jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਜ਼ਿਲ੍ਹੇ ਵਿੱਚ ਲਿੰਕ ਸੜਕਾਂ ਦੀ ਨਵੀਂ ਉਸਾਰੀ ਤੇ ਮੁਰੰਮਤ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ-ਜ਼ਿਲ੍ਹਾ ਮੰਡੀ ਅਫ਼ਸਰ

www.sabblok.blogspot.com

ਬਰਨਾਲਾ/ਮਹਿਲ ਕਲਾਂ
ਬਰਨਾਲਾ ਜ਼ਿਲ੍ਹੇ ਵਿੱਚ ਕੋਈ ਵੀ ਪਿੰਡ ਜਾਂ ਕਸਬਾ ਸੜਕਾਂ ਤੋਂ ਬਗੈਰ ਨਾ ਰਹਿ ਸਕੇ, ਇਸ ਲਈ ਦਫ਼ਤਰ ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ ਯਤਨਸ਼ੀਲ ਹੈ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰ. ਬੇਅੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ/ ਕਸਬਿਆਂ ਵਿਖੇ ਲਿੰਕ ਸੜਕਾਂ ਦੀ ਨਵੀਂ ਉਸਾਰੀ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀਂ ਹੈ, ਅਤੇ ਇਸਦੇ ਨਾਲ ਹੀ ਲਿੰਕ ਸੜਕਾਂ ਦੀ ਖਾਸ ਮੁਰੰਮਤ, ਲਿੰਕ ਸੜਕਾਂ ਨੂੰ ਚੌੜਾ ਕਰਨਾ ਅਤੇ ਮੰਡੀਆਂ/ਖ੍ਰੀਦ ਕੇਂਦਰਾਂ ਦਾ ਵਾਧਾ ਅਤੇ ਉਸਾਰੀ ਵੀ ਵਿਸ਼ੇਸ਼ ਤੌਰ ਤੇ ਕੀਤੀ ਜਾ ਰਹੀ ਹੈ। ਇਸ ਅਨੁਸਾਰ ਸਾਲ 2011-12 ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲਕਲਾਂ ਵਿਖੇ 30.16 (ਲੰਬਾਈ) ਕਿਲੋਮੀਟਰ ਲਿੰਕ ਸੜਕਾਂ ਦੀ ਖਾਸ ਮੁਰੰਮਤ ਕੀਤੀ ਗਈ। ਜਿਸ ਉਪਰ 305.24 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸੇ ਸਾਲ ਹੀ ਮਹਿਲਕਲਾਂ ਵਿਖੇ ਹੀ 3.87 (ਲੰਬਾਈ) ਕਿਲੋਮੀਟਰ ਲਿੰਕ ਸੜਕਾਂ ਦੀ ਨਵੀਂ ਉਸਾਰੀ ਕੀਤੀ ਗਈ ਹੈ, ਜਿਸ ਉਪਰ 70.19 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਭਦੌੜ ਵਿਖੇ ਵੀ ਲਿੰਕ ਸੜਕਾਂ ਜਿੰਨ੍ਹਾਂ ਦੀ ਲੰਬਾਈ 13.08 ਕਿਲੋਮੀਟਰ ਹੈ, ਦੀ ਖਾਸ ਮੁਰੰਮਤ ਕੀਤੀ ਗਈ ਅਤੇ 2.10 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਨਵੀਂ ਉਸਾਰੀ ਕੀਤੀ ਗਈ। ਜਿਸ ਉਪਰ ਕ੍ਰਮਵਾਰ 115.15 ਲੱਖ ਅਤੇ 44.31 ਲੱਖ ਰੁਪਏ ਖਰਚ ਕੀਤੇ ਗਏ, ਜਿੰਨ੍ਹਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਾਲ 2013-14 ਵਿੱਚ ਮਹਿਲਕਲਾਂ ਵਿਖੇ 51.40 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਖਾਸ ਮੁਰੰਮਤ ਕੀਤੀ ਜਾਵੇਗੀ, ਜਿਸ ਉਪਰ 685.70 ਲੱਖ ਰੁਪਏ ਖਰਚ ਕੀਤੇ ਜਾਣਗੇ, ਜੋ ਕਿ ਤਕਨੀਕੀ ਪ੍ਰਵਾਨਗੀ ਅਧੀਨ ਹਨ। ਉਨ੍ਹਾ ਕਿਹਾ ਕਿ ਮਹਿਲਕਲਾਂ ਵਿਖੇ ਪੀ.ਐਮ.ਜੀ.ਐਸ.ਵਾਈ. ਸਕੀਮ ਅਧੀਨ ਲਿੰਕ ਸੜਕਾਂ ਨੂੰ ਚੌੜਾ ਕਰਨ ਸਬੰਧੀ ਟੈਂਡਰ ਪ੍ਰੋਸੈਸ ਅਧੀਨ ਹਨ, ਜੋ ਕਿ 22.13 ਕਿਲੋਮੀਟਰ ਲੰਮੀਆਂ ਹਨ ਤੇ ਜਿਸ ਤੇ 1569. 20 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਭਦੌੜ ਵਿਖੇ 38.33 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਵੀ ਖਾਸ ਮੁਰੰਮਤ ਕੀਤੀ ਜਾਵੇਗੀ, ਜਿਸ ਉਪਰ 536 .23 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ ਜੋ ਕਿ ਤਕਨੀਕੀ ਪ੍ਰਵਾਨਗੀ ਅਧੀਨ ਹੈ।

No comments: