jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਜਲੰਧਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

www.sabblok.blogspot.com
ਜਲੰਧਰ ਪੁਲਿਸ ਨੇ ਨਿਊ ਦਸ਼ਮੇਸ਼ ਨਗਰ ਵਿਖੇ ਪਿਛਲੇ ਕਾਫੀ ਸਮੇਂ ਤੋ ਚਲ ਰਹੇ ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼ ਕੀਤਾ ਹੈ, ਇਲਾਕੇ ਨਿਵਾਸੀਆ ਵੱਲੋ ਸੂਚਿਤ ਕਰਨ ਤੋ ਬਾਅਦ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੌਕੇ ਤੇ 2 ਔਰਤਾ ਤੇ 2 ਲੜਕਿਆਂ ਨੂੰ ਕਾਬੂ ਕੀਤਾ ਹੈ।
ਨਿਊ ਦਸ਼ਮੇਸ਼ ਨਗਰ ਦੇ ਇਲਾਕਾ ਨਿਵਾਸੀਆ ਦਾ ਇਹ ਕਹਿਣਾ ਹੈ ਕੀ ਦੇਹ ਵਪਾਰ ਦਾ ਇਹ ਧੰਦਾ ਪਿਛਲੇ ਕਾਫੀ ਸਮੇਂ ਤੋ ਚਲ ਰਿਹਾ ਸੀ ਅਤੇ ਇਸ ਨਾਲ ਉਹਨਾ ਦੇ ਇਲਾਕੇ ਦਾ ਮਾਹੌਲ ਖਾਰਾਬ ਹੋ ਰਿਹਾ ਸੀ ਅਤੇ ਜੇਕਰ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਨਾ ਕੀਤਾ ਜਾਂਦਾ ਤਾਂ ਇਸ ਦਾ ਬੁਰਾ ਅਸਰ ਉਹਨਾ ਦੇ ਬੱਚਿਆ ਤੇ ਵੀ ਪੈ ਜਾਣਾ ਸੀ।ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੀ.ਸੀ.ਆਰ ਅਤੇ ਥਾਂਣਾ ਡਵੀਜ਼ਨ ਨੰ:5 ਦੀ ਪੁਲਿਸ ਨੇ ਘਰ ਵਿੱਚ ਛਾਪੇਮਾਰੀ ਕਰਕੇ ਮੌਕੇ ਤੇ 2 ਔਰਤਾਂ ਤੇ 2 ਲੜਕਿਆਂ ਨੂੰ ਕਾਬੂ ਕੀਤਾ,ਪਰ ਇਸ ਦੌਰਾਨ 1 ਲੜਕਾ ਭੱਜਣ ਵਿੱਚ ਕਾਮਯਾਬ ਰਿਹਾ, ਪੁਲਿਸ ਨੇ ਘਰ ਦੀ ਤਲਾਸ਼ੀ ਲੈਣ ਤੇ ਕੁੱਝ ਅਪੱਤੀਜਨਕ ਸਮਾਨ ਵੀ ਬਰਾਮਦ ਕੀਤਾ ਹੈ।
ਇਸ ਮਾਮਲੇ ਸੰਬੰਧੀ ਹੌਲਦਾਰ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਉਹਨਾ ਵੱਲੋ ਫੜੇ ਗਏ ਸਾਰੇ ਦੋਸ਼ੀਆਂ ਪਾਸੋ ਅਗਲੇਰੀ ਜਾਂਚ ਲਈ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਫਰਾਰ ਹੋਏ ਲੜਕੇ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।

No comments: