jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਪੰਜਾਬ ਸਮੇਤ ਉੱਤਰੀ ਭਾਰਤ 'ਚ ਭਾਰੀ ਮੀਂਹ

www .sabblok.blogspot.com

ਹਿਮਾਚਲ ਦੇ ਦਰਿਆਵਾਂ 'ਚ ਪਾਣੀ ਦਾ ਵਹਾਅ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ
ਚੰਡੀਗੜ੍ਹ, 20 ਜੁਲਾਈ (ਏਜੰਸੀਆਂ ਰਾਹੀਂ)-ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਸਮੁੱਚੇ ੳੱੁਤਰੀ ਭਾਰਤ ਵਿਚ ਅੱਜ ਭਾਰੀ ਬਾਰਸ਼ ਹੋਈ ਜਿਸ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ | ਪੰਜਾਬ ਅਤੇ ਹਰਿਆਣਾ ਦੇ ਕਈ ਭਾਗਾਂ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਪੈਣ ਨਾਲ ਸਮੁੱਚੇ ਖੇਤਰ ਵਿਚ ਤਾਪਮਾਨ ਘਟ ਗਿਆ ਹੈ | ਰਾਜਧਾਨੀ ਚੰਡੀਗੜ੍ਹ ਵਿਚ 15.4 ਮਿਲੀਟਰ ਬਾਰਸ਼ ਦਰਜ ਕੀਤੀ ਗਈ |
ਪੰਜਾਬ ਵਿਚ ਅੰਮਿ੍ਤਸਰ ਵਿਚ 1.4, ਲੁਧਿਆਣਾ, 8.4, ਪਟਿਆਲਾ 7.5, ਮਾਧੋਪੁਰ 57, ਰਣਜੀਤ ਸਾਗਰ ਡੈਮ 14.6, ਸ਼ਾਹਪੁਰ ਕੰਢੀ ਇਲਾਕਾ 94, ਨੰਗਲ ਡੈਮ 76.8, ਗੁਰਦਾਸਪੁਰ ਜ਼ਿਲ੍ਹੇ 'ਚ ਮਲਿਕਪੁਰ 109.6, ਹੁਸ਼ਿਆਰਪੁਰ 8, ਕਪੂਰਥਲਾ 7 ਅਤੇ ਮੋਹਾਲੀ ਵਿਚ 11 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ | ਹਰਿਆਣਾ 'ਚ ਭਿਵਾਨੀ ਵਿਚ 31.2 ਮਿਲੀਮੀਟਰ, ਗੁੜਰਾਓਾ 55, ਸਿਰਸਾ 5, ਨਾਰਨੌਲ 47 ਅਤੇ ਜੀਂਦ ਵਿਚ 87 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ |
ਹਿਮਾਚਲ 'ਚ ਭਾਰੀ ਮੀਂਹ
ਅੱਜ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ, ਢਿਗਾਂ ਡਿਗਣ, ਸੜਕਾਂ 'ਚ ਪਾੜ ਪੈਣ ਅਤੇ ਦਰੱਖਤਾਂ ਦੇ ਜੜ੍ਹਾਂ ਤੋਂ ਪੁੱਟ ਹੋ ਜਾਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ | ਸੂਬੇ ਵਿਚ ਸਾਰੇ ਵੱਡੇ ਦਰਿਆਵਾਂ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ 'ਚ ਪਾਣੀ ਦਾ ਵਹਾਅ ਵਧ ਗਿਆ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ | ਨੀਵੇਂ ਪਹਾੜੀ ਇਲਾਕਿਆਂ 'ਚ ਜੰਗਲ ਬੈਰੀ ਵਿਚ ਨੀਵੇਂ ਇਲਾਕੇ ਮੀਂਹ ਦੇ ਪਾਣੀ 'ਚ ਡੁੱਬ ਗਏ ਹਨ ਅਤੇ ਨੂਰਪੁਰ ਅਤੇ ਨਾਲ ਲਗਦੇ ਇਲਾਕਿਆਂ ਵਿਚ ਦਰੱਖਤ ਡਿਗ ਪੈਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ | ਲਗਾਤਾਰ ਭਾਰੀ ਬਾਰਸ਼ ਕਾਰਨ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹੋ ਗਏ ਅਤੇ ਦਰਿਆਵਾਂ ਦੇ ਕਿਨਾਰਿਆਂ 'ਤੇ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਲਿਆ ਕਿਹਾ ਗਿਆ ਹੈ | ਹਮੀਰਪੁਰ ਜ਼ਿਲ੍ਹੇ ਦੇ ਸੁਜਾਨਪੁਰ ਤੀਰਾ ਵਿਚ ਸਭ ਤੋਂ ਵੱਧ 187
ਮਿਲੀਮੀਟਰ ਬਾਰਸ਼ ਹੋਈ ਜਦਕਿ ਸਿਰਮੌਰ ਜਿਲ੍ਹੇ ਵਿਚ ਨਾਹਨ ਅਤੇ ਰੇਨੂਕਾ ਵਿਚ ਕ੍ਰਮਵਾਰ 185 ਤੇ 169 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ | 
ਦਿੱਲੀ 'ਚ ਆਵਾਜਾਈ ਠੱਪ
ਅੱਜ ਰਾਜਧਾਨੀ ਵਿਚ ਭਾਰੀ ਮੀਂਹ ਪਿੱਛੋਂ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਜਿਸ ਕਾਰਨ ਸ਼ਹਿਰ ਵਿਚ ਸੜਕੀ ਆਵਾਜਾਈ ਵਿਚ ਭਾਰੀ ਵਿਘਨ ਪਿਆ | ਆਈ. ਟੀ. ਓ. ਲਕਸ਼ਮੀ ਨਗਰ, ਮੋਤੀ ਬਾਗ, ਕਸ਼ਮੀਰੀ ਗੇਟ, ਮੁਨਿਰਕਾ, ਦਵਾਰਕਾ ਅਤੇ ਧੌਲਾ ਕੂਆਂ ਵਰਗੇ ਵੱਡੇ ਚੌਰਾਹਿਆਂ 'ਚ ਭਾਰੀ ਟਰੈਫਿਕ ਜਾਮ ਰਿਹਾ | ਨੋਇਡਾ ਵਿਚ ਇਕ ਨਿੱਜੀ ਬੈਂਕ ਵਿਚ ਕੰਮ ਕਰਦੇ ਇਕ ਵਿਅਕਤੀ ਨਿਧੀ ਚੌਹਾਨ ਨੇ ਦੱਸਿਆ ਕਿ ਉਸ ਨੂੰ ਘਰ ਤੋਂ ਅਕਸ਼ਰਧਾਮ ਮੈਟਰੋ ਸਟੇਸ਼ਨ ਤਕ ਪੁੱਜਣ 'ਚ 40 ਮਿੰਟ ਲੱਗੇ ਜਦਕਿ ਆਮ ਦਿਨਾਂ 'ਚ ਉਹ ਪੰਜ ਮਿੰਟ ਵਿਚ ਪਹੁੰਚ ਜਾਂਦਾ ਹੈ | ਮੋਟਰ ਗੱਡੀਆਂ ਬਹੁਤ ਹੀ ਹੌਲੀ ਰਫਤਾਰ ਨਾਲ ਚਲ ਰਹੀਆਂ ਸਨ |
ਉਤਰਾਖੰਡ 'ਚ ਭਾਰੀ ਮੀਂਹ
ਅੱਜ ਉਤਰਾਖੰਡ ਦੇ ਬਹੁਤੇ ਹਿੱਸਿਆਂ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ ਜਿਸ ਨਾਲ ਰਾਹਤ ਕਾਰਜਾਂ ਅਤੇ ਖਰਾਬ ਸੜਕਾਂ ਦੀ ਮੁੜਉਸਾਰੀ ਦੇ ਕੰਮਾਂ 'ਚ ਵਿਘਨ ਪੈ ਗਿਆ | ਮੌਸਮ ਵਿਭਾਗ ਨੇ ਦੱਸਿਆ ਕਿ ਦੇਹਰਾਦੂਨ, ਮਸੂਰੀ, ਉੱਤਰਕਾਸ਼ੀ, ਰੁਦਰਪ੍ਰਯਾਗ ਅਤੇ ਨੈਣੀਤਾਲ ਜਿਲਿ੍ਹਆਂ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ | ਮਸੂਰੀ ਵਿਚ ਸਭ ਤੋਂ ਵੱਧ 108 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ |
ਕਸ਼ਮੀਰ 'ਚ ਗਰਮੀ ਤੋਂ ਰਾਹਤ
ਕਸ਼ਮੀਰ ਵਾਦੀ ਜਿਥੇ ਲੋਕ ਕਰਫਿਊ ਪਾਬੰਦੀਆਂ ਕਾਰਨ ਘਰਾਂ ਅੰਦਰ ਹੀ ਰਹੇ ਵਿਚ ਅੱਜ ਹੋਈ ਹਲਕੀ ਤੋਂ ਦਰਮਿਆਨੀ ਬਾਰਸ਼ ਨਾਲ ਲੋਕਾਂ ਨੂੰ ਦੋ ਹਫਤਿਆਂ ਤੋਂ ਪੈ ਰਹੀ ਤਿੱਖੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਨੇ ਵਾਦੀ ਵਿਚ ਸ਼ਾਂਤੀ ਵੀ ਬਣਾਈ ਰੱਖੀ ਕਿਉਂਕਿ ਪਥਰਾਅ ਕਰਨ ਵਾਲੇ ਲੋਕ ਵੀ ਮੀਂਹ ਕਾਰਨ ਘਰਾਂ ਤੋਂ ਬਾਹਰ ਨਾ ਨਿਕਲੇ।

No comments: