jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਡੇਂਗੂ ਬੁਖਾਰ ਚੇਤਨਾ ਸਾਈਕਲ ਰੈਲੀ ਕੱਢੀ

www.sabblok.blogspot.com
ਮਹਿਲ ਕਲਾਂ/ਬਰਨਾਲਾ
ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਦੀ ਰਹਿਣੁਮਾਈ ਹੇਠ ਸਿਹਤ ਵਿਭਾਗ ਬਰਨਾਲਾ ਦੇ ਕਰਮਚਾਰੀਆਂ ਅਤੇ ਸਰਕਾਰੀ ਹਾਈ ਸਕੂਲ (ਲੜਕੇ) ਬਰਨਾਲਾ ਨੇ ਡੇਂਗੂ ਬੁਖਾਰ ਸਬੰਧੀ ਚੇਤਨਾ ਸਾਈਕਲ ਰੈਲੀ ਕੱਢੀ। ਇਸ ਮੌਕੇ ਚੇਤਨਾ ਰੈਲੀ ਨੂੰ ਸਿਵਲ ਸਰਜਨ ਬਰਨਾਲਾ ਡਾ. ਰੇਨੂੰ ਨੇ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਬਰਨਾਲਾ ਤੋਂ ਰਵਾਨਾ ਕੀਤਾ ਜੋ ਕਿ ਸਹਿਰ ਦੇ ਵੱਖ ਵੱਖ ਬਜਾਰਾਂ, ਰੇਲਵੇ ਸਟੇਸ਼ਨ ਰੋਡ, ਕੱਚਾ ਕਾਲਜ ਰੋਡ, ਸਦਰ ਬਜਾਰ, ਪੱਕਾ ਕਾਲਜ ਰੋਡ ਵਿੱਚੋਂ ਹੁੰਦੀ ਹੋਈ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਹਿੰਦਰ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਮੁਨੀਸ ਕੁਮਾਰ, ਹੈਲਥ ਸੁਪਰਵਾਈਜਰ ਸੁਰਜੀਤ ਸਿੰਘ, ਐਸ.ਐਲ.ਟੀ. ਗੁਰਮੇਲ ਸਿੰਘ, ਐਲ.ਟੀ. ਗੁਰਦੀਪ ਸਿੰਘ, ਸਿਹਤ ਕਰਮਚਾਰੀ ਗੁਰਮੇਲ ਸਿੰਘ, ਮਦਨ ਲਾਲ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਬਲਵੀਰ ਸਿੰਘ ਵੀ ਸ਼ਾਮਿਲ ਸਨ। ਇਸ ਚੇਤਨਾ ਰੈਲੀ ਵਿੱਚ ਭਾਗ ਲੈਣ ਵਾਲੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ।

No comments: