jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਸੜਕਾਂ ਦੀ ਦੋ ਸਾਲਾਂ ’ਚ ਬਦਲੇਗੀ ਨੁਹਾਰ : ਸੁਖਬੀਰ

www.sabblok.blogspot.com

ਰਾਜ ਮਾਰਗਾਂ ਨੂੰ 4/6 ਮਾਰਗੀ ਬਣਾਉਣ ’ਤੇ ਖਰਚ ਹੋਣਗੇ 13740 ਕਰੋੜ

Photo: ਸੜਕਾਂ ਦੀ ਦੋ ਸਾਲਾਂ ’ਚ ਬਦਲੇਗੀ ਨੁਹਾਰ : ਸੁਖਬੀਰ

ਰਾਜ ਮਾਰਗਾਂ ਨੂੰ 4/6 ਮਾਰਗੀ ਬਣਾਉਣ ’ਤੇ ਖਰਚ ਹੋਣਗੇ 13740 ਕਰੋੜ 

ਚੰਡੀਗੜ੍ਹ  ਸ. ਰ.-ਪੰਜਾਬ ਸਰਕਾਰ ਵਲੋਂ 13740 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 2  ਸਾਲਾਂ ਵਿਚ ਸੂਬੇ ਦੇ ਸਾਰੇ ਰਾਜ ਮਾਰਗਾਂ ਸਮੇਤ ਅੰਤਰ ਸ਼ਹਿਰੀ ਸੜਕਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਇਥੇ ਲੋਕ ਨਿਰਮਾਣ ਵਿਭਾਗ ਦੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਜਾਇਜ਼ਾ ਲੈਂਦਿਆਂ ਇਹ ਜਾਣਕਾਰੀ ਦਿੱਤੀ ਗਈ। ਅੱਜ ਇਥੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨਾਲ ਲੋਕ ਨਿਰਮਾਣ ਵਿਭਾਗ ਦੇ ਕੰਮਕਾਰ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਇਸ ਗੱਲ ’ਤੇ ਤਸੱਲੀ ਜਤਾਈ ਕਿ 5 ਸਾਲਾਂ ਦੌਰਾਨ 1460 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿਚ 230 ਕਿ.ਮੀ ਕੌਮੀ ਮਾਰਗਾਂ ਨੂੰ 6 ਮਾਰਗੀ ਕੀਤਾ ਗਿਆ ਹੈ, ਜਦਕਿ 380 ਕਰੋੜ ਰੁਪਏ ਦੀ ਲਾਗਤ ਨਾਲ 400 ਕਿ.ਮੀ ਹੋਰ ਮਾਰਗਾਂ ਨੂੰ 4/6 ਮਾਰਗੀ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 101 ਕਿ.ਮੀ. ¦ਬੀਆਂ ਸੜਕਾਂ ਦੇ ਨਵੀਨੀਕਰਨ ਲਈ 700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਸਤਾਵ ਨੂੰ ਤਿਆਰ ਕਰ ਲਿਆ ਗਿਆ ਹੈ ਅਤੇ ਬਾਕੀ ਕਾਰਵਾਈ ਨੂੰ ਮੁਕੰਮਲ ਕਰਕੇ ਇਸ ਸਬੰਧੀ ਕੰਮ ਜਲਦ ਅਲਾਟ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ

ਮਾਰਗ-64 ਨੂੰ 6 ਮਾਰਗੀ ਕਰਨ ਦਾ ਕੰਮ ਜਿੱਥੇ ਤੇਜ਼ੀ ਨਾਲ ਚਲ ਰਿਹਾ ਹੈ ਉਥੇ ਕੌਮੀ ਮਾਰਗ-15 ਅਤੇ 71 ਨੂੰ ਵੀ 6 ਮਾਰਗੀ ਕਰਨ ਲਈ 6000 ਕਰੋੜ ਰੁਪਏ ਮਨਜੂਰ ਕਰ ਦਿੱਤੇ ਗਏ ਹਨ। ਸੜਕੀ ਢਾਂਚੇ ਨੂੰ ਵਿਕਾਸ ਦਾ ਅਧਾਰ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਢਿੱਲਵਾਂ ਤੋਂ ਅੰਮ੍ਰਿਤਸਰ ਤੱਕ ਕੌਮੀ ਮਾਰਗ-1 ਨੂੰ ਜਿਥੇ 263 ਕਰੋੜ ਰੁਪਏ ਦੀ ਲਾਗਤ ਨਾਲ 4 ਮਾਰਗੀ ਕੀਤਾ ਗਿਆ ਹੈ, ਉਥੇ ਅੰਮ੍ਰਿਤਸਰ-ਵਾਹਗਾ ਮਾਰਗ ਨੂੰ 206 ਕਰੋੜ ਰੁਪਏ ਦੀ ਲਾਗਤ ਨਾਲ 4 ਮਾਰਗੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 90 ਕਰੋੜ ਰੁਪਏ ਨਾਲ ਜ¦ਧਰ ਤੋਂ ਭੋਗਪੁਰ, 300 ਕਰੋੜ ਰੁਪਏ ਨਾਲ ਮੁਕੇਰੀਆਂ ਤੋਂ ਪਠਾਨਕੋਟ, 309 ਕਰੋੜ ਰੁਪਏ ਦੀ ਲਾਗਤ ਨਾਲ ਕੁਰਾਲੀ ਤੋਂ ਕੀਰਤਪੁਰ ਸਾਹਿਬ ਸੜਕਾਂ ਨੂੰ 4 ਮਾਰਗੀ ਕੀਤਾ ਗਿਆ ਹੈ। ਕੌਮੀ ਮਾਰਗ-22 ਨੂੰ ਵੀ ਅੰਬਾਲਾ ਤੋਂ ਜ਼ੀਰਕਪੁਰ ਤੱਕ 298 ਕਰੋੜ ਰੁਪਏ ਨਾਲ 4 ਮਾਰਗੀ ਕੀਤਾ ਗਿਆ ਹੈ। ਸ. ਬਾਦਲ ਵਲੋਂ 3079 ਕਰੋੜ ਰੁਪਏ ਦੀ ਲਾਗਤ ਨਾਲ ਦਸੰਬਰ 2013 ਤੱਕ ਮੁਕੰਮਲ ਕੀਤੇ ਜਾਣ ਵਾਲੇ ਕੌਮੀ ਮਾਰਗ-1 ਸ਼ੰਭੂ ਬਾਰਡਰ ਤੋਂ ਜ¦ਧਰ, ਕੌਮੀ ਮਾਰਗ-1ਏ ਭੋਗਪੁਰ ਤੋਂ ਮੁਕੇਰੀਆਂ, ਕੌਮੀ ਮਾਰਗ-15 ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਕੌਮੀ ਮਾਰਗ-95 ਲੁਧਿਆਣਾ ਤੋਂ ਤਲਵੰਡੀ ਤੱਕ ਨੂੰ 6 ਮਾਰਗੀ ਕਰਨ ਦੇ ਚੱਲ ਰਹੇ ਪ੍ਰਾਜੈਕਟਾਂ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਕੌਮੀ ਮਾਰਗਾਂ ਦਾ ਕੰਮ ਮਿੱਥੇ ਸਮੇਂ ਤੱਕ ਹੀਲੇ ਮੁਕੰਮਲ ਕੀਤਾ ਜਾਵੇ। ਉਪ ਮੁੱਖ ਮੰਤਰੀ ਵਲੋਂ ਤਿੰਨ ਮਹੱਤਵਪੂਰਨ ਸੜਕੀ ਸੰਪਰਕਾਂ ਨੂੰ 6 ਮਾਰਗੀ ਕਰਨ ਨੂੰ ਵੀ ਮੰਜੂਰੀ ਦਿੱਤੀ ਗਈ ਜਿਸ ਵਿਚ ਕੌਮੀ ਮਾਰਗ-95 ਖਰੜ੍ਹ ਤੋਂ ਲੁਧਿਆਣਾ, ਕੌਮੀ ਮਾਰਗ-1 ਜਲੰਧਰ ਤੋਂ ਢਿੱਲਵਾਂ ਅਤੇ ਕੌਮੀ ਮਾਰਗ-21 ਖਰੜ੍ਹ ਤੋਂ ਕੁਰਾਲੀ ਸ਼ਾਮਲ ਹਨ। ਇਹ ਸਾਰੇ ਪ੍ਰਾਜੈਕਟ ਦਸੰਬਰ 2015 ਤੱਕ ਨੇਪਰੇ ਚੜ੍ਹਣਗੇ। ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੌਮੀ ਮਾਰਗ-64 ਜ਼ੀਰਕਪੁਰ ਤੋਂ ਪਟਿਆਲਾ ਨੂੰ 4 ਮਾਰਗੀ ਕਰਨ ਦਾ ਕੰਮ ਦਸੰਬਰ 2013 ਵਿਚ ਅਲਾਟ ਕੀਤਾ ਜਾਵੇਗਾ ਜੋ ਕਿ ਜੂਨ 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। 2007 ਕਰੋੜ ਰੁਪਏ ਦੀ ਲਾਗਤ ਵਾਲਾ ਪਟਿਆਲਾ-ਬਠਿੰਡਾ ਸੜਕੀ ਪ੍ਰਾਜੈਕਟ ਹੁਣ ਦਸੰਬਰ 2016 ਵਿਚ ਪੂਰਾ ਹੋਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ-ਬਠਿੰਡਾ ਸੜਕ ਨੂੰ 4 ਮਾਰਗੀ ਕਰਨਾ ਅਕਤੂਬਰ 2016 ਜਦਕਿ ਜ¦ਧਰ-ਜੀਂਦ ਸੜਕ ਬਰਾਸਤਾ ਬਰਨਾਲਾ 2468 ਕਰੋੜ ਰੁਪਏ ਨਾਲ ਜੂਨ 2016 ਤੱਕ ਤਿਆਰ ਕਰ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਬਠਿੰਡਾ ਥਰਮਲ ਪਲਾਂਟ ਨੇੜੇ ਕੌਮੀ ਮਾਰਗ- 15 ’ਤੇ ਇਕ ਰੇਲਵੇ ਓਵਰ ਬ੍ਰਿਜ ਬਣਾਉਣ ਨੂੰ ਵੀ ਮੰਜੂਰੀ ਦੇ ਦਿੱਤੀ ਗਈ ਹੈ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ 624.22 ਕਰੋੜ ਰੁਪਏ ਨਾਲ 520.44 ਕਿ.ਮੀ. ਸੜਕਾਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਰੋਪੜ-ਚਮਕੌਰ ਸਾਹਿਬ-ਦੋਰਾਹਾ ਸੜਕ, ਕੋਟਕਪੁਰਾ-ਮੁਕਤਸਰ, ਮੋਰਿੰਡਾ-ਕੁਰਾਲੀ-ਸਿਸਵਾਂ ਸੜਕ, ਬਟਾਲਾ-ਮਹਿਤਾ-ਬਿਆਸ ਸੜਕਾਂ ਦਾ ਕੰਮ 454.26 ਕਰੋੜ ਰੁਪਏ ਨਾਲ ਚੱਲ ਰਿਹਾ ਹੈ ਜੋ ਕਿ ਦਸੰਬਰ 2014 ਤੱਕ ਪੂਰਾ ਹੋ ਜਾਵੇਗਾ। 2500 ਕਰੋੜ ਰੁਪਏ ਦੀ ਲਾਗਤ ਨਾਲ 427.19 ਕਿ.ਮੀ. ਸੜਕਾਂ ਜਿਨ੍ਹਾਂ ਵਿਚ ਰਈਆ ਤੋਂ ਖਾਰਾ, ਮਾਨਪੁਰ ਹੈਡ ਤੋਂ ਜਗਰਾਉਂ-ਰਾਏਪੁਰ, ਮਾਨਪੁਰ ਹੈਡ ਤੋਂ ਬਰਨਾਲਾ-ਰਾਏਪੁਰ, ਨਿਦਾਮਪੁਰ ਲਹਿਰਾ, ਟਾਂਡਾ-ਸ਼੍ਰੀ ਹਰਗੋਬਿੰਦਪੁਰ-ਅੰਮ੍ਰਿਤਸਰ, ਕਪੂਰਥਲਾ-ਨਕੋਦਰ-ਫਿਲੌਰ ਸੜਕਾਂ ਸ਼ਾਮਲ ਹਨ, ਦਾ ਨਵੀਨੀਕਰਨ ਕਰਨ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 2505.89 ਕਰੋੜ ਰੁਪਏ ਨਾਲ ਲਾਡੋਵਾਲ ਬਾਈਪਾਸ ਅਤੇ ਰੋਪੜ-ਨਵਾਂਸ਼ਹਿਰ-ਬੰਗਾ-ਫਗਵਾੜਾ ਸੜਕ ਨੂੰ 4 ਮਾਰਗੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। 460.50 ਕਿ.ਮੀ. ¦ਬੀਆਂ 9 ਸੜਕਾਂ ਜਿਨ੍ਹਾਂ ’ਤੇ ਕੁੱਲ 1400 ਕਰੋੜ ਰੁਪਏ ਖਰਚ ਹੋਣਗੇ ਨੂੰ ਵੀ ਮੰਜੂਰੀ ਦਿੱਤੀ ਗਈ ਹੈ। ਇਨ੍ਹਾਂ ਵਿਚ ਬਰਨਾਲਾ-ਮਾਨਸਾ-ਸਰਦੂਲਗੜ੍ਹ-ਸਿਰਸਾ, ਰੱਤੀਆ-ਬੋਹਾ-ਬੁਢਲਾਡਾ-ਭੀਖੀ, ਮੁਕੇਰੀਆਂ-ਗੁਰਦਾਸਪੁਰ, ਧਰਮਕੋਟ-ਜ਼ੀਰਾ-ਫਿਰੋਜ਼ਪੁਰ, ਫਿਲੌਰ-ਨਾਗਰ-ਰਾਹੋਂ, ਕਪੁਰਥਲਾ-ਤਰਨਤਾਰਨ-ਝਬਾਲ-ਅਟਾਰੀ, ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ-ਪਟਿਆਲਾ, ਰਾਮਪੁਰਾ-ਮੌੜ-ਤਲਵੰਡੀ ਸਾਬੋ-ਰਾਮਾ ਮੰਡੀ, ਮੁਕਤਸਰ-ਮਲੋਟ ਸੜਕਾਂ ਸ਼ਾਮਿਲ ਹਨ। ਉਪ ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ 555 ਕਰੋੜ ਰੁਪਏ ਦੀ ਲਾਗਤ ਵਾਲੀਆਂ 91.37 ਕਿ.ਮੀ. ¦ਬੀਆਂ 8 ਮੁੱਖ ਸੜਕਾਂ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਇਨ੍ਹਾਂ ਸੜਕਾਂ ਵਿਚ ਸਿਸਵਾਂ ਕਨਾਲ ਸੜਕ ਨੂੰ 4 ਮਾਰਗੀ ਕਰਨਾ, ਰੋਪੜ ਬਾਈਪਾਸ ਨੂੰ 4 ਮਾਰਗੀ ਕਰਨਾ, ਬੇਬੇ ਨਾਨਕੀ ਮਾਰਗ ਨੂੰ ਚੌੜਾ ਕਰਨਾ, ਤਲਵੰਡੀ ਸਾਬੋ-ਰਾਮਾ ਸੜਕ ਨੂੰ ਰਿਫਾਇਨਰੀ ਦੇ ਗੇਟ ਤੱਕ ਚੌੜਾ ਅਤੇ ਮਜ਼ਬੂਤ ਕਰਨਾ, ਬਟਾਲਾ-ਮਹਿਤਾ-ਬਿਆਸ ਨੂੰ 4 ਮਾਰਗੀ ਕਰਨਾ, ਪਠਾਨਕੋਟ-ਸੁਜਾਨਪੁਰ ਸੜਕ ਨੂੰ ਮਜ਼ਬੂਤ ਕਰਨਾ ਪ੍ਰਮੁੱਖ ਹੈ। ਇਸ ਤੋਂ ਇਲਾਵਾ ਕੌਮੀ ਮਾਰਗ-95 ਤੋਂ ਲੁਧਿਆਣਾ ਹਵਾਈ ਅੱਡੇ ਤੱਕ ਨਵੀਂ ਸੜਕ ਬਣਾਉਣ ਅਤੇ ਇਸ ਨੂੰ ਬੀਸਾ (ਬੋਰਲਾਗ ਇੰਸਟੀਚਿਊਟ ਆਫ ਸਾਊਥ ਏਸ਼ੀਆ) ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੱਕ ਜੋੜਨਾ ਵੀ ਸ਼ਾਮਿਲ ਹੈ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ 564.95 ਕਰੋੜ ਰੁਪਏ ਨਾਲ 33 ਰੇਲਵੇ ਓਵਰਬ੍ਰਿਜਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਜਦਕਿ 111.80 ਕਰੋੜ ਰੁਪਏ ਨਾਲ 6 ਹੋਰ ਰੇਲਵੇ ਓਵਰ ਬ੍ਰਿਜਾਂ ਦਾ ਕੰਮ ਮੁਕੰਮਲ ਹੋਣ ਕਿਨਾਰੇ ਹੈ ਜੋ ਕਿ ਦਸੰਬਰ 2013 ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ. ਬਾਦਲ ਵਲੋਂ ਗੋਬਿੰਦਗੜ੍ਹ ਵਿਖੇ ਮਲੇਰਕੋਟਲਾ-ਰਾਏਕੋਟ ਸੜਕ ਅਤੇ ਉ¤ਤਰੀ ਬਾਈਪਾਸ ਪਟਿਆਲਾ ਵਿਖੇ 94.18 ਕਰੋੜ ਰੁਪਏ ਨਾਲ ਤਿੰਨ ਹੋਰ ਰੇਲਵੇ ਓਵਰ ਬ੍ਰਿਜ ਬਣਾਉਣ ਦੇ ਕੰਮ ਨੂੰ ਵੀ ਮੰਜੂਰੀ ਦਿੱਤੀ ਗਈ। ਸ. ਬਾਦਲ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਤਲੁਜ ਦਰਿਆ ’ਤੇ ਮੱਤੇਵਾੜਾ ਨੇੜੇ, ਚੱਕੀ ਦਰਿਆ ’ਤੇ ਆਬਾਦਗੜ੍ਹ ਕਰਾਸਿੰਗ ਵਿਖੇ , ਬਿਆਸ ਦਰਿਆ ’ਤੇ ਧਨੋਆ ਪੱਤਣ ਵਿਖੇ ਹਾਈ ਲੈਵਲ ਬ੍ਰਿਜਾਂ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਹੋਣਾ ਯਕੀਨੀ ਬਣਾਉਣ। ਇਹ ਸਾਰੇ ਪ੍ਰਾਜੈਕਟ 266.14 ਕਰੋੜ ਰੁਪਏ ਨਾਲ ਜਨਵਰੀ 2014 ਤੱਕ ਮੁਕੰਮਲ ਹੋਣੇ ਹਨ। ਇਸ ਤੋਂ ਇਲਾਵਾ 76.84 ਕਰੋੜ ਰੁਪਏ ਦੀ ਲਾਗਤ ਨਾਲ ਬਿਆਸ ਦਰਿਆ ’ਤੇ ਸੁਲਤਾਨਪੁਰ ਲੋਧੀ-ਚੋਹਲਾ ਸਾਹਿਬ ਸੜਕ ’ਤੇ ਹਾਈ ਲੈਵਲ ਬ੍ਰਿਜ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ/ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ਼੍ਰੀ ਪੀ.ਐਸ. ਔਜਲਾ, ਸ਼੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ਼੍ਰੀ ਅਜੈ ਮਹਾਜਨ, ਦੋਵੇਂ ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਹਾਜ਼ਰ ਸਨ। 

No comments: