jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਸਿਹਤ ਵਿਭਾਗ ਬਰਨਾਲਾ ਨੇ ਖ਼ੂਨਦਾਨ ਦਿਵਸ ਮਨਾਇਆ

www.sabblok.blogspot.com

Photo: ਸਿਹਤ ਵਿਭਾਗ ਬਰਨਾਲਾ ਨੇ ਖ਼ੂਨਦਾਨ ਦਿਵਸ ਮਨਾਇਆ

ਬਰਨਾਲਾ/ਮਹਿਲ ਕਲਾਂ
ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਦੀ ਰਹਿਣੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਖੂਨਦਾਨ ਦਿਵਸ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਲਗਭਗ 35 ਖੂਨਦਾਨੀ ਕਲੱਬਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।  ਇਸ ਮੌਕੇ ਬਲੱਡ ਬੈਂਕ ਬਰਨਾਲਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 30 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨੇ ਸਮਾਗਮ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਵੱਧ ਤੋਂ ਵੱਧ ਖੂਨਦਾਨ ਲਈ ਪ੍ਰੇਰਿਤ ਕੀਤਾ।  ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਨੇ ਸਮੂਹ ਕਲੱਬਾਂ ਦੇ ਨੁਮਾਇੰਦਿਆਂ ਦਾ ਖੂਨਦਾਨ ਵਿੱਚ ਨਿਰੰਤਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਜਿੰਦਰ ਕੌਰ ਬੀ.ਟੀ.ਓ., ਡਾ.ਸਮਿਤਾ ਗੁਪਤਾ, ਸ੍ਰੀਮਤੀ ਉਰਮਿਲਾ ਦੇਵੀ ਮਾਸ ਮੀਡੀਆ ਅਫਸਰ, ਖੁਸਵੰਤ ਪ੍ਰਭਾਕਰ ਐਮ.ਐਲ.ਟੀ. ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੌਰਾਨ ਸਮੁੱਚੀ ਸਟੇਜ ਦਾ ਸੰਚਾਲਨ ਸੋਹਣ ਸਿੰਘ ਐਸ.ਐਮ.ਐਲ.ਟੀ. ਨੇ ਬਾਖੂਬੀ ਨਿਭਾਇਆ।

#Barnala #Blood #Donation #Campਬਰਨਾਲਾ/ਮਹਿਲ ਕਲਾਂ

No comments: