www.sabblok.blogspot.com
ਫਤਿਹਗੜ੍ਹ ਚੂੜੀਆਂ, 13 ਜੁਲਾਈ (ਫੁੱਲ)- ਬਲਾਕ ਫਤਿਹਗੜ੍ਹ ਚੂੜੀਆਂ ਐਲੀਮੈਂਟਰੀ ਟੀਚਰ
ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਆਪਣੇ ਟੀ.ਏ. ਤੇ ਡੀ.ਏ. ਦੀ
ਜ਼ੋਰਦਾਰ ਮੰਗ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਬੀਤੇ ਦਿਨੀਂ ਹੋਈਆਂ
ਪੰਚਾਇਤੀ ਚੋਣਾਂ 'ਚ ਅਧਿਆਪਕਾਂ ਖਾਸ ਤੌਰ 'ਤੇ ਮਹਿਲਾ ਕਰਮਚਾਰੀਆਂ ਨੂੰ ਦੂਰ-ਦੁਰਾਡੇ
ਡਿਊਟੀਆਂ ਲਗਾ ਕੇ ਖੱਜਲ-ਖੁਆਰ ਕਰਨ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਯੂਨੀਅਨ ਆਗੂਆਂ ਨੇ
ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਪਿਛਲੀਆਂ ਹੋਈਆਂ ਬਲਾਕ ਸੰਮਤੀ,
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦਾ ਟੀ. ਏ., ਡੀ. ਏ. ਨਹੀਂ ਦਿੱਤਾ ਗਿਆ, ਉਹ
ਤੁਰੰਤ ਦਿੱਤਾ ਜਾਵੇ | ਇਸ ਮੌਕੇ ਸਰਪ੍ਰਸਤ ਕੁਲਦੀਪ ਸਿੰਘ, ਬਲਾਕ ਪ੍ਰਧਾਨ ਕਰਮਜੀਤ
ਵਾਸਦੇਵ, ਕੁਲਦੀਪ ਸਿੰਘ ਅਲੀਵਾਲ, ਜਨਰਲ ਸਕੱਤਰ ਇੰਦਰਪਾਲ ਸਿੰਘ, ਕੁਲਵਿੰਦਰ ਸਿੰਘ
ਪੰਨੂੰ, ਹਰਚੰਦ ਸਿੰਘ, ਲਖਬੀਰ ਸਿੰਘ, ਮੈਡਮ ਕੰਵਲਜੀਤ ਕੌਰ, ਮੈਡਮ ਰੁਪਿੰਦਰ ਕੌਰ,
ਅਮਰਜੀਤ ਸਿੰਘ, ਨਰੇਸ਼, ਸੱਚਰ ਹਾਜ਼ਰ ਸਨ |
No comments:
Post a Comment