jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਕਾਂਗਰਸੀ ਕਿਸੇ ਦੀ ਕੁੜੀ ਕੱਢਣਗੇ ਤਾਂ ਆਪੇ ਫੜ੍ਹੇ ਜਾਣਗੇ—ਸੁਖਬੀਰ

www.sabblok.blogspot.com
ਲੁਧਿਆਣਾ/ਜਲੰਧਰ (ਬਿਊਰੋ)-ਪੰਜਾਬ ਦੇ ਕਾਂਗਰਸੀ ਜੇਕਰ ਰਾਤ ਨੂੰ ਕਿਸੇ ਦੀ ਕੁੜੀ ਕੱਢ ਲਿਆਉਣਗੇ ਜਾਂ ਫਿਰ ਦਾਰੂ-ਪਿਆਲਾ ਪੀਣਗੇ ਤਾਂ ਆਪਣੇ ਆਪ ਫੜ੍ਹੇ ਜਾਣਗੇ। ਇਹ ਕਹਿਣਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੀ ਹਨ ਅਤੇ ਦੂਜੀ ਵਾਰ ਬਣੀ ਆਪਣੀ ਸਰਕਾਰ ਦੇ ਕਰਤਾ-ਧਰਤਾ ਵੀ ਹਨ। ਸੁਖਬੀਰ ਬਾਦਲ ਨੇ ਇਹ ਪ੍ਰਗਟਾਵਾ ਬੀਤੇ ਦਿਨ ਲੁਧਿਆਣਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੀ। ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਵਲੋਂ ਸਰਕਾਰ 'ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਸਰਕਾਰ ਬਹੁਤ ਸਾਰੇ ਲੋਕਾਂ ਦੇ ਫੋਨ ਟੈਪ ਕਰਵਾ ਰਹੀ ਹੈ, ਜੋ ਕਿ ਉਨ੍ਹਾਂ ਦੇ ਹੱਕਾਂ 'ਤੇ ਇਕ ਡਾਕਾ ਹੈ। ਫੋਨ ਟੈਪ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਸੁਖਬੀਰ ਬਾਦਲ ਨੇ ਇਸ ਨੂੰ ਇਕ ਤਰ੍ਹਾਂ ਮਜ਼ਾਕ 'ਚ ਉਡਾਉਣ ਦੀ ਕੋਸ਼ਿਸ਼ ਕਰਦਿਆਂ
ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਬੁਲਾਰੇ ਸ. ਸੁਖਪਾਲ ਸਿੰਘ ਖਹਿਰਾ ਨੇ ਕਈ ਵਾਰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਾਂਗਰਸੀ ਨੇਤਾਵਾਂ ਅਤੇ ਹੋਰ ਲੋਕਾਂ ਦੇ ਫੋਨ ਸਰਕਾਰ ਵਲੋਂ ਟੈਪ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੋਕਾਂ ਦੀ ਪ੍ਰਾਈਵੇਸੀ ਅਤੇ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਹੈ। ਹਾਲ ਦੀ ਘੜੀ ਸਰਕਾਰ ਨੇ ਖਹਿਰਾ ਦੇ ਇਸ ਬਿਆਨ ਵੱਲ ਕੋਈ ਤਵੱਜੋਂ ਦੇਣ ਦੀ ਲੋੜ ਨਹੀਂ ਸਮਝੀ ਅਤੇ ਉਪ ਮੁੱਖ ਮੰਤਰੀ ਨੇ ਟੇਢੀ ਟਿੱਪਣੀ ਕਰਕੇ ਕੰਮ ਚਲਾਉਣਾ ਚਾਹਿਆ। ਦੇਖਣਾ ਇਹ ਹੈ ਕਿ ਹੁਣ ਕਾਂਗਰਸੀ ਕਾਰਕੁੰਨ ਉਪ ਮੁੱਖ ਮੰਤਰੀ ਦੀ ਇਸ ਸ਼ਬਦਾਵਲੀ ਦਾ ਕਿਸ ਤਰ੍ਹਾਂ ਜਵਾਬ ਦਿੰਦੇ ਹਨ।

No comments: