jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਲੋਕ ਸਭਾ ਚੋਣਾਂ ਵਿਚ ਪੀ. ਪੀ. ਪੀ. ਅਤੇ ਕਾਂਗਰਸ ਦਾ ਸਮਝੌਤਾ ਲਗਭਗ ਤੈਅ

www.sabblok.blogspot.com
* ਸਥਾਨਕ ਚੋਣਾਂ ਵਿਚ ਕਾਂਗਰਸ ਨਾਲ ਸੀਟਾਂ ਦੀ ਐਡਜ਼ਸਟਮੈਂਟ ਦਾ ਤਜਰਬਾ ਸਫਲ ਰਿਹਾ, ਜੋ ਅੱਗੇ ਜਾਰੀ ਰੱਖਿਆ ਜਾ ਸਕਦੈ : ਮਨਪ੍ਰੀਤ ਬਾਦਲ * ਅਗਲੇ 300 ਦਿਨ ਜਨਤਾ ਵਿਚ ਹੀ ਰਹਾਂਗਾ
ਪਟਿਆਲਾ (ਬਲਜਿੰਦਰ)-ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣੀ ਰਾਜਨੀਤਕ ਜ਼ਮੀਨ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਜਨਤਾ ਵਿਚ ਪਹੁੰਚੇ ਪੰਜਾਬ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸੁਪਰੀਮੋ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਟਿਆਲਾ ਤੋਂ ਲੋਕ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਦਾ ਸਫਰ ਸ਼ੁਰੂ ਕੀਤਾ ਅਤੇ ਐਲਾਨ ਕੀਤਾ ਕਿ ਅਗਲੇ 300 ਦਿਨ ਉਹ ਲਗਾਤਾਰ ਪੰਜਾਬ ਦੇ ਲੋਕਾਂ ਵਿਚ ਹੀ ਰਹਿਣਗੇ। ਅੱਜ ਪਟਿਆਲਾ ਸ਼ਹਿਰ ਵਿਚ ਉਨ੍ਹਾਂ ਨੇ ਚਾਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜਿਸ ਵਿਚ ਸਭ ਤੋਂ ਪਹਿਲਾਂ ਉਹ ਜ਼ਿਲਾ ਕਚਹਿਰੀਆਂ ਵਿਚ ਬਾਰ ਰੂਮ ਵਿਚ ਪਹੁੰਚੇ। ਜਿੱਥੇ ਐਡਵੋਕੇਟ ਮੋਹਿਤ ਕਪੂਰ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਮਨਪ੍ਰੀਤ ਬਾਦਲ ਨੇ ਸਾਫ ਤੌਰ 'ਤੇ ਸੰਕੇਤ ਦੇ ਦਿੱਤਾ ਕਿ ਅਗਲੀਆਂ ਲੋਕ ਸਭਾ ਚੋਣਾਂ ਉਹ ਕਾਂਗਰਸ ਨਾਲ ਸੀਟਾਂ ਦਾ ਸਮਝੌਤਾ ਕਰਕੇ ਲੜਨਗੇ। ਹਾਲਾਂਕਿ ਉਨ੍ਹਾਂ ਨੇ ਰਸਮੀ ਐਲਾਨ ਨਹੀਂ ਕੀਤਾ ਪਰ ਜਿਸ ਤਰ੍ਹਾਂ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੱਤਾ ਹੈ, ਉਸ ਤੋਂ ਸਾਫ ਹੋ ਗਿਆ ਹੈ ਕਿ ਕਾਂਗਰਸ ਨਾਲ ਸਮਝੌਤਾ ਲੱਗਭਗ ਤੈਅ ਹੈ, ਸਿਰਫ ਐਲਾਨ ਹੀ ਬਾਕੀ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਸਥਾਨਕ ਚੋਣਾਂ, ਜਿਨ੍ਹਾਂ ਵਿਚ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਕਾਂਗਰਸ ਨਾਲ ਸੀਟਾਂ ਦੀ ਐਡਜ਼ਸਟਮੈਂਟ ਕਰਕੇ ਲੜਨ ਦਾ ਤਜਰਬਾ ਸਫਲ ਰਿਹਾ। ਇਸੇ ਤਜਰਬੇ ਨੂੰ ਅੱਗੇ ਵੀ ਵਧਾਇਆ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਹੀ ਰਾਜਨੀਤਕ ਮਾਹਿਰਾਂ ਵਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਪੀ. ਪੀ. ਪੀ. ਅਤੇ ਕਾਂਗਰਸ ਦਾ ਗਠਜੋੜ ਹੋਣਾ ਤੈਅ ਹੈ। ਅੱਜ ਮਨਪ੍ਰੀਤ ਬਾਦਲ ਨੇ ਖੁਦ ਹੀ ਇਸ ਸਬੰਧੀ ਸੰਕੇਤ ਦੇ ਦਿੱਤਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਸੂਬੇ ਵਿਚ ਲੋਕ ਸਭਾ ਤੋਂ ਪਹਿਲਾਂ ਹੋਣ ਵਾਲੀਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ 'ਤੇ ਹੈ।

No comments: