jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ 8ਵੇਂ ਸਥਾਪਨਾ ਦਿਵਸ ਤੇ ਸਮਾਰੋਹ ਦਾ ਆਯੋਜਨ

www.sabblok.blogspot.com
Photo: ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ 8ਵੇਂ ਸਥਾਪਨਾ ਦਿਵਸ ਤੇ ਸਮਾਰੋਹ ਦਾ ਆਯੋਜਨ

ਬਰਨਾਲਾ/ਮਹਿਲ ਕਲਾਂ
ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ 8ਵੇਂ ਸਥਾਪਨਾ ਦਿਵਸ ਸਮਾਰੋਹ ਦਾ ਆਯੋਜਨ ਕਪਿਲ ਪੈਲੇਸ, ਧਨੌਲਾ ਰੋਡ, ਬਰਨਾਲਾ ਵਿਖੇ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਡਿਪਟੀ ਮੈਡੀਕਲ ਸੁਪਰਡੈਂਟ ਤੇ ਔਰਤਾਂ ਦੇ ਹਿੱਤਾਂ ਲਈ ਲੜਨ ਵਾਲੀ ਡਾ. ਹਰਸ਼ਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਹਰਸ਼ਿੰਦਰ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਵਿੱਚ ਔਰਤਾਂ ਤੇ ਅਤਿਆਚਾਰ ਇਸ ਕਦਰ ਵੱਧ ਚੁੱਕੇ ਹਨ ਕਿ ਚੇਤੰਨ ਅਤੇ ਆਤਮ ਸਨਮਾਨ ਵਾਲੀਆਂ ਔਰਤਾਂ ਭਾਰਤ ਵਿੱਚ ਪੈਦਾ ਹੋਣਾ ਇੱਕ ਗੁਨਾਹ ਸਮਝਦੀਆਂ ਹਨ।  ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਔਰਤਾਂ ਨੂੰ ਆਪਣੇ ਘਰ ਤੋਂ ਹੀ ਅਧਿਕਾਰ ਦੇਣ ਦੀ ਸ਼ੁਰੂਆਤ ਕਰਨੀ ਹੋਵੇਗੀ, ਸਿਰਫ ਗੱਲਾਂ ਨਾਲ ਔਰਤਾਂ ਨੂੰ ਅਧਿਕਾਰ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਜ਼ੁਲਮਾ ਵਿਰੁੱਧ ਆਪਣੀ ਲੜਾਈ ਮਾਈ ਭਾਗੋ ਤੇ ਝਾਂਸੀ ਦੀ ਰਾਣੀ ਬਣ ਕੇ ਲੜਾਈ ਲੜਨੀ ਪਵੇਗੀ। ਇਸ ਮੌਕੇ ਉੱਤੇ ਮਨੁੱਖੀ ਅਧਿਕਾਰ ਸੁਰੱਖਿਆ ਦਲ ਦੇ ਰਾਸ਼ਟਰੀ ਅਧਿਅਕਸ਼ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਲੜਾਈ ਦੇ ਸੰਘਰਸ਼ ਵਿੱਚ ਜੀ ਜਾਨ ਨਾਲ ਕੁੱਦਣਾ ਪਵੇਗਾ। ਸਾਬਕਾ ਸਾਂਸਦ ਤੇ ਪ੍ਰਸਿੱਧ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਪੁਰਾਤਨ ਇਤਿਹਾਸ ਵਿੱਚ ਹੱਕਾਂ ਅਤੇ ਅਧਿਕਾਰਾਂ ਦੀ ਲੜਾਈ ਲੜਨ ਵਾਲਿਆਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਹੱਕਾਂ ਅਤੇ ਅਧਿਕਾਰਾਂ ਦੀ ਲੜਾਈ ਲੜਨ ਲਈ ਪ੍ਰੇਰਿਤ ਕੀਤਾ। ਮਰਹੂਮ ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਸੁਣਾਈ। ਇਸ ਮੌਕੇ ਐਡਵੋਕੇਟ ਦਲ ਦੇ ਇਸਤਰੀ ਵਿੰਗ ਦੀ ਸੀਨੀਅਰ ਉਪ ਪ੍ਰਧਾਨ ਪਰਮਜੀਤ ਕੌਰ ਕੱਟੂ, ਐਡਵੋਕੇਟ ਚਰਨਜੀਤ ਸਿੰਘ ਜਟਾਣਾ, ਚਰਨਦੀਪ ਸਿੰਘ ਚੰਨਾ, ਪੁਰਸ਼ੋਤਮ ਸਿੰਘ, ਜਗਜੀਤ ਕੌਰ, ਰਾਜਵਿੰਦਰ ਕੌਰ, ਬਿਮਲਾ ਧਰਨੀ ਆਦਿ ਹਾਜ਼ਰ ਸਨ।

#Barnala 

No comments: