jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਹਨੀ ਸਿੰਘ ਨੇ ਨਵਾਂਸ਼ਹਿਰ ਵਿਚ ਦਰਜ ਮਾਮਲੇ ਨੂੰ ਰੱਦ ਕਰਨ ਲਈ ਲਾਈ ਗੁਹਾਰ

www.sabblok.blogspot.com
ਸ਼ਹੀਦ ਭਗਤ ਸਿੰਘ ਨਗਰ: - ਅਸ਼ਲੀਲ ਗੀਤ ਦੇ ਮਾਮਲੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦ ਵਿਚ ਫਸੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਆਪਣੇ ਵਿਰੁੱਧ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਐੱਸ. ਪੀ. (ਡੀ) ਗਗਨਅਜੀਤ ਸਿੰਘ ਨੂੰ ਦਿੱਤੀ ਅਰਜ਼ੀ ਵਿਚ ਗਾਇਕ ਹਨੀ ਸਿੰਘ ਨੇ ਕਿਹਾ ਕਿ ਉਸ ਨੇ ਕਥਿਤ ਤੌਰ 'ਤੇ ਕੋਈ ਅਸ਼ਲੀਲ ਗੀਤ ਨਹੀਂ ਗਾਇਆ। ਹਨੀ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਉਹ ਪੁਲਸ ਨੂੰ ਪੂਰਾ ਸਹਿਯੋਜ ਦੇਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ-ਹਰਿਆਣਾ ਹਾਈਕੋਰਟ ਦੀ ਇਕ ਬੈਂਚ ਨੇ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਕਿਹਾ ਸੀ ਕਿ ਹਾਈਕੋਰਟ ਅਜਿਹੇ ਮਾਮਲਿਆਂ ਵਿਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ। ਅਸ਼ਲੀਲ ਗੀਤਾਂ 'ਤੇ ਸਕ੍ਰੀਨਿੰਗ ਲਈ ਪੰਜਾਬ ਸਰਕਾਰ ਕੋਈ ਠੋਸ ਤੰਤਰ ਵਿਕਸਿਤ ਕਰਨ ਤੋਂ ਬਾਅਦ ਖੁਦ ਫੈਸਲਾ ਲਵੇ। ਵਰਨਣਯੋਗ ਹੈ ਕਿ ਨਵਾਂਸ਼ਹਿਰ ਪੁਲਸ ਨੇ ਪੰਜਾਬ-ਹਰਿਆਣਾ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ ਤੋਂ ਬਾਅਦ ਅਸ਼ਲੀਲ ਗੀਤਾਂ ਦੇ ਮਾਮਲੇ 'ਚ ਗਾਇਕ ਹਨੀ ਸਿੰਘ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਨੇ ਮਾਮਲਾ ਦਰਜ ਕੀਤਾ ਸੀ। ਨਵਾਂਸ਼ਹਿਰ ਪੁਲਸ ਵਲੋਂ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਜਦੋਂ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਹੈਲਪ ਸੰਸਥਾ ਨੇ ਹਾਈਕੋਰਟ ਵਿਚ ਇਕ ਪਟੀਸ਼ਨ ਦਾਖਲ ਕਰਵਾ ਦਿੱਤੀ। ਇਸ ਪਟੀਸ਼ਨ 'ਤੇ ਹਾਈਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਮਾਮਲਾ ਦਰਜ ਕਰਨ ਨੂੰ ਕਿਹਾ। ਅੱਜ ਇਸ ਸਬੰਧ ਵਿਚ ਗਾਇਕ ਹਨੀ ਸਿੰਘ ਐੱਸ. ਪੀ. (ਡੀ) ਗਗਨਅਜੀਤ ਸਿੰਘ ਕੋਲ ਪੇਸ਼ ਹੋਏ ਤੇ ਆਪਣੀ ਇਕ ਅਰਜ਼ੀ ਦਿੰਦੇ ਹੋਏ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ।

No comments: