ਕਰ ਸਕਦੀ ਇਸ ਲਈ ਆਪਣਾ ਈਮੇਲ ਐਡਰੈੱਸ ਦਿਉ। ਦਿੱਤੇ ਹੋਏ ਈਮੇਲ ਐਡਰੈੱਸ 'ਤੇ ਕੁੜੀ ਲੰਮਾ-ਚੌੜਾ ਮੇਲ ਭੇਜਦੀ ਹੈ ਕਿ ਉਸ ਦਾ ਤੁਹਾਡੇ ਬਿਨਾਂ ਜੀਣਾਂ ਮੁਹਾਲ ਹੈ। ਇਸ ਤਰਾਂ ਦੋ-ਚਾਰ ਮਿੱਠੀਆਂ ਗੋਲੀਆਂ ਵਰਗੇ ਈਮੇਲਾਂ ਤੋਂ ਕੁੜੀ ਆਪਣੇ ਰੰਗ ਦਿਖਾਉਂਣੇ ਸ਼ੁਰੂ ਕਰ ਦੇਂਦੀ ਹੈ। ਉਹ ਆਪਣੀ ਕਹਾਣੀ ਦੱਸਦੀ ਹੈ ਕਿ ਉਹ ਸੰਪਨ ਘਰਾਣੇ ਤੋਂ ਹੈ। ਪਰ ਖਾਨਾਜੰਗੀ ਵਿਚ ਉਸ ਦਾ ਪਰਿਵਾਰ ਮਾਰਿਆ ਗਿਆ ਤੇ ਹੁਣ ਉਹ ਸੈਨੇਗਲ ਦੇ ਸ਼ਰਨਰਾਥੀ ਕੈਂਪ 'ਚ ਰਹਿ ਰਹੀ ਹੈ। ਉਸ ਦਾ ਪਿਤਾ ਕਈ ਮਿਲੀਅਨ ਡਾਲਰ ਉਸ ਦੇ ਖਾਤੇ 'ਚ ਜਮਾ ਕਰਵਾ ਗਿਆ ਸੀ। ਤੁਸੀਂ ਉਹ ਪੈਸੇ ਕੱਢਵਾ ਕੇ ਮੈਨੂੰ ਇੱਥੋਂ ਲੈ ਜਾਉ। ਕੁੜੀ ਇਕ ਸ਼ਖਸ ਦਾ ਨਾਂਅ ਦੱਸ ਦੇਂਦੀ ਹੈ ਕਿ ਇਹ ਆਦਮੀ ਕੈਂਪ 'ਚ ਉਸ ਨੂੰ ਧੀਆਂ ਵਾਂਗ ਰੱਖਦਾ ਹੈ। ਤੁਸੀ ਇਨਾਂ ਨੂੰ ਏਨੇ ਪੈਸੇ ਭੇਜ ਦਿਉ। ਇਹ ਬੈਂਕ 'ਚੋਂ ਪੈਸੇ ਕੱਢਵਾ ਕੇ ਆਪਣੇ ਹਵਾਲੇ ਕਰ ਦੇਂਣਗੇ ਤੇ ਆਪਾਂ ਆਰਾਮ ਨਾਲ ਜਿੰਦਗੀ ਬਤੀਤ ਕਰਾਂਗੇ। ਈਮੇਲ ਰਾਹੀਂ ਇਕ ਬੈਂਕ ਅਕਾਊਟ ਭੇਜਿਆ ਜਾਂਦਾ ਹੈ। ਜ਼ਿਅਦਾਤਰ ਬੈਂਕ ਖਾਤੇ ਬਰਤਾਨਵੀ ਹੁੰਦੇ ਹਨ। 50 ਹਜ਼ਾਰ ਤੋਂ 3 ਲੱਖ ਤੱਕ ਖਾਤੇ 'ਚ ਪੁਆਉਂਣ ਲਈ ਕਿਹਾ ਜਾਂਦਾ ਹੈ। ਕੁਝ ਲੋਕ ਮਿੱਠੀਆਂ ਗੱਲਾਂ ਦਾ ਸ਼ਿਕਾਰ ਹੋ ਕੇ ਜੇਬ ਲੁਟਾ ਬੈਠਦੇ ਹਨ। ਇਹ ਠੱਗ ਟੋਲਾ ਏਨਾਂ ਪੇਸ਼ੇਵਰ ਹੈ ਕਿ ਇਨਾਂ ਬਕਾਇਦਾ ਫੋਨ ਲਾਇਨਾਂ ਸਥਾਪਿਤ ਕੀਤੀਆਂ ਹੋਈਆਂ, ਜਿਨਾਂ ਦੇ ਜ਼ਰੀਏ ਇਹ ਲੋਕਾਂ ਨਾਲ ਗੱਲਬਾਤ ਕਰਦੇ ਹਨ। ਕੁਝ ਲੋਕ ਇਨਾਂ ਦੇ ਜਾਲ 'ਚ ਫੱਸ ਕੇ 'ਹੌਲੇ' ਹੋ ਚੁੱਕੇ ਹਨ। ਇੰਟਰਨੈੱਟ ਯੂਜ਼ਰਸ ਨੂੰ ਇਸ ਠੱਗੀ ਬਾਰੇ ਚੌਕੰਨਾਂ ਰਹਿਣਾ ਚਾਹੀਦਾ ਹੈ। 

No comments: