jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਬਦਲੀ ਲਈ ਲਾਈਆਂ ਸ਼ਰਤਾਂ ਤੋਂ ਅਧਿਆਪਕ ਪ੍ਰੇਸ਼ਾਨ

www.sabblok.blogspot.com

ਪੱਤਰ ਪ੍ਰੇਰਕ
ਸੁਜਾਨਪੁਰ, 10 ਜੁਲਾਈ
ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਲਗਾਈਆਂ ਬੇਲੋੜੀਆਂ ਸ਼ਰਤਾਂ ਕਾਰਨ ਵੱਡੀ ਗਿਣਤੀ ਵਿੱਚ ਅਧਿਆਪਕ ਪ੍ਰੇਸ਼ਾਨ ਹਨ। ਖਾਸ ਕਰਕੇ ਉਹ ਔਰਤ ਅਧਿਆਪਕਾਂ ਜਿਨ੍ਹਾਂ ਦੀ ਵਿਆਹ ਤੋਂ ਬਾਅਦ ਇੱਕ ਵਾਰ ਵੀ ਬਦਲੀ ਨਹੀਂ ਹੋਈ। ਸਿੱਖਿਆ ਵਿਭਾਗ ਨੇ ਇਸ ਵਾਰ ਸਿਰਫ ਉਨ੍ਹਾਂ ਔਰਤ ਅਧਿਆਪਕਾਵਾਂ ਨੂੰ 3 ਸਾਲ ਦੀ ਠਹਿਰ ਤੋਂ ਛੋਟ ਦਿੱਤੀ ਹੈ ਜਿਨ੍ਹਾਂ ਦਾ ਵਿਆਹ 01-08-2012 ਜਾਂ ਇਸ ਤੋਂ ਬਾਅਦ ਦਾ ਹੋਇਆ ਹੈ, ਜਦ ਕਿ ਦੂਸਰੇ ਪਾਸੇ ਕਈ ਅਜਿਹੀਆਂ ਅਧਿਆਪਕਾਵਾਂ ਅਤੇ ਸਿੱਖਿਆ ਪ੍ਰੋਵਾਈਡਰ ਵੀ ਹਨ ਜਿਨ੍ਹਾਂ ਦੇ ਵਿਆਹ ਨੂੰ ਅੱਠ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਦੀ ਬਦਲੀ ਨਹੀਂ ਹੋਈ। ਦੂਸਰੇ ਪਾਸੇ 2012 ਵਿੱਚ ਹੋਈ ਵਿਭਾਗ ਵੱਲੋਂ ਰੈਸ਼ਨੇਲਾਈਜ਼ੇਸ਼ਨ ਦੇ ਅਧੀਨ ਉਨ੍ਹਾਂ ਨੂੰ ਨੇੜੇ ਦੇ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਤਿੰਨ ਸਾਲ ਦੀ ਠਹਿਰ ਦੀ ਸ਼ਰਤ ਵੀ ਨਹੀਂ ਪੂਰੀ ਹੋ ਰਹੀ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੁਰਾਰੀ ਲਾਲ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਵਿਆਹੁਤਾ ਔਰਤਾਂ ਲਈ ਸਮੇਂ ਦੀ ਸੀਮਾ ਖਤਮ ਕਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਸਮੂਹ ਔਰਤ ਅਧਿਆਪਕਾਵਾਂ ਨੂੰ ਜਿਨ੍ਹਾਂ ਦੀ ਵਿਆਹ ਤੋਂ ਬਾਅਦ ਇੱਕ ਵਾਰ ਵੀ ਬਦਲੀ ਨਹੀਂ ਹੋਈ ਨੂੰ ਬਦਲੀ ਕਰਵਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰੈਸ਼ਨੇਲਾਈਜ਼ੇਸ਼ਨ ਦੌਰਾਨ ਜਿਨ੍ਹਾਂ ਅਧਿਆਪਕਾਵਾਂ ਨੂੰ ਬਲਾਕ ਅੰਦਰ ਹੀ ਨੇੜੇ ਦੇ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ, ਨੂੰ ਵੀ ਤਿੰਨ ਸਾਲ ਦੀ ਠਹਿਰ ਤੋਂ ਛੋਟ ਦਿੱਤੀ ਜਾਵੇ ਅਤੇ ਪਹਿਲੇ ਸਕੂਲ ਵਿੱਚ ਕੀਤੀ ਨੌਕਰੀ ਨੂੰ ਵੀ ਵਿੱਚ ਹੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੀਆਂ ਸ਼ਰਤਾਂ ਲਾ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

No comments: